ਕੈਲੀਫੋਰਨੀਆ, 1 ਜੁਲਾਈ 2021 – ਅਮਰੀਕਾ ਦੀ ਪ੍ਰਸਿੱਧ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਨੇ ਸੱਟ ਲੱਗਣ ਦੇ ਕਾਰਨ ਆਪਣਾ ਨਾਮ ਵਿੰਬਲਡਨ ਟੂਰਨਾਮੈਂਟ ਵਿੱਚੋਂ ਵਾਪਸ ਲੈ ਲਿਆ ਹੈ, ਜਿਸ ਕਰਕੇ ਉਹ ਇਸ ਸਾਲ ਆਪਣਾ ਅੱਠਵਾਂ ਵਿੰਬਲਡਨ ਖ਼ਿਤਾਬ ਨਹੀਂ ਜਿੱਤ ਸਕੇਗੀ।
ਮੰਗਲਵਾਰ ਨੂੰ ਅਲੀਕਸ਼ਾਂਦਰਾ ਸਾਸਨੋਵਿਚ ਖਿਲਾਫ ਪਹਿਲੇ ਗੇੜ ਦੇ ਮੈਚ ਦੌਰਾਨ, ਵਿਲੀਅਮਜ਼ ਨੂੰ ਲੱਤ ‘ਤੇ ਸੱਟ ਲੱਗ ਗਈ ਜਿਸ ਕਾਰਨ ਉਸ ਨੂੰ ਮੈਚ ਤੋਂ ਹਟਣ ਲੈਣ ਲਈ ਮਜਬੂਰ ਹੋਣਾ ਪਿਆ।
ਵਿਲੀਅਮਜ਼ ਸ਼ੁਰੂਆਤੀ ਸੈੱਟ ਦੀ ਪੰਜਵੀ ਗੇਮ ਦੌਰਾਨ ਸੱਟ ਨਾਲ ਪੀੜਤ ਨਜਰ ਆਈ ਅਤੇ ਖੇਡ ਦੇ ਅੰਤ ਤੋਂ ਬਾਅਦ ਡਾਕਟਰੀ ਇਲਾਜ ਦੀ ਮੰਗ ਕੀਤੀ। ਸੱਤਵੀਂ ਗੇਮ ਦੌਰਾਨ, ਵਿਲੀਅਮਜ਼ ਦਰਦ ਨਾਲ ਦੁਖੀ ਸੀ ਤੇ ਆਪਣੇ ਗੋਡਿਆਂ ਭਾਰ ਬੈਠ ਗਈ। ਮੈਚ ਨੂੰ ਜਾਰੀ ਰੱਖਣ ਵਿੱਚ ਅਸਮਰਥ, ਵਿਲੀਅਮਜ਼ ਨੇ ਅਖੀਰ ਮੈਚ ਤੋਂ ਸੰਨਿਆਸ ਲੈ ਲਿਆ।
ਜਿਕਰਯੋਗ ਹੈ ਕਿ ਟੈਨਿਸ ਖੇਡ ਵਿੱਚ ਵਿਲੀਅਮਜ਼ ਕੋਲ ਇਸ ਸਮੇਂ 23 ਗ੍ਰੈਂਡ ਸਲੈਮ ਖ਼ਿਤਾਬ ਹਨ ਅਤੇ ਉਹ ਆਸਟ੍ਰੇਲੀਆਈ ਖਿਡਾਰਨ ਮਾਰਗਰੇਟ ਕੋਰਟ ਦੀ ਬਰਾਬਰੀ ਕਰਨ ਲਈ ਇੱਕ ਖਿਤਾਬ ਪਿੱਛੇ ਹੈ। ਉਸ ਨੇ ਆਖਰੀ ਗ੍ਰੈਂਡ ਸਲੈਮ ਖਿਤਾਬ 2016 ਵਿੱਚ ਵਿੰਬਲਡਨ ਵਿੱਚ ਜਿੱਤਿਆ ਸੀ।