ਲੁਧਿਆਣਾ, 18 ਅਪ੍ਰੈਲ 2021 – ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਿੱਖ ਪੁਲਿਸ ਮੁਲਾਜ਼ਮ ਅਪਾਹਿਜ ਔਰਤ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਟਿਕਟ ਬੁਕਿੰਗ ਸੈਂਟਰ ਵਿੱਚ ਛੱਡ ਕੇ ਆਉਦਾ ਹੈ।
ਲੁਧਿਆਣਾ ਦੇ ਰੇਲਵੇ ਸਟੇਸ਼ਨ ਉਪਰ ਪੁਲਿਸ ਅਧਿਕਾਰੀ ਵਲੋਂ ਔਰਤ ਦੀ ਮਦਦ ਕੀਤੀ ਜਾ ਰਹੀ ਹੈ। ਸ਼ਕਲ ਸੂਰਤ ਤੋਂ ਸਖ਼ਤ ਦਿਖਾਈ ਦੇਣ ਵਾਲੇ ਸਿੱਖ ਪੁਲਿਸ ਮੁਲਾਜ਼ਮ ਦਾ ਨਰਮ ਦਿਲ ਉਸ ਸਮੇਂ ਵਿਖਾਈ ਦਿੰਦਾ ਹੈ ਜਦੋਂ ਉਹ ਇਕ ਅਪਾਹਿਜ ਔਰਤ ਜਿਸ ਤੋਂ ਤੁਰਿਆ ਨਹੀਂ ਸੀ ਜਾ ਰਿਹਾ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਟਿਕਟ ਬੁਕਿੰਗ ਸੈਂਟਰ ਵਿੱਚ ਛੱਡ ਕੇ ਆਉਦਾ ਹੈ ਅਤੇ ਜਦੋਂ ਇਸ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਅਜਿਹਾ ਪਹਿਲੀ ਵਾਰ ਨਹੀਂ ਕਰ ਰਹੇ ਜਦੋਂ ਵੀ ਕਿਸੇ ਬਜ਼ੁਰਗ ਜਾਂ ਜ਼ਰੂਰਤਮੰਦ ਨੂੰ ਵੇਖਦੇ ਹਨ ਤਾਂ ਮਦਦ ਕਰਦੇ ਹਨ ਅਤੇ ਉਹਨਾਂ ਕਿਹਾ ਕਿ ਸਾਨੂੰ ਹਰ ਜ਼ਰੂਰਤਮੰਦ ਦੀ ਮਦਦ ਕਰਨੀ ਚਾਹੀਦੀ ਹੈ।