- 2009 ਦਾ ਚੈਂਪੀਅਨ ਸੁਪਰ ਓਵਰ ‘ਚ ਨਹੀਂ ਬਣਾ ਸਕਿਆ 19 ਦੌੜਾਂ
- ਸੌਰਭ ਨੇਤਰਲੋਕਰ ਰਹੇ ਜਿੱਤ ਦੇ ਹੀਰੋ
ਨਵੀਂ ਦਿੱਲੀ, 7 ਜੂਨ 2024 – ਆਈਸੀਸੀ ਟੀ-20 ਵਿਸ਼ਵ ਕੱਪ 2024 ਦਾ 11ਵਾਂ ਮੈਚ ਅਮਰੀਕਾ (USA) ਅਤੇ ਪਾਕਿਸਤਾਨ ਵਿਚਾਲੇ ਡਲਾਸ ਦੇ ਗ੍ਰੈਂਡ ਪ੍ਰੇਰੀ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ‘ਚ ਅਮਰੀਕਾ ਨੇ ਪਾਕਿਸਤਾਨ ਨੂੰ ਸੁਪਰ ਓਵਰ ‘ਚ ਹਰਾ ਕੇ ਵੱਡਾ ਉਲਟਫੇਰ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਨੇ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਬਣਾਈਆਂ। ਸਕੋਰ ਦਾ ਪਿੱਛਾ ਕਰਨ ਉਤਰੀ ਅਮਰੀਕੀ ਟੀਮ ਵੀ 20 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ 159 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਸੁਪਰ ਓਵਰ ਖੇਡਿਆ ਗਿਆ।
ਸੁਪਰ ਓਵਰ ਵਿੱਚ ਅਮਰੀਕਾ ਲਈ ਆਰੋਨ ਜੋਨਸ ਅਤੇ ਹਰਮੀਤ ਸਿੰਘ ਬੱਲੇਬਾਜ਼ੀ ਕਰਨ ਆਏ। ਦੋਵਾਂ ਨੇ 18 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਨੂੰ 19 ਦੌੜਾਂ ਦਾ ਟੀਚਾ ਦਿੱਤਾ। ਇਸ ਤੋਂ ਬਾਅਦ 19 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਲਈ ਉਤਰੀ ਪਾਕਿਸਤਾਨ ਦੀ ਟੀਮ 6 ਗੇਂਦਾਂ ‘ਚ 13 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਲਈ ਸੁਪਰ ਓਵਰ ‘ਚ ਇਫਤਿਖਾਰ ਅਹਿਮਦ ਅਤੇ ਫਖਰ ਜ਼ਮਾਨ ਬੱਲੇਬਾਜ਼ੀ ਕਰਨ ਆਏ, ਜਦਕਿ ਅਮਰੀਕਾ ਲਈ ਸੌਰਭ ਨੇਤਰਵਾਲਕਰ ਨੇ ਗੇਂਦਬਾਜ਼ੀ ਕੀਤੀ। 2010 ਵਿੱਚ ਭਾਰਤ ਲਈ ਅੰਡਰ-19 ਖੇਡਣ ਵਾਲੇ ਸੌਰਭ ਨੇਤਰਵਾਲਕਰ ਗੇਂਦਬਾਜ਼ੀ ਕਰਨ ਆਏ ਸਨ। ਸਿਰਫ਼ ਇੱਕ ਚੌਕਾ ਦਿੱਤਾ, ਉਹ ਵੀ ਲੈੱਗ ਬਾਏ। ਪਾਕਿਸਤਾਨ ਦੇ ਇਫਤਿਖਾਰ, ਫਖਰ ਜ਼ਮਾਨ ਅਤੇ ਸ਼ਾਦਾਬ ਸਿਰਫ 13 ਦੌੜਾਂ ਹੀ ਬਣਾ ਸਕੇ। ਅਮਰੀਕਾ ਨੇ ਇਹ ਮੈਚ ਸੁਪਰ ਓਵਰ ਵਿੱਚ 5 ਦੌੜਾਂ ਨਾਲ ਜਿੱਤ ਕੇ ਇਤਿਹਾਸ ਰਚ ਦਿੱਤਾ।