ਕਾਂਗਰਸ ਸਰਕਾਰ ਵੱਲੋਂ ਅਕਾਲੀ ਦਲ ਨੁੰ ਬਦਨਾਮ ਕਰਨ ਲਈ ਰਚੀ ਗਈ ਸਾਜ਼ਿਸ਼ ਬੇਨਕਾਬ ਹੋਈ : ਅਕਾਲੀ ਦਲ

  • ਕਾਂਗਰਸ ਸਰਕਾਰ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ : ਡਾ. ਦਲਜੀਤ ਸਿੰਘ ਚੀਮਾ
  • ਕਿਹਾ ਕਿ ਕੇਸ ਵਿਚ ਇਕ ਵੀ ਅਕਾਲੀ ਆਗੂ ਦੀ ਸ਼ਮੂਲੀਅਤ ਸਾਬਤ ਨਹੀਂ ਹੋਈ ਜਦਕਿ ਐਡਵੋਕੇਟ ਜਨਰਲ ਨੇ ਪ੍ਰਾਈਵੇਟ ਵਕੀਲਾਂ ਨੂੰ 5.5 ਕਰੋੜ ਰੁਪਏ ਦਿੱਤੇ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮਾੜੇ ਮਨਸੂਬੇ ਨਾਲ ਜਾਂਚ ਕੀਤੀ

ਚੰਡੀਗੜ੍ਹ, 16 ਅਪ੍ਰੈਲ 2021 – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਰਚੀ ਗਈ ਸਾਜ਼ਿਸ਼ ਕੋਟਕਪੁਰਾ ਪੁਲਿਸ ਫਾਇਰਿੰਗ ਕੇਸ ਦੀ ਸਰਕਾਰ ਵੱਲੋਂ ਕੀਤੀ ਗਈ ਜਾਂਚ ਖਾਰਜ ਹੋਣ ਨਾਲ ਬੇਨਕਾਬ ਹੋ ਗਈ ਹੈ ਅਤੇ ਇਹ ਸਾਬਤ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਕਾਰਨ ਇਸ ਮਾਮਲੇ ਦੀ ਦੁਰਵਰਤੋਂ ਕੀਤੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਅਸਲ ਦੋਸ਼ੀਆਂ ਨੂੰ ਫੜਨ ਵਿਚ ਅਸਫਲ ਰਹਿ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਹਨਾਂ ਕਿਹਾ ਕਿ ਚਾਰ ਸਾਲ ਦਾ ਸਮਾਂ ਅਕਾਲੀ ਦਲ ਖਿਲਾਫ ਸਿਆਸੀ ਬਦਲਾਖੋਰੀ ਵਿਚ ਹੀ ਬਰਬਾਦ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਜਨਤਾ ਦੇ ਪੈਸੇ ਦੇ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ ਗਏ ਤੇ ਐਡਵੋਕੇਟ ਜਨਰਲ ਨੇ ਪ੍ਰਾਈਵੇਟ ਵਕੀਲਾਂ ਨੂੰ 5.50 ਕਰੋੜ ਰੁਪਏ ਦੀ ਅਦਾਇਗੀ ਕੀਤੀ ਹੈ। ਉਹਨਾਂ ਕਿਹਾ ਕਿ ਐਸ ਆਈ ਟੀ ਦੇ ਸਾਬਕਾ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਮਾੜੇ ਮਨਸੂਬੇ ਨਾਲ ਅਤੇ ਇਕ ਤਰਫਾ ਜਾਂਚ ਕੀਤੀ ਗਈ ਤਾਂ ਜੋ ਅਕਾਲੀ ਆਗੂਆਂ ਨੁੰ ਕੇਸ ਵਿਚ ਫਸਾਇਆ ਜਾ ਸਕੇ ਹਾਲਾਂਕਿ ਕਾਂਗਰਸ ਸਰਕਾਰ ਨੇ ਕੇਸ ਵਿਚ ਇਕ ਵੀ ਅਕਾਲੀ ਆਗੂ ਦੇ ਸ਼ਾਮਲ ਹੋਣ ਦੀ ਗੱਲ ਸਾਬਤ ਕਰਨ ਵਾਸਤੇ ਹਰ ਵਸੀਲੇ ਦੀ ਦੁਰਵਰਤੋਂ ਕੀਤੀ।

ਡਾ. ਚੀਮਾ ਨੇ ਕਿਹਾ ਕਿ ਇਸ ਸਭ ਤੋਂ ਸਾਬਤ ਹੋ ਜਾਂਦਾ ਹੈ ਕਿ ਕਾਂਗਰਸ ਸਰਕਾਰ ਦੀ ਦੋਸ਼ੀਆਂ ਨੁੰ ਫੜਨ ਵਿਚ ਕੋਈ ਦਿਲਚਸਪੀ ਨਹੀਂ ਹੈ ਤੇ ਇਹ ਸਿਰਫ ਅਕਾਲੀ ਦਲ ਅਤੇ ਇਸ ਦੀਆਂਧਾਰਮਿਕ ਸੰਸਥਾਵਾਂ ਨੁੰ ਬਦਨਾਮ ਕਰਨ ਵਿਚ ਹੀ ਦਿਲਚਸਪੀ ਰੱਖਦੀ ਹੈ। ਉਹਨਾਂ ਕਿਹਾ ਕਿ ਪਹਿਲਾਂ ਅਕਾਲੀਲ ਦਲ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਕਾਲ ਦੌਰਾਨ ਕਾਂਗਰਸ ਅਤੇ ਇਸ ਨਾਲ ਆਪ ਮੁਹਾਰੇ ਜੁੜੀਆਂ ਸੰਸਥਾਵਾਂ ਨੇ ਕੇਸ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਸੀ। ਉਹਨਾਂ ਕਿਹਾ ਕਿ ਮਾਮਲੇ ਵਿਚ ਕੇਸ ਸੀ ਬੀ ਆਈ ਨੂੰ ਭੇਜਿਅਜਾ ਗਿਆ ਸੀ ਪਰ ਜਦੋਂ ਕਾਂਗਰਸ ਸਰਕਾਰ ਸੱਤਾÇ ਵਚ ਆਈ ਤਾਂ ਇਹ ਸੀ ਬੀ ਆਈ ਜਾਂਚ ਦੀ ਮੰਗ ਤੋਂ ਆਪਣੇ ਮਾੜੇ ਮਨਸੂਬਿਆਂ ਕਾਰਨ ਭੱਜ ਗਈ।

ਅਕਾਲੀ ਦਲ ਦੀ ਭੂਮਿਕਾ ਦੀ ਗੱਲ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਅਸੀਂ ਐਸ ਆਈ ਟੀ ਨਾਲ ਸਹਿਯੋਗ ਕੀਤਾ। ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਅਕਾਲੀ ਆਗੂਆਂ ਖਿਲਾਫ ਮਾੜੇ ਮਨਸੂਬਿਆਂ ਨਾਲ ਕੀਤਾ ਜਾ ਰਿਹਾ ਪ੍ਰਚਾਰ ਉਦੋਂ ਬੇਨਕਾਬ ਹੋ ਗਿਆ ਜਦੋਂ ਇਸ ਐਸ ਆਈ ਟੀ ਦੇ ਮੁਖੀ ਨੇ ਹੀ ਜਾਂਚ ਦੀ ਨਤੀਜਿਆਂ ਤੋਂ ਆਪਣੇ ਆਪ ਨੁੰ ਵੱਖ ਕਰ ਲਿਆ ਤੇ ਜਾਂਚ ਰਿਪੋਰਟ ’ਤੇ ਹਸਤਾਖਰ ਨਹੀਂ ਕੀਤੇ।

ਡਾ. ਚੀਮਾ ਨੇ ਜ਼ੋਰਦੇ ਕੇ ਕਿਹਾ ਕਿ ਕਾਂਗਰ ਸਰਕਾਰ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੁੰ ਇਕ ਅਤਿ ਸੰਵੇਦਨਸ਼ੀਲ ਮਾਮਲੇ ਦਾ ਸਿਆਸੀਕਰਨ ਕਰਨ ਦਾ ਨਤੀਜਾ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਜੋ ਪਿਛਲੇ ਚਾਰ ਸਾਲਾਂ ਦੌਰਾਨ ਅਕਾਲੀ ਦਲ ਕਹਿੰਦਾ ਰਿਹਾ ਹੈ, ਉਹ ਸੱਚ ਸਾਬਤ ਹੋ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬੀ ਕਦੇ ਵੀ ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਅਤੇ ਉਹਨਾਂ ਦੀ ਗਲਤ ਜਾਂਚ ਕਰਨ ਵਾਲਿਆਂ ਨੁੰ ਮੁਆਫ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸਰਕਾਰ ਨੂੰ ਅੱਜ ਇਸ ਕੇਸ ਵਿਚ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੰਡੀ ਬੋਰਡ ਦੇ ਸਕੱਤਰ ਵੱਲੋਂ ਮੋਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ਦੀਆਂ ਮੰਡੀਆਂ ਦਾ ਦੌਰਾ

ਅੱਗ ਲੱਗਣ ਨਾਲ ਖ਼ਰਾਬ ਹੋਈ ਫ਼ਸਲ ਦੀ 100 ਫ਼ੀਸਦੀ ਪੂਰਤੀ ਕਰੇ ਕੈਪਟਨ ਸਰਕਾਰ – ਕੁਲਤਾਰ ਸੰਧਵਾਂ