ਚੰਡੀਗੜ੍ਹ, 1 ਅਪ੍ਰੈਲ 2023 – ਮੌਜੂਦਾ ਚੈਂਪੀਅਨ ਗੁਜਰਾਤ ਟਾਈਮਸ ਨੇ ਚੇਨਈ ਸੂਪਰ ਕਿੰਗਸ ’ਤੇ ਪੰਜ ਵਿਕਟਾਂ ਦੀ ਸ਼ਾਨਦਾਰ ਜਿੱਤ ਦੇ ਨਲ ਆਪਣੇ 2023 ਟਾਟਾ ਆਈਪੀਐਲ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਚੇਨੰਈ ਦੇ ਓਪਨਰ ਰਿਤੂਰਾਜ ਗਾਇਕਵਾੜ ਨੇ ਪਹਿਲੀ ਪਾਰੀ ’ਚ ਸਨਸਨੀਖੇਜ ਬੱਲੇਬਾਜੀ ਕਰਦੇ ਹੋਏ 92 ਰਨ (50 ਬਾਲਾਂ, 4&4, 9&6) ਬਣਾ ਕੇ ਚੇਨੰਈ ਦਾ ਸਕੋਰ 178 ਰਨਾਂ ਤੱਕ ਪਹੁੰਚਾਇਆ। ਸ਼ੁਭਮਨ ਗਿੱਲ ਦੇ 63 ਰਨਾਂ (36 ਬਾਲਾਂ, 6&4, 3&6) ਦੀ ਮਦਦ ਨਾਲ ਗੁਜਰਾਤ ਨੇ ਅਹਿਮਦਾਬਾਦ ਸਥਿੱਤ ਖਚਾਚਖ ਭਰੇ ਨਰਿੰਦਰ ਮੋਦੀ ਸਟੇਡੀਅਮ ’ਚ ਆਪਣੇ ਘਰੇਲੂ ਫੈਨਸ ਦੇ ਸਾਹਮਣੇ ਅਰਾਮ ਨਾਲ ਟੀਚਾ ਹਾਸਲ ਕਰ ਲਿਆ। ਗੁਜਰਾਤ ਦੇ ਰਾਸ਼ਿਦ ਖਾਨ ਆਪਣੇ ਹਰਮਨਫੌਲਾ ਪ੍ਰਦਰਸ਼ਨ ਦੇ ਲਈ ਪਲੇਅਰ ਆਫ ਦਿ ਮੈਚ ਰਹੇ। ਉਨ੍ਹਾਂ ਨੇ ਪਹਿਲਾਂ ਮੋਇਨ ਅਲੀ ਅਤੇ ਬੇਨ ਸਟੋਕਸ ਦੀਆਂ ਮਹੱਤਵਪੂਰਣ ਵਿਕਟਾਂ ਝਟਕਾਈਆਂ ਅਤੇ ਫਿਰ ਸਿਰਫ ਤਿੰਨ ਗੇਂਦਾਂ ’ਤੇ 10 ਰਨ ਬਣਾਏ।
ਗਾਇਕਵਾੜ ਨੇ ਤੁਫਾਨੀ ਬੱਲੇਬਾਜੀ ਕੀਤੀ। ਉਨ੍ਹਾਂ ਨੇ ਟਾਇਟੰਸ ਦੇ ਖਿਲਾਫ ਤਿੰਨ ਵਾਰ ਖੇਡਿਆ ਹੈ ਅਤੇ ਤਿੰਨ ਪਾਰੀਆਂ ’ਚ 218 ਰਨ ਬਣਾਏ ਹਨ, ਜਿਸ ’ਚ ਹਰ ਮੁਕਾਬਲੇ ’ਚ ਇੱਕ ਅਰਧ ਸੈਂਕੜਾ ਵੀ ਸ਼ਾਮਲ ਹੈ। ਜਿਓਸਿਨੇਮਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ਗਾਇਕਵਾੜ ਦੀ ਬੱਲੇਬਾਜੀ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ, ‘ਅਜਿਹਾ ਲੱਗ ਰਿਹਾ ਸੀ ਕਿ ਰਿਤੂਰਾਜ ਗਾਇਕਵਾੜ ਹੋਰ ਬੱਲੇਬਾਜਾਂ ਦੀ ਤੁਲਨਾਂ ’ਚ ਇੱਕ ਅਲੱਗ ਤਰ੍ਹਾਂ ਦੇ ਵਿਕੇਟ ’ਤੇ ਬੱਲੇਬਾਜੀ ਕਰ ਰਹੇ ਹਨ। ਉਨ੍ਹਾਂ ਨੇ ਜਿਸ ਨਜਰੀਏ ਨਾਲ ਬੈਟਿੰਗ ਕੀਤੀ ਉਹ ਬਹੁਤ ਸ਼ਲਾਘਾਯੋਗ ਹੈ।’
ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਅਨਿਲ ਕੁੰਬਲੇ ਨੂੰ ਗਾਇਕਵਾੜ ਨੂੰ ਨੌ ਛੱਕੇ ਲਗਾਉਂਦੇ ਹੋਏ ਦੇਖਣਾ ਵਧੀਆ ਲੱਗਿਆ। ਉਨ੍ਹਾਂ ਨੇ ਕਿਹਾ, ‘ਅਸੀਂ ਉਨ੍ਹਾਂ ਨੂੰ ਛੱਕੇ ਲਗਾਉਣ ਵਾਲੇ ਬੱਲੇਬਾਜ ਦੇ ਤੌਰ ’ਤੇ ਨਹੀਂ ਪਛਾਣਦੇ ਹਾਂ, ਪਰ ਇੱਕ ਪਾਰੀ ’ਚ ਨੌ ਛੱਕੇ ਲਗਾਉਣਾ ਸਚਮੁਚ ਚੌਂਕਾਉਣ ਵਾਲਾ ਹੈ। ਇਕਦਮ ਕਲੀਨ ਹਿਟਿੰਗ, ਉਹ ਅਸਲ ’ਚ ਸਾਫ ਦਿਖਾਈ ਦਿੱਤੀ। ਉਨ੍ਹਾਂ ਦੀ ਪਾਰੀ ਦੇ ਦੌਰਾਨ ਅਜਿਹਾ ਕਦੇ ਨਹੀਂ ਲੱਗਿਆ ਕਿ ਉਹ ਆਪਣ ਸ਼ੇਪ ਤੋਂ ਬਾਹਰ ਜਾ ਰਹੇ ਹਨ ਜਾਂ ਫਿਰ ਤਾਕਤ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦੇ ਸ਼ਾਟਸ ’ਚ ਬੱਸ ਪਿਓਰ ਟਾਈਮਿੰਗ ਸੀ।’
ਪਟੇਲ ਨੇ ਗੁਜਰਾਤ ਦੀ ਜਿੱਤ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ਼ੁਭਮਨ ਗਿੱਲ ਇਸ ਸੀਜਨ ਦੇ ਇੱਕ ਵੱਡੇ ਸਕੋਰਰ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ, ‘ਜਿਸ ਤਰ੍ਹਾਂ ਨਾਲ ਗੁਜਰਾਤ ਟਾਈਟੰਸ ਨੇ ਪਿੱਛਾ ਕਰਨਾ ਸ਼ੁਰੂ ਕੀਤਾ ਉਹ ਦਮਦਾਰ ਸੀ। ਅਸੀਂ ਦੇਖਿਆ ਕਿ ਰਿਧੀਮਾਨ ਸਾਹਾ ਨੂੰ ਪਹਿਲੇ ਛੇ ਓਵਰਾਂ ਦਾ ਭਰਪੂਰ ਲਾਭ ਲੈਣ ਦੇ ਲਈ ਖੁੱਲ੍ਹੀ ਛੁੱਟੀ ਦਾ ਲਾਈਸੰਸ ਦਿੱਤਾ ਗਿਆ ਸੀ।’ ਉਨ੍ਹਾਂ ਨੇ ਕਿਹਾ, ‘ਇਸ ਵਿਕਟ ’ਤੇ, ਟੀਚਾ ਥੌੜਾ ਘੱਟ ਸੀ, ਲਿਹਾਜਾ ਮਜਬੂਤ ਸ਼ੁਰੂਆਤ ਜਰੂਰੀ ਸੀ। ਮੈਨੂੰ ਲੱਗਦਾ ਹੈ ਕਿ ਗੁਜਰਾਤ ਟਾਈਟੰਸ ਨੇ ਇਸਨੂੰ ਹਾਸਲ ਕੀਤਾ ਅਤੇ ਟੀਚਾ ਬਣਾਈ ਰੱਖਿਆ। ਸ਼ੁਭਮਨ ਗਿੱਲ ਨੇ ਉਹੀ ਕੀਤਾ, ਜਿਸਦੇ ਲਈ ਅਸੀਂ ਉਨ੍ਹਾਂ ਨੂੰ ਜਾਣਦੇ ਹਾਂ। ਸ਼ੁਭਮਨ ਗਿੱਲ ਨੇ ਅੰਤਰਰਾਸ਼ਟਰੀ ਫਾਰਮ ਨੂੰ ਆਈਪੀਐਲ ’ਚ ਵੀ ਅੱਗੇ ਵਧਾਇਆ। ਸਾਨੂੰ ਇਸ ਸੀਜਨ ’ਚ ਸ਼ੁਭਮਨ ਗਿੱਲ ਦੇ ਬੱਲੇ ਤੋਂ 600 ਰਨ ਦੇਖਣ ਨੂੰ ਮਿਲ ਸਕਦੇ ਹਨ।’
ਸ਼ੁਭਮਨ ਗਿੱਲ ਦੇ ਪ੍ਰਦਰਸ਼ਨ ’ਤੇ ਕੁੰਬਲੇ ਦੀ ਨਜਰ ਪਈ ਅਤੇ ਉਨ੍ਹਾਂ ਨੇ ਗਿੱਲ ਦੇ ਪ੍ਰਦਰਸ਼ਨ ਅਤੇ ਰਵੱਈਏ ਨੂੰ ਭਾਰਤੀ ਕ੍ਰਿਕੇਟ ਦੇ ਲਈ ਇੱਕ ਵਧੀਆ ਸੰਕੇਤ ਦੱਸਿਆ। ਉਨ੍ਹਾਂ ਨੇ ਕਿਹਾ, ‘ਠੀਕ ਅੰਤ ’ਚ ਉਨ੍ਹਾਂ ਨੇ ਕਿਹਾ ਕਿ ‘ਮੈਂ ਜਿਸ ਤਰ੍ਹਾਂ ਨਾਲ ਆਊਟ ਹੋਇਆ, ਉਸ ਤੋਂ ਮੈਂ ਖੁਸ਼ ਨਹੀਂ ਸੀ, ‘ਜਿਸਦਾ ਮਤਲਬ ਹੈ ਕਿ ਉਹ ਸੁਧਾਰ ਕਰਨਾ ਚਾਹੁੰਦੇ ਹਾਂ ਅਤੇ ਜੇਕਰ ਉਹ ਅਗਲੇ ਮੈਚ ’ਚ ਉਸੇ ਸਥਿਤੀ ’ਚ ਹੋਵੇ, ਤਾਂ ਉਹ ਆਪਣੀ ਟੀਮ ਦੇ ਲਈ ਮੁਕਾਬਲਾ ਖਤਮ ਕਰਨਾ ਚਾਹੁੰਦੇ ਹਾਂ। ਇਹ ਇੱਕ ਨੌਜਵਾਨ ਖਿਡਾਰੀ ਦੇ ਲਈ ਬਹੁਤ ਵਧੀਆ ਸੰਕੇਤ ਹੈ। ਅਸੀਂ ਪ੍ਰੀ-ਮੈਚ ਸ਼ੋਅ ’ਚ ਇਸ ਬਾਰੇ ’ਚ ਗੱਲਬਾਤ ਕੀਤੀ ਸੀ ਕਿ ਉਹ 40 ਰਨ ਬਣਾਉਣ ਤੋਂ ਕਿਵੇਂ ਬਿਹਤਰ ਹੋਏ ਹਨ ਅਤੇ ਵਨ-ਡੇ ’ਚ 50 ਤੋਂ 100 ਅਤੇ 200 ਤੱਕ ਪਹੁੰਚੇ ਹਨ। ਹੁਣ, ਮੈਨੂੰ ਯਕੀਨ ਹੈ ਕਿ ਇਹ ਭਾਰਤੀ ਕ੍ਰਿਕੇਟ ਦੇ ਲਈ ਇੱਕ ਵਧੀਆ ਸੰਕੇਤ ਹੈ ਅਤੇ ਸ਼ੁਭਮਨ ਗਿੱਲ ਇਸ ਤਰ੍ਹਾਂ ਦੇ ਸ਼ਾਨਦਾਰ ਢੰਗ ਨਾਲ ਸ਼ੁਰੂਆਤ ਕਰ ਰਹੇ ਹਨ।’
ਸ਼ਨੀਵਾਰ ਨੂੰ ਦੁਪਿਹਰ 3:30 ਵਜੇ ਪੰਜਾਬ ਕਿੰਗਸ ਦਾ ਸਾਹਮਣਾ ਕਲਕੱਤਾ ਨਾਈਟ ਰਾਈਡਰਸ ਨਾਲ ਹੋਵੇਗਾ ਅਤੇ ਲਖਨਊ ਸੂਪਰ ਜਾਇੰਟਸ ਦੇ ਸਾਹਮਣੇ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਨਾਲ ਹੋਵੇਗੀ। ਮੁਕਾਬਲੇ ਜਿਓਸਿਨੇਮਾ ’ਤੇ ਲਾਈਵ ਆਉਣਗੇ।