…ਅਕਾਲੀ ਵਰਕਰਾਂ ਨੇ ਡਰਦਿਆਂ ਮੈਦਾਨ ਛੱਡਿਆ, ਭਾਜਪਾ ਵਾਲੇ ਬੂਥਾਂ ਉੱਤੇ ਵੀ ਨਾ ਬੈਠੇ, ਪਰ ‘ਆਪ’ ਵਲੰਟੀਅਰਾਂ ਨੇ ਕਾਂਗਰਸੀ ਗੁੰਡਿਆਂ ਦਾ ਕੀਤਾ ਸਖਤ ਵਿਰੋਧ : ਭਗਵੰਤ ਮਾਨ
…ਵੱਡੀ ਗਿਣਤੀ ਕਾਂਗਰਸੀਆਂ ਨੇ ਬੂਥਾਂ ਉੱਤੇ ਕੀਤਾ ਕਬਜ਼ਾ, ਪੱਟੀ, ਸਮਾਣਾ, ਰਾਜਪੁਰਾ, ਭਿੱਖੀਵਿੰਡ, ਜਲਾਲਾਬਾਦ, ਧੂਰੀ ‘ਚ ‘ਆਪ’ ਵਰਕਰਾਂ ਨੂੰ ਕਾਂਗਰਸੀਆਂ ਨੇ ਬਣਾਇਆ ਸ਼ਾਨਾ
… ਪੰਜਾਬ ‘ਚ ਤਬਦੀਲੀ ਲਿਆਉਣ ਲਈ ਹਮੇਸ਼ਾਂ ਸੱਚ ਲਈ ਡੱਟਕੇ ਲੜਾਂਗੇ ਅਤੇ ਖੜ੍ਹਾਂਗੇ : ਭਗਵੰਤ ਮਾਨ
ਚੰਡੀਗੜ੍ਹ, 17 ਫਰਵਰੀ 2021 – ਆਮ ਆਦਮੀ ਪਾਰਟੀ ਨੇ ਆਪਣੀ ਪਾਰਟੀ ਦੇ ਉਨ੍ਹਾਂ ਆਗੂਆਂ, ਵਲੰਟੀਅਰਾਂ ਅਤੇ ਉਮੀਦਵਾਰਾਂ ਦੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਨੇ ਕਾਂਗਰਸੀ ਗੁੰਡਿਆਂ ਵੱਲੋਂ ਸਰਕਾਰੀ ਤੰਤਰ ਦੀ ਸਹਿ ਉੱਤੇ ਕੀਤੀ ਗਈ ਗੁੰਡਾਗਰਦੀ ਦਾ ਡਟਕੇ ਸਾਹਮਣਾ ਕੀਤਾ ਅਤੇ ਪੰਜਾਬ ਵਿਚ ਰਾਜਨੀਤਿਕ ਬਦਲਾਅ ਲਿਆਉਣ ਲਈ ਦ੍ਰਿੜਤਾ ਨਾਲ ਖੜ੍ਹੇ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਗੁੰਡਿਆਂ ਵੱਲੋਂ ਕੀਤੀਆਂ ਗਈਆਂ ਹਿੰਸਕ ਘਟਨਾਵਾਂ ਦਾ ਸਾਹਮਣਾ ਕਰਦੇ ਹੋਏ ਡਟਕੇ ਖੜ੍ਹਨਾ ‘ਆਪ’ ਵਲੰਟੀਅਰਾਂ ਦੀ ਉਸ ਇਰਾਦੇ ਨੂੰ ਪ੍ਰਗਟਾਉਂਦਾ ਹੈ ਜੋ ਉਹ ਇਕ ਨਵਾਂ ਪੰਜਾਬ ਸਿਰਜਣ ਦਾ ਸੁਪਨਾ ਲੈ ਕੇ ਚੱਲੇ ਹਨ।
ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਾਲੇ ਦਿਨ 14 ਫਰਵਰੀ ਨੂੰ ਕਾਂਗਰਸੀਆਂ ਵੱਲੋਂ ਸਰਕਾਰੀ ਤੰਤਰ ਦੇ ਸਹਿ ਉੱਤੇ ਬੂਥਾਂ ਉੱਤੇ ਕਬਜ਼ਾ ਕੀਤਾ ਗਿਆ। ਪੱਟੀ, ਸਮਾਣਾ, ਰਾਜਪੁਰਾ, ਭਿੱਖੀਵਿੰਡ, ਜਲਾਲਾਬਾਦ, ਧੂਰੀ ਵਿੱਚ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪੁਲਿਸ ਦੀ ਸਹਿ ਉੱਤੇ ਕਾਂਗਰਸੀਆਂ ਨੇ ‘ਆਪ’ ਵਲੰਟੀਅਰਾਂ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਅਤੇ ਪੱਟੀ ਵਿੱਚ ‘ਆਪ’ ਵਰਕਰ ਉੱਤੇ ਗੋਲੀ ਵੀ ਚਲਾਈ ਗਈ। ਇਸ ਦੇ ਬਾਵਜੂਦ ਵੀ ‘ਆਪ’ ਵਲੰਟੀਅਰ ਸਰਕਾਰੀ ਸਹਿ ਉੱਤੇ ਕੀਤੀ ਜਾ ਰਹੀ ਕਾਂਗਰਸੀ ਗੁੰਡਾਗਰਦੀ ਦਾ ਸਾਹਮਣੇ ਕਰਦੇ ਰਹੇ।
ਕਾਂਗਰਸੀ ਦੀ ਗੁੰਡਾਗਰਦੀ ਦਾ ਅਕਾਲੀ ਦਲ ਅਤੇ ਭਾਜਪਾ ਨੂੰ ਵੀ ਸਾਹਮਣਾ ਕਰਨਾ ਪਿਆ। ਕਾਂਗਰਸੀਆਂ ਵੱਲੋਂ ਬੂਥ ਉੱਤੇ ਕਬਜ਼ਾ ਕਰਨ ਮੌਕੇ ਕੀਤੀ ਗਈ ਗੁੰਡਾਗਰਦੀ ਤੋਂ ਡਰਦੇ ਹੋਏ ਅਕਾਲੀ ਦਲ ਦੇ ਵਰਕਰ ਭਜ ਗਏ ਅਤੇ ਭਾਜਪਾ ਵਾਲੇ ਨੇ ਆਪਣੇ ਵਰਕਰਾਂ ਨੂੰ ਬੂਥਾਂ ਉੱਤੇ ਵੀ ਨਾ ਬੈਠਾਇਆ। ਪ੍ਰੰਤੂ ਆਮ ਆਦਮੀ ਪਾਰਟੀ ਦੇ ਦਲੇਰ ਵਲੰਟੀਅਰਾਂ ਨੇ ਕਾਂਗਰਸੀਆਂ ਦਾ ਡਟਕੇ ਸਾਹਮਣੇ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਵਲੰਟੀਅਰ ਅਜਿਹੇ ਹਿੰਸਕ ਮਾਹੌਲ ਵਿੱਚ ਵੀ ਡੱਟਣ ਦਾ ਕਾਰਨ ਸਿਰਫ ਇਕੋ ਇਕ ਇਹ ਹੈ ਕਿ ਪੰਜਾਬ ਨੂੰ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵੱਲੋਂ ਕੀਤੀ ਜਾ ਰਹੀ ਲੁੱਟ ਤੋਂ ਬਚਾਉਣਾ। ਪੰਜਾਬ ਵਿਚ ਇਨ੍ਹਾਂ ਰਿਵਾਇਤੀ ਪਾਰਟੀਆਂ ਵੱਲੋਂ ਪਾਈ ਗਈ ਰਾਜਨੀਤਿਕ ਗੰਦਗੀ ਨੂੰ ਸਾਫ ਕਰਨ ਦਾ ਜੋ ਸੁਪਨਾ ਲਿਆ ਹੈ ਉਸ ਨੂੰ ਪੂਰਾ ਕਰਨ ਲਈ ਤੀਜਾ ਬਦਲਾਅ ਦੇਣਾ ਹੈ। ਇਨ੍ਹਾਂ ਸਾਫ ਇਰਾਦਿਆਂ ਕਰਕੇ ‘ਆਪ’ ਵਲੰਟੀਅਰ ਡਟਕੇ ਖੜ੍ਹੇ ਰਹੇ।
ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸੀਆਂ ਦੀ ਧੱਕੇਸ਼ਾਹੀ ਸਾਹਮਣੇ ਆਈ ਤਾਂ ਸਭ ਤੋਂ ਪਹਿਲਾਂ ‘ਆਪ’ ਦੇ ਵਲੰਟੀਅਰਾਂ ਨੇ ਵਿਰੋਧ ਕੀਤਾ। ਸਮਾਣਾ ਵਿੱਚ ਜਦੋਂ ਹੀ ਬੂਥ ਉੱਤੇ ਕਬਜ਼ਾ ਕਰਨ ਦੀਆਂ ਖਬਰ ਮਿਲੀ ਤਾਂ ਵੱਡੀ ਗਿਣਤੀ ‘ਆਪ’ ਵਲੰਟੀਅਰਾਂ ਨੇ ਇਕੱਠੇ ਹੋ ਕੇ ਬੂਥ ਦੇ ਸਾਹਮਣੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਰਾਜਪੁਰਾ ਵਿੱਚ ਜਦੋਂ ਬੂਥਾਂ ਉਤੇ ਕਬਜ਼ੇ ਕੀਤਾ ਤਾਂ ‘ਆਪ’ ਵਲੰਟੀਅਰਾਂ ਨੇ ਇਸ ਸਬੰਧੀ ਤੁਰੰਤ ਮੀਡੀਆ ਦੇ ਸਾਹਮਣੇ ਲਿਆਂਦਾ ਜਿਸ ਤੋਂ ਬਾਅਦ ਜਾ ਕੇ ਇਹ ਮਾਮਲਾ ਹੱਲ ਹੋਇਆ। ਪੱਟੀ ਵਿੱਚ ਕਾਂਗਰਸੀ ਗੁੰਡਿਆਂ ਦਾ ਜਦੋਂ ‘ਆਪ’ ਵਰਕਰ ਵਿਰੋਧ ਕਰ ਰਹੇ ਸਨ ਤਾਂ ਉਨ੍ਹਾਂ ਵੱਲੋਂ ਗੋਲੀ ਚਲਾਈ ਗਈ ਜਿਸ ਵਿੱਚ ‘ਆਪ’ ਵਲੰਟੀਅਰ ਜ਼ਖਮੀ ਹੋ ਗਿਆ ਅਤੇ ਇਕ ਹੋਰ ਵਰਕਰ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਅਤੇ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ।
ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨੇ ਵਿਖਾਇਆ ਹੈ ਕਿ ‘ਆਪ’ ਵਲੰਟੀਅਰ ਸੱਚਾਈ ਉੱਤੇ ਡਟਕੇ ਖੜ੍ਹੇ ਹਨ। ‘ਆਪ’ ਵਲੰਟੀਅਰ ਬੇਇਨਸਾਫੀ ਵਿਰੁੱਧ ਖੜ੍ਹੇ ਹਨ ਅਤੇ ਉਹ ਤਬਦੀਲੀ ਕਰਨ ਦੇ ਹੱਕਦਾਰ ਹਨ। ੳਨ੍ਹਾਂ ਕਿਹਾ ਕਿ ‘ਆਪ’ ਵਰਕਰਾਂ ਦੀ ਦਲੇਰੀ ਕਰਕੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡਰ ਲੱਗਦਾ ਹੈ, ਇਸ ਲਈ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਵਰਤੇ ਜਾ ਰਹੇ ਹੱਥਕੰਡਿਆਂ ਦਾ ‘ਆਪ’ ਉੱਤੇ ਕੋਈ ਅਸਰ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾਂ ਲੜਾਂਗੇ, ਸੱਚ ਦੇ ਲਈ ਹਮੇਸ਼ਾਂ ਡਟਕੇ ਖੜ੍ਹਾਂਗੇ।