IND ਤੇ ENG ਵਿਚਾਲੇ ਦੂਜਾ ਟੈਸਟ ਮੈਚ ਅੱਜ ਤੋਂ, ਇੰਗਲੈਂਡ ਸੀਰੀਜ਼ ‘ਚ 1-0 ਨਾਲ ਅੱਗੇ

  • ਪਾਟੀਦਾਰ ਜਾਂ ਸਰਫਰਾਜ਼ ਕਰ ਸਕਦੇ ਹਨ ਡੈਬਿਊ
  • ਜਡੇਜਾ ਦੀ ਜਗ੍ਹਾ ਕੁਲਦੀਪ ਖੇਡਣਗੇ

ਵਿਸ਼ਾਖਾਪਟਨਮ, 2 ਫਰਵਰੀ 2024 – ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਮੈਚ ਅੱਜ ਤੋਂ ਵਿਸ਼ਾਖਾਪਟਨਮ ‘ਚ ਖੇਡਿਆ ਜਾਵੇਗਾ। ਇਹ ਮੈਚ ਵਾਈਐਸ ਰਾਜਸ਼ੇਖਰ ਰੈੱਡੀ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ ਵਿੱਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਟਾਸ ਸਵੇਰੇ 9:00 ਵਜੇ ਹੋਵੇਗਾ।

ਇੰਗਲੈਂਡ ਪੰਜ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ। ਇੰਗਲੈਂਡ ਦੀ ਟੀਮ ਨੇ ਪਹਿਲੇ ਮੈਚ ‘ਚ ਭਾਰਤ ਨੂੰ 28 ਦੌੜਾਂ ਨਾਲ ਹਰਾਇਆ ਸੀ। ਅਜਿਹੇ ‘ਚ ਭਾਰਤ ‘ਤੇ 12 ਸਾਲ ਬਾਅਦ ਆਪਣੇ ਘਰੇਲੂ ਮੈਦਾਨ ‘ਤੇ ਲਗਾਤਾਰ ਦੋ ਟੈਸਟ ਹਾਰਨ ਦਾ ਖਤਰਾ ਹੈ। ਦੋਵੇਂ ਟੀਮਾਂ ਇਸ ਮੈਦਾਨ ‘ਤੇ ਦੂਜੀ ਵਾਰ ਭਿੜਨਗੀਆਂ। ਇਸ ਤੋਂ ਪਹਿਲਾਂ ਉਹ 2016 ‘ਚ ਆਹਮੋ-ਸਾਹਮਣੇ ਹੋਏ ਸਨ, ਜਦੋਂ ਭਾਰਤ 246 ਦੌੜਾਂ ਨਾਲ ਜਿੱਤਿਆ ਸੀ।

ਟੈਸਟ ਮੈਚਾਂ ‘ਚ ਇੰਗਲੈਂਡ ਦਾ ਭਾਰਤ ‘ਤੇ ਦਬਦਬਾ ਰਿਹਾ ਹੈ। ਦੋਵਾਂ ਵਿਚਾਲੇ ਹੁਣ ਤੱਕ ਕੁੱਲ 132 ਟੈਸਟ ਮੈਚ ਖੇਡੇ ਗਏ ਹਨ। ਇਸ ‘ਚ ਇੰਗਲੈਂਡ ਨੇ 51 ਮੈਚ ਜਿੱਤੇ ਹਨ ਅਤੇ ਭਾਰਤ ਨੇ 31 ਮੈਚ ਜਿੱਤੇ ਹਨ।

ਦੋਵਾਂ ਟੀਮਾਂ ਵਿਚਾਲੇ ਕੁੱਲ 35 ਟੈਸਟ ਸੀਰੀਜ਼ ਖੇਡੀਆਂ ਗਈਆਂ ਹਨ, ਜਿਸ ‘ਚ ਭਾਰਤ ਨੇ 11 ਅਤੇ ਇੰਗਲੈਂਡ ਨੇ 19 ‘ਚ ਜਿੱਤ ਦਰਜ ਕੀਤੀ ਹੈ। ਜਦਕਿ 5 ਸੀਰੀਜ਼ ਡਰਾਅ ਰਹੀਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣਮੱਤੇ ਲਈ 46.89 ਕਰੋੜ ਰੁਪਏ ਜਾਰੀ

ਝਾਰਖੰਡ ‘ਚ ਹੁਣ ਚੰਪਾਈ ਸਰਕਾਰ, ਸੋਰੇਨ ਅੱਜ ਚੁੱਕਣਗੇ ਸਹੁੰ