ਮੁਖਤਿਆਰ ਅੰਸਾਰੀ ਨੂੰ ਪੰਜਾਬ ‘ਚ ਦੋ ਸਾਲਾਂ ਤੋਂ ਸਿਆਸੀ ਸ਼ਰਣ ਦੇਣ ਦੇ ਮਾਮਲੇ ਦੀ ਨਿਆਂਇਕ ਜਾਂਚ ਹੋਵੇ – ਅਕਾਲੀ ਦਲ

  • ਸ਼੍ਰੋਮਣੀ ਅਕਾਲੀ ਦਲ ਨੇ ਮੁਖਤਿਆਰ ਅੰਸਾਰੀ ਨੂੰ ਪੰਜਾਬ ਵਿਚ ਦੋ ਸਾਲਾਂ ਤੋਂ ਸਿਆਸੀ ਸ਼ਰਣ ਦੇਣ ਦੇ ਮਾਮਲੇ ਦੀ ਫੌਜਦਾਰੀ ਸਾਜ਼ਿਸ਼ ਦੀ ਨਿਆਂਇਕ ਜਾਂਚ ਮੰਗੀ
  • ਕਾਂਗਰਸ ਸਰਕਾਰ ਜਵਾਬ ਦੇਵੇ ਕਿ ਇਸਨੇ ਕਿਸ ਮੰਤਵ ਨਾਲ ਇਸ ਪੱਧਰ ਦੇ ਘਿਨੌਣੇ ਅਪਰਾਧੀ ਨੁੰ ਸ਼ਰਣ ਦਿੱਤੀ : ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ, 26 ਮਾਰਚ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਸ ਫੌਜਦਾਰੀ ਸਾਜ਼ਿਸ਼ ਦੀ ਨਿਆਂਇਕ ਹਿਰਾਸਤ ਦੀ ਮੰਗ ਕੀਤੀ ਜਿਸ ਤਹਿਤ ਸਿਆਸੀ ਸਾਜ਼ਿਸ਼ ਅਧੀਨ ਅੰਡਰ ਵਰਲਡ ਦੇ ਡਾਨ ਮੁਖ਼ਤਾਰ ਅੰਸਾਰੀ ਨੁੰ ਰੋਪੜ ਜੇਲ੍ਹ ਵਿਚ ‘ਸਰਕਾਰੀ ਮਹਿਮਾਨ’ ਵਜੋਂ ਦੋ ਸਾਲਾਂ ਤੋਂ ਰੱਖਿਆ ਗਿਆ ।

ਸੁਪਰੀਮ ਕੋਰਟ ਵੱਲੋਂ ਸੁਣਾਏ ਫੈਸਲੇ, ਜਿਸ ਵਿਚ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਅੰਸਾਰੀ ਨੁੰ ਉੱਤਰ ਪ੍ਰਦੇਸ਼ ਵਿਚ ਤਬਦੀਲ ਕੀਤਾ ਜਾਵੇ ਤਾਂ ਜੋ ਉਹ ਉਥੇ ਆਪਣੇ ਗੁਨਾਹਾਂ ਦਾ ਜਵਾਬ ਦੇਵੇ, ਦਾ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਫੈਸਲੇ ਨਾਲ ਦੇਸ਼ ਭਰ ਵਿਚ ਪੰਜਾਬ ਦੀ ਬਦਨਾਮੀ ਹੋਈ ਹੈ। ਉਹਨਾਂ ਕਿਹਾ ਕਿ ਅਜਿਹਾ ਪ੍ਰਭਾਵ ਗਿਆ ਹੈ ਕਿ ਕਾਂਗਰਸ ਪਾਰਟੀ ਅਪਰਾਧੀਆਂ ਨੁੰ ਬਚਾਉਣ ਲਈ ਕਿਸੇ ਵੀ ਪੱਧਰ ਤੱਕ ਡਿੱਗ ਸਕਦੀ ਹੈ।

ਉਹਨਾਂ ਕਿਹਾ ਕਿ ਇਹ ਫੈਸਲਾ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਉਂਦਾ ਹੈ ਜਿਸਨੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰ ਕੇ ਅੰਸਾਰੀ ਨੁੰ ਦੋ ਸਾਲਾਂ ਤੋਂ ਉੱਤਰ ਪ੍ਰਦੇਸ਼ ਭੇਜਣ ਤੋਂ ਰੋਕੀਂ ਰੱਖਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੁੰ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਇਕ ਖੰੁਖਾਰ ਅਪਰਾਧੀ ਨੁੰ ਆਪਣੀਆਂ ਜੇਲ੍ਹਾਂ ਵਿਚ ਰੱਖਣ ਪਿੱਛੇ ਇਸਦਾ ਮਕਸਦ ਕੀ ਹੈ ਤੇ ਇਸਨੇ ਚੋਟੀ ਦੇ ਵਕੀਲ ਕਰ ਕੇ ਅੰਸਾਰੀ ਨੁੰ ਉੱਤਰ ਪ੍ਰਦੇਸ਼ ਭੇਜਣ ਦਾ ਵਿਰੋਧ ਕਰਨ ਲਈ ਵੱਡੀ ਰਕਮ ਕਿਉਂ ਖਰਚ ਕੀਤੀ ਹੈ।

ਡਾ. ਚੀਮਾ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਪੜਤਾਲ ਵਿਚ ਕੇਸ ਦੇ ਸਾਰੇ ਪੱਖਾਂ ਨੁੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਜਿਹਨਾਂ ਵਿਚ ਅੰਸਾਰੀ ਦੀ ਗ੍ਰਿਫਤਾਰੀ ਤੇ 7 ਜਨਵਰੀ 2019 ਨੁੰ ‘ਇਕ ਅੰਸਾਰੀ’ ਵੱਲੋਂ ਇਕ ਪ੍ਰਾਪਰਟੀ ਡੀਲਰ ਨੂੰ ਧਮਕੀ ਦਿੱਤੇ ਜਾਣ ਤੋਂ ਬਾਅਦ ਉਸਨੁੰ ਪੰਜਾਬ ਲਿਆਉਣ ਦਾ ਮਾਮਲਾ ਵੀ ਸ਼ਾਮਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼ਿਕਾਇਤ ਦਾ ਸਰੂਪ ਸ਼ੱਕੀ ਹੋਣ ਦੇ ਬਾਵਜੂਦ ਵੀ ਮੁਹਾਲੀ ਪੁਲਿਸ ਨੇ ਬਿਜਲੀ ਦੀ ਤੇਜ਼ ਰਫਤਾਰ ਨਾਲ ਕੇਸ ਦਰਜ ਕੀਤਾ ਤੇ ਅਗਲੇ ਹੀ ਦਿਨ 12 ਜਨਵਰੀ ਨੂੰ ਗੈਂਗਸਟਰ ਲਈ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਲਏ ਤੇ ਉਸਨੁੰ 22 ਜਨਵਰੀ ਨੁੰ ਅਦਾਲਤ ਵਿਚ ਪੇਸ਼ ਕਰ ਦਿੱਤਾ।

ਉਹਨਾਂ ਕਿਹਾ ਕਿ ਇਸ ਮਗਰੋਂ ਮੁਹਾਲੀ ਪੁਲਿਸ ਨੇ ਪੁੱਠਾ ਗੇਅਰ ਪਾ ਲਿਆ ਤੇ ਅਗਲੇ 60 ਦਿਨਾਂ ਵਿਚ ਚਲਾਨ ਹੀ ਪੇਸ਼ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਅੰਸਾਰੀ ਨੇ ਜ਼ਮਾਨਤ ਵਾਸਤੇ ਅਪਲਾਈ ਨਹੀਂ ਕੀਤਾ ਤੇ ਸੂਬਾ ਸਰਕਾਰ ਨੂੰ ਨਾ ਸਿਰਫ ਉਸਨੁੰ ਜੇਲ੍ਹ ਵਿਚ ਰੱਖ ਕੇ ਬੁਲਕਿ ਇਕ ਤੋਂ ਬਾਅਦ ਇਕ ਬਹਾਨਾ ਘੜ ਕੇ ਉਸਨੁੰ ਉੱਤਰ ਪ੍ਰਦੇਸ਼ ਤਬਦੀਲ ਕਰਨ ਤੋਂ ਰੋਕਣ ਵਿਚ ਹੀ ਸੰਤੁਸ਼ਟੀ ਪ੍ਰਗਟ ਕੀਤੀ।

ਡਾ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰਵੱਈਏ ਨੇ ਗਲਤ ਉਦਾਹਰਣ ਪੇਸ਼ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਸੁਬਾ ਸਰਕਾਰਾਂ ਹੀ ਇਕ ਦੂਜੇ ਨਾਲ ਸਹਿਯੋਗ ਕਰਨ ਲਈ ਤਿਆਰ ਨਹੀਂ ਹਨ ਤਾਂ ਫਿਰ ਅਸੀਂ ਇਕ ਦੂਜੇ ਮੁਲਕਾਂ ਤੋਂ ਅਪਰਾਧੀਆਂ ਨੂੰ ਇਕ ਦੂਜੇ ਹਵਾਲੇ ਕਰਨ ਦੀ ਆਸ ਕਿਵੇਂ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਸਿਰਫ ਅਪਰਾਧੀਆਂ ਦੇ ਹੌਂਸਲੇ ਹੀ ਬੁਲੰਦ ਹੋਣਗੇ ਤੇ ਸੂਬੇ ਵਿਚ ਅਪਰਾਧ ਵਧੇਗਾ। ਉਹਨਾਂ ਕਿਹਾਕਿ ਅਜਿਹੀਆਂ ਕਾਰਵਾਈਆਂ ਕਾਰਨ ਹੀ ਪੰਜਾਬ ਅਪਰਾਧੀਆਂ ਦਾ ਗੜ੍ਹ ਬਣ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਅਪਰਾਧੀ ਅਪਰਾਧ ਕਰਨ ਤੋਂਬਾਅਦ ਪੰਜਾਬ ਤੋਂ ਯੂ ਪੀ ਭੱਜਦੇ ਸਨ ਪਰ ਹੁਣ ਉਲਟਾ ਦੌਰ ਚੱਲ ਪਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਪਰੀਮ ਕੋਰਟ ਨੇ ਕੈਪਟਨ ਨੂੰ ਇਨਸਾਫ ਦਾ ਸ਼ੀਸ਼ਾ ਦਿਖਾਇਆ ਜਿਹੜਾ ਗਾਂਧੀ ਪਰਿਵਾਰ ਦੇ ਨਿਰਦੇਸ਼ਾਂ ‘ਤੇ ਕਾਨੂੰਨ ਦੀ ਉਲੰਘਣਾ ਕਰ ਰਿਹਾ ਸੀ: ਚੁੱਘ

ਕੈਪਟਨ ਵੱਲੋਂ ਗਲਵਾਨ ਘਾਟੀ ਦੇ ਪੰਜ ਸ਼ਹੀਦਾਂ ਦੇ ਜੱਦੀ ਪਿੰਡਾਂ ਦੇ ਵਿਕਾਸ ਲਈ 1.25 ਕਰੋੜ ਰੁਪਏ ਦੇਣ ਦੀ ਮਨਜ਼ੂਰੀ