ਅਸਲ ਲਾਭ ਦੇਣ ਦਾ ਜ਼ਿੰਮਾ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਅਗਲੀ ਸਰਕਾਰ ’ਤੇ ਛੱਡ ਕੇ ਮੁਲਾਜ਼ਮਾਂ ਨਾਲ ਵੱਡਾ ਧੋਖਾ ਕੀਤਾ – ਅਕਾਲੀ ਦਲ

  • ਐਨ ਕੇ ਸ਼ਰਮਾ ਨੇ ਵੱਖ ਵੱਖ ਭੱਤੇ ਖਤਮ ਕਰਨ ਤੇ ਨਵੇਂ ਭਰਤੀ ਹੋਣ ਵਾਲਿਆਂ ਨਾਲ ਵਿਤਕਰਾ ਕਰਨ ਦੀ ਕੀਤੀ ਨਿਖੇਧੀ

ਚੰਡੀਗੜ੍ਹ, 20 ਜੂਨ 2021 – ਸ਼੍ਰੋਮਣੀ ਅਕਾਲੀ ਦਲ ਨੇਅੱਜ ਕਿਹਾ ਕਿ ਕਾਂਗਰਸ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਸਿਰਫ ਐਲਾਨ ਕਰਕੇ ਤੇ ਇਸਦਾ ਲਾਭ ਦੇਣ ਦਾ ਜ਼ਿੰਮਾ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ’ਤੇ ਛੱਡ ਕੇ ਮੁਲਾਜ਼ਮਾਂ ਨਾਲ ਵੱਡਾ ਧੋਖਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਐਲਾਨ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਦੇ ਐਨਮੌਕੇ ’ਤੇ ਕੀਤਾ ਗਿਆ ਹੈ ਜਿਸ ਵਿਚ ਮੁਲਾਜ਼ਮਾਂ ਦੇ ਭੱਤੇ ਖ਼ਤਮ ਕਰਨ ਸਮੇ ਕਈ ਮੁਲਾਜ਼ਮ ਵਿਰੋਧੀ ਕਦਮਸ਼ਾਮਲ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇਬੁਲਾਰੇ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ2017 ਤੋਂ ਪੈਂਡਿੰਗ ਪਏ ਪੇਅ ਕਮਿਸ਼ਨ ਨੂੰ ਲਾਗੂ ਕਰਨ ਦਾ ਸਿਹਰਾ ਆਪਣੇ ਸਿਰ ਬੰਨਣਾ ਚਾਹੁੰਦੀ ਹੈ।ਉਹਨਾਂ ਕਿਹਾ ਕਿ ਸਾਢੇ ਚਾਰ ਸਾਲ ਤੱਕ ਕਮਿਸ਼ਨ ਦੀਆਂ ਸਿਫਾਰਸ਼ਾਂ ਲਟਕਾਉਣ ਤੋਂ ਬਾਅਦ ਕਾਂਗਰਸ ਸਰਕਾਰਨੇ 2025 ਤੱਕ ਮੁਲਾਜ਼ਮਾਂ ਵਾਸਤੇ ਲਾਭ ਰੋਕ ਦਿੱਤੇ ਹਨ। ਇਹ ਉਹਨਾਂ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਹੈਜੋ ਆਪਣੇ ਬਕਾਇਆਂ ਦੀ ਸਾਲਾਂ ਤੋਂ ਉਡੀਕ ਕਰ ਰਹੇ ਸਨ। ਉਹਨਾਂ ਕਿਹਾ ਕਿ 2025 ਤੱਕ ਬਕਾਏ ਰੋਕਣਦੀ ਕੋਈ ਤੁੱਕ ਨਹੀਂ ਬਣਦੀ ਕਿਉਂਕਿ ਅਗਲਾ ਪੇਅ ਕਮਿਸ਼ਨ 2026 ਵਿਚ ਬਕਾਇਆ ਹੈ।

ਉਹਨਾਂ ਮੰਗ ਕੀਤੀਕਿ ਮੁਲਾਜ਼ਮਾਂ ਦੇ 13800 ਕਰੋੜ ਰੁਪਏ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ।ਸ੍ਰੀ ਐਨ ਕੇ ਸ਼ਰਮਾ ਨੇ ਦੱਸਿਆ ਕਿ ਕਿਹੜੇਭੱਤੇ ਬੰਦ ਕੀਤੇ ਗਏ ਹਨ ਤੇ ਦੱਸਿਆ ਕਿ ਸਭ ਤੋਂ ਵੱਧ ਮਾਰ ਕਲੈਕਰਿਕਲ ਕੇਡਰ ਤੇ ਪੁਲਿਸ ਮੁਲਾਜ਼ਮਾਂਨੂੰ ਪਵੇਗੀ। ਉਹਨਾਂ ਦੱਸਿਆ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬਣਾਈ ਕਮੇਟੀ ਨੇ2011 ਵਿਚ ਮੁਲਾਜ਼ਮਾਂ ਨੂੰ ਕਈ ਲਾਭ ਦਿੱਤੇ ਸਨ ਤੇ 2007 ਦੇ ਕਮਿਸ਼ਨ ਵੱਲੋਂ ਵਾਪਸ ਲਏ ਕਈ ਲਾਭਬਹਾਲ ਕੀਤੇ ਸਨ। ਉਹਨਾਂ ਦੱਸਿਆ ਕਿ ਜਿਹੜੇ ਮੁਲਾਜ਼ਮਾਂ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਲਾਭਮਿਲਿਆ ਸੀ, ਉਹਨਾਂ ਲਈ 2.25 ਵਾਲੇ ਗੁਣਾ ਦੇ ਹਿਸਾਬ ਨਾਲ ਤਨਖਾਹ ਮਿਲੇਗੀ ਜਦਕਿ ਹੋਰ ਸਾਰੇਮੁਲਾਜ਼ਮਾਂ ਨੂੰ 2.59 ਗੁਣਾ ਦੇ ਹਿਸਾਬ ਨਾਲ ਲਾਭ ਮਿਲੇਗਾ। ਉਹਨਾਂ ਦੱਸਿਆ ਕਿ 10300+34800+3200 ਗਰੇਡ ਪੇਅ ਵਾਲੇ ਮੁਲਾਜ਼ਮਾਂ ਨੂੰਸਭ ਤੋਂ ਵੱਧ ਮਾਰ ਪਵੇਗੀ ਤੇ ਉਹਨਾਂ ਨੂੰ ਸਿਰਫ 1000 ਤੋਂ 1200 ਰੁਪਏ ਮਹੀਨਾ ਵਾਧੇ ਦਾ ਲਾਭਮਿਲੇਗਾ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸੇ ਤਰੀਕੇ ਸਾਰੇਵਰਗਾਂ ਲਈ ਮਕਾਨ ਭੱਤਾ ਘਟਾ ਦਿੱਤਾ ਗਿਆ।

ਉਹਨਾਂ ਦੱਸਿਆ ਕਿ ਏ ਕੈਟਾਗਿਰੀ ਲਈ ਇਹ ਭੱਤਾ30ਤੋਂ ਘਟਾ ਕੇ 24 ਫੀਸਦੀ, ਬੀ ਲਈ 20 ਤੋਂ ਘਟਾਂਕੇ 16 ਫੀਸਦੀ, ਸੀ ਲਈ 12.5 ਤੋਂ ਘਟਮਾ ਕੇ 10 ਫੀਸਦੀ ਅਤੇ ਡੀ ਲਈ 10 ਤੋਂ ਘਟਾ ਕੇ 8 ਫੀਸਦੀਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਮਿਲਦਾ ਵਾਧੂ ਮਕਾਨ ਭੱਤਾਖਤਮ ਕਰ ਦਿੱਤਾ ਗਿਆ ਹੈ।ਉਹਨਾਂ ਦੱਸਿਆ ਕਿ ਇਸੇ ਤਰੀਕੇ ਪੇਂਡੂ ਇਲਾਕੇ ਦਾ ਭੱਤਾ ਵੀ 6 ਤੋਂ ਘਟਾਂ ਕੇ 5 ਫੀਸਦੀਕਰ ਦਿੱਤਾ ਗਿਆ ਹੈ ਤੇ ਡਾਕਟਰਾਂ ਲਈ ਨਾਨ ਪ੍ਰੈਕਟਿਸਿੰਗ ਭੱਤਾ 25 ਤੋਂ ਘਟਾ ਕੇ 20 ਫੀਸਦੀ ਕੀਤਾਗਿਆ ਹੈ ਤੇ ਸਾਧਨ ਭੱਤਾ ਯਾਨੀ ਕਨਵੇਅੰਸ ਅਲਾਉਂਸ ਵੀ ਖਤਮ ਕਰ ਦਿੱਤਾ ਗਿਆ ਹੈ। ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂਸਰਕਾਰ ਨੇ ਮੁਲਾਜ਼ਮਾਂ ਨੂੰ ਦੋ ਵਰਗਾਂ ਵਿਚ ਵੰਡ ਦਿ ੱਤਾ ਹੈ ਤੇ ਨਵੇਂ ਭਰਤੀ ਹੋ ਰਹੇ ਮੁਲਾਜ਼ਮਾਂ ਵਾਸਤੇਕੇਂਦਰੀ ਤਨਖਾਹ ਦਰਾਂ ਲਾਗੂ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਬਰਾਬਰ ਕੰਮ ਬਰਾਬਰ ਤਨਖਾਹ ਦੇਸਿਧਾਂਤ ਤੋਂ ਉਲਟ ਹੈ। ਉਹਨਾਂ ਕਿਹਾ ਕਿ ਅਸੀਂ ਇਕ ਹੀ ਅਹੁਦੇ ਵਾਸਤੇ ਦੋ ਵੱਖ ਵੱਖ ਬੰਦਿਆਂ ਨਾਲਵੱਖ ਵੱਖ ਤਨਖਾਹ ਦਰਾਂ ਲਾਗੂ ਨਹੀਂ ਕਰ ਸਕਦੇ। ਉਹਨਾਂ ਮੰਗ ਕੀਤੀ ਕਿ ਸਾਰੇ ਮੁਲਾਜ਼ਮਾਂ ਨੂੰ ਪੰਜਾਬਦੀਆਂ ਤਨਖਾਹ ਦਰਾਂ ਦਿੱਤੀਆਂ ਜਾਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਾਰਡਰ ਏਰੀਏ ਵਿੱਚ ਵੱਖ ਵੱਖ ਵਿਸ਼ਿਆਂ ਦੀ ਭਰਤੀ ਲਿਖਤੀ ਪ੍ਰੀਖਿਆ ਦਾ ਕੰਮ ਮੁਕੰਮਲ

ਕੈਪਟਨ ਵੱਲੋਂ ਪ੍ਰਸਿੱਧ ਸਿੱਖ ਵਿਦਵਾਨ ਡਾ ਜੋਧ ਸਿੰਘ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ