ਨਵੀਂ ਦਿੱਲੀ, 23 ਜੂਨ 2024 – ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ‘ਚ ਆਸਟ੍ਰੇਲੀਆ ਨੂੰ ਹਰਾ ਕੇ ਸਭ ਤੋਂ ਵੱਡਾ ਉਲਟਫੇਰ ਕੀਤਾ ਹੈ। ਕੇਨਸਿੰਗਟਨ ‘ਚ ਖੇਡੇ ਗਏ ਸੁਪਰ-8 ਮੈਚ ‘ਚ ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ 21 ਦੌੜਾਂ ਨਾਲ ਹਰਾਇਆ।
ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਅਫਗਾਨਿਸਤਾਨ ਨੂੰ 148 ਦੌੜਾਂ ‘ਤੇ ਰੋਕ ਦਿੱਤਾ। ਪਰ ਕਪਤਾਨ ਮਿਸ਼ੇਲ ਮਾਰਸ਼ ਦੀ ਟੀਮ ਇਸ ਛੋਟੇ ਟੀਚੇ ਦਾ ਪਿੱਛਾ ਵੀ ਨਹੀਂ ਕਰ ਸਕੀ ਅਤੇ 127 ਦੌੜਾਂ ਹੀ ਬਣਾ ਸਕੀ। ਨਵੀਨ ਉਲ ਹੱਕ ਅਤੇ ਗੁਲਬਦੀਨ ਨਾਇਬ ਇਸ ਜਿੱਤ ਦੇ ਹੀਰੋ ਬਣੇ। ਗੁਲਬਦੀਨ ਨੇ 4 ਓਵਰਾਂ ‘ਚ 20 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਨਵੀਨ ਨੇ ਆਪਣੇ 4 ਓਵਰਾਂ ‘ਚ 3 ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਆਊਟ ਕੀਤਾ।
ਅਫਗਾਨਿਸਤਾਨ ਨੇ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਪਹਿਲੀ ਵਾਰ ਆਸਟਰੇਲੀਆ ਨੂੰ ਹਰਾਇਆ ਹੈ। ਆਸਟ੍ਰੇਲੀਆ ਦੀ ਇਸ ਹਾਰ ਨਾਲ ਭਾਰਤ ਨੂੰ ਹੁਣ ਸੈਮੀਫਾਈਨਲ ‘ਚ ਪਹੁੰਚਣ ਲਈ ਆਸਟ੍ਰੇਲੀਆ ਨੂੰ ਹਰਾਉਣਾ ਹੋਵੇਗਾ।