ਆਸਟ੍ਰੇਲੀਆ ਦੀ ਅੰਡਰ-19 ਟੀਮ ‘ਚ 2 ਪੰਜਾਬੀ ਸਿੱਖ ਨੌਜਵਾਨਾਂ ਦੀ ਹੋਈ ਚੋਣ, 2024 ‘ਚ ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਖੇਡਣਗੇ

  • ਹਰਕੀਰਤ ਸਿੰਘ ਬਾਜਵਾ ਸੱਜੇ ਹੱਥ ਦਾ ਬੱਲੇਬਾਜ਼ ਅਤੇ ਆਫ ਸਪਿਨ ਗੇਂਦਬਾਜ਼ ਹੈ
  • ਹਰਜਸ ਸਿੰਘ ਹੈ ਖੱਬੇ ਹੱਥ ਦਾ ਬੱਲੇਬਾਜ਼
  • ਦੋਵੇਂ ਆਗਾਮੀ 2024 ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਖੇਡਣਗੇ

ਚੰਡੀਗੜ੍ਹ, 15 ਦਸੰਬਰ 2023 – ਆਸਟਰੇਲੀਆ ਦੇ ਯੂਥ ਸਿਲੈਕਸ਼ਨ ਪੈਨਲ (ਵਾਈਐਸਪੀ) ਨੇ ਆਗਾਮੀ 2024 ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿੱਚ ਦੋ ਨੌਜਵਾਨ ਪੰਜਾਬੀ ਸਿੱਖ ਖਿਡਾਰੀਆਂ ਹਰਕੀਰਤ ਬਾਜਵਾ ਅਤੇ ਹਰਜਸ ਸਿੰਘ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਹ ਚੋਣ ਪਿਛਲੇ ਹਫ਼ਤੇ ਐਲਬਰੀ ਵਿੱਚ ਹੋਈ 2023 ਅੰਡਰ-19 ਪੁਰਸ਼ਾਂ ਦੀ ਕੌਮੀ ਚੈਂਪੀਅਨਸ਼ਿਪ ਦੌਰਾਨ ਕੀਤੀ ਗਈ ਸੀ।

ਅੰਡਰ-19 ਵਿਸ਼ਵ ਕੱਪ ਪਹਿਲਾਂ ਸ਼੍ਰੀਲੰਕਾ ‘ਚ ਹੋਣ ਵਾਲਾ ਸੀ ਪਰ ਕੁਝ ਸਮਾਂ ਪਹਿਲਾਂ ਇਸ ਦਾ ਸਥਾਨ ਦੱਖਣੀ ਅਫਰੀਕਾ ‘ਚ ਸ਼ਿਫਟ ਕਰ ਦਿੱਤਾ ਗਿਆ ਸੀ। ਹੁਣ ਇਹ 19 ਜਨਵਰੀ ਤੋਂ ਦੱਖਣੀ ਅਫਰੀਕਾ ਵਿੱਚ ਪੰਜ ਸਥਾਨਾਂ ‘ਤੇ ਆਯੋਜਿਤ ਕੀਤਾ ਜਾਵੇਗਾ। ਫਾਈਨਲ 11 ਫਰਵਰੀ ਨੂੰ ਬੇਨੋਨੀ ਵਿੱਚ ਹੋਵੇਗਾ।

ਭਾਰਤੀ ਮੂਲ ਦੇ ਖਿਡਾਰੀਆਂ ਦਾ ਆਸਟਰੇਲਿਆਈ ਟੀਮ ਵਿੱਚ ਸ਼ਾਮਲ ਹੋਣਾ ਕੋਈ ਅਸਾਧਾਰਨ ਗੱਲ ਨਹੀਂ ਹੈ। ਅੰਡਰ-19 ਵਿਸ਼ਵ ਕੱਪ ਦੇ 2018 ਐਡੀਸ਼ਨ ਦੌਰਾਨ ਜੇਸਨ ਸੰਘਾ ਨੇ ਆਸਟ੍ਰੇਲੀਆ ਦੀ ਅਗਵਾਈ ਕੀਤੀ। ਇਸ ਦੇ ਨਾਲ ਹੀ ਅਰਜੁਨ ਨਾਇਰ ਅਤੇ ਤਨਵੀਰ ਸੰਘਾ ਵੀ ਆਸਟ੍ਰੇਲੀਆ ਦੀ ਨੁਮਾਇੰਦਗੀ ਕਰ ਚੁੱਕੇ ਹਨ। ਹੁਣ ਪੰਜਾਬ ਦੇ ਦੋ ਹੋਰ ਖਿਡਾਰੀ ਆਸਟ੍ਰੇਲੀਆ ਦੀ ਟੀਮ ‘ਚ ਜਗ੍ਹਾ ਬਣਾ ਚੁੱਕੇ ਹਨ।

ਹਰਕੀਰਤ ਸਿੰਘ ਬਾਜਵਾ 2012 ਵਿੱਚ ਆਪਣੇ ਪਰਿਵਾਰ ਸਮੇਤ ਪੰਜਾਬ ਤੋਂ ਮੈਲਬੌਰਨ ਸ਼ਿਫਟ ਹੋ ਗਏ ਸਨ। ਸੱਤ ਸਾਲ ਦੀ ਛੋਟੀ ਉਮਰ ਵਿੱਚ, ਉਸਨੇ ਘਰ ਦੇ ਪਿੱਛੇ ਖੁੱਲੇ ਮੈਦਾਨ ਵਿੱਚ ਆਪਣੇ ਚਾਚੇ ਨਾਲ ਬੱਲੇ ਅਤੇ ਗੇਂਦ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਅੰਡਰ-12 ਜ਼ਿਲਾ ਟੀਮ ਤੋਂ ਬਾਹਰ ਰਹਿਣ ਤੋਂ ਲੈ ਕੇ ਅੰਡਰ-19 ਵਿਸ਼ਵ ਕੱਪ ਟੀਮ ‘ਚ ਜਗ੍ਹਾ ਬਣਾਉਣ ਤੱਕ ਬਾਜਵਾ ਦਾ ਕ੍ਰਿਕਟ ਸਫਰ ਚੁਣੌਤੀਪੂਰਨ ਅਤੇ ਪ੍ਰੇਰਨਾਦਾਇਕ ਹੈ। ਹਰਕੀਰਤ ਨੂੰ ਆਸਟ੍ਰੇਲੀਆ ਵਿਚ ਲੁਕਿਆ ਹੋਇਆ ਸਪਿਨਰ ਮੰਨਿਆ ਜਾਂਦਾ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਅਤੇ ਆਫ ਸਪਿਨ ਗੇਂਦਬਾਜ਼ ਹੈ।

ਹਰਜਸ ਸਿੰਘ ਅੱਠ ਸਾਲ ਦੀ ਉਮਰ ਵਿੱਚ ਸਥਾਨਕ ਭਾਈਚਾਰੇ ਵਿੱਚ ਰੇਵਸਬੀ ਵਰਕਰਜ਼ ਕ੍ਰਿਕੇਟ ਕਲੱਬ ਵਿੱਚ ਸ਼ਾਮਲ ਹੋ ਗਿਆ ਅਤੇ ਇੱਥੋਂ ਹੀ ਉਸਦੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਹੋਈ। ਉਹ ਵਰਤਮਾਨ ਵਿੱਚ ਸਿਡਨੀ ਵਿੱਚ ਰਹਿੰਦਾ ਹੈ ਅਤੇ ਉਸਦੇ ਪਿਤਾ ਟਰੈਵਲ ਏਜੰਸੀ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ। ਹੁਣ ਹਰਜਸ ਜਨਵਰੀ 2024 ‘ਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ‘ਚ ਮੈਦਾਨ ‘ਤੇ ਆਪਣਾ ਹੁਨਰ ਦਿਖਾਉਣ ਦੀ ਤਿਆਰੀ ਕਰ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਨਸਾ ‘ਚ ਗੈਂ+ਗਸਟਰ ਪੰਮਾ ਦਾ ਐਨਕਾਊਂਟਰ, ਪਿ+ਸਤੌਲ ਬਰਾਮਦ ਕਰਨ ਲਈ ਲੈ ਗਈ ਸੀ ਪੁਲਿਸ, ਭੱਜਣ ਦੀ ਕੀਤੀ ਕੋਸ਼ਿਸ਼

ਪਲਾਸਟਿਕ ਦੀਆਂ ਕੁਰਸੀਆਂ ਦੇ ਗੋਦਾਮ ‘ਚ ਲੱਗੀ ਅੱਗ, ਇਮਾਰਤ ‘ਚ ਪਈਆਂ ਤਰੇੜਾਂ, ਲੱਖਾਂ ਦਾ ਸਾਮਾਨ ਸੜ ਕੇ ਸੁਆਹ