ਚੰਡੀਗੜ੍ਹ, 23 ਅਪ੍ਰੈਲ 2023 – ਪੰਜਾਬ ਕਿੰਗਸ ਨੇ ਸ਼ਨੀਵਾਰ ਰਾਤ ਵਾਨਖੇੜੇ ਸਟੇਡੀਅਮ ’ਚ ਮੁੰਬਈ ਇੰਡੀਅੰਸ ਦੀ ਵੱਡੀ ਚੁਣੌਤੀ ਨੂੰ ਢੇਰ ਕਰਕੇ ਟਾਟਾ ਆਈਪੀਐਲ 2023 ਦੇ ਮੈਚ ਨੰਬਰ 31 ਨੂੰ 13 ਰਨਾਂ ਨਾਲ ਜਿੱਤ ਲਿਆ। 215 ਰਨਾਂ ਦੇ ਵੱਡੇ ਸਕੋਰ ਦਾ ਪਿੱਛਾ ਕਰਦੇ ਹੋਏ ਐਮਆਈ ਆਪਣੇ 20 ਓਵਰਾਂ ਦੇ ਅੰਤ ’ਚ ਛੇ ਵਿਕਟਾਂ ’ਤੇ 201 ਰਨ ਹੀ ਬਣਾ ਸਕੀ। ਇਸਦਾ ਮੁੱਖ ਕਾਰਨ ਰਿਹਾ ਤੇਜ ਬਾਲਰ ਅਰਸ਼ਦੀਪ ਸਿੰਘ ਦਾ ਆਖਰੀ ’ਚ ਸ਼ਾਨਦਾਰ ਪ੍ਰਦਰਸ਼ਨ, ਜਿਸ ’ਚ ਉਨ੍ਹਾਂ ਨੇ ਸਿਰਫ 2 ਰਨ ਦੇ ਕੇ ਦੋ ਵਿਕਟਾਂ ਲਈਆਂ। ਅਰਸ਼ਦੀਪ 4-0-29-4 ਦੇ ਆਂਕੜੇ ਦੇ ਨਾਲ ਪੀਬੀਕੇਐਸ ਦੇ ਬਿਹਤਰੀਨ ਬਾਲਰ ਰਹੇ।
ਇਸ ਜਿੱਤ ਬਾਰੇ ਪੀਬੀਕੇਐਸ ਦੇ ਹੁਣ ਤੱਕ ਸੱਤ ਮੈਚਾਂ ’ਚ ਅੱਠ ਅੰਕ ਹੋ ਗਏ ਹਨ ਅਤੇ ਉਹ ਲੜੀ ’ਚ ਪੰਜਵੇ ਨੰਬਰ ’ਤੇ ਹੈ, ਜਦੋਂ ਕਿ ਅੱਜ ਦੀ ਹਾਰ ਦੇ ਬਾਅਦ ਐਮਆਈ ਤਿੰਨ ਜਿੱਤਾਂ ਅਤੇ ਤਿੰਨ ਹਾਰਾਂ ਦੇ ਨਾਲ ਛੇ ਨੰਬਰ ਲੈ ਕੇ ਸੱਤਵੇਂ ਨੰਬਰ ’ਤੇ ਹੈ।
ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਅਰਸ਼ਦੀਪ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਕਿਹਾ, ‘ਅੰਤ ’ਚ ਦਮਦਾਰ ਬਾÇਲੰਗ ਕਰਨਾ ਬਹੁਤ ਮਹੱਤਵਪੂਰਣ ਹੈ। ਉਨ੍ਹਾਂ ਨੇ ਵਧੀਆ ਸ਼ੁਰੂਆਤ ਕੀਤੀ, ਜਦੋਂ ਉਨ੍ਹਾਂ ਨੇ ਜਲਦੀ ਇਸ਼ਾਨ ਕਿਸ਼ਨ ਨੂੰ ਕੈਚ ਆਊਟ ਕਰਵਾ ਦਿੱਤਾ। ਫਿਰ ਉਨ੍ਹਾਂ ਨੇ ਸੂਰਿਆਕੁਮਾਰ ਯਾਦਵ ਨੂੰ ਆਊਟ ਕਰਕੇ ਮੈਚ ਦਾ ਪਾਸਾ ਪਲਟ ਦਿੱਤਾ। ਉਹ ਸਿਰਫ ਵਿਕਟਾਂ ’ਤੇ ਬਾÇਲੰਗ ਹੀ ਨਹੀਂ ਕਰ ਰਹੇ ਸਨ, ਸਗੋਂ ਉਨ੍ਹਾਂ ਨੂੰ ਤੋੜ ਵੀ ਰਹੇ ਸਨ। ਉਨ੍ਹਾਂ ਦੇ ਯਾਰਕਰ ਸਟੀਕ ਸਨ ਅਤੇ ਮਾਰਕ ਵੀ। ਅਸੀਂ ਦੋ ਸਟੰਪ ਟੁੱਟਦੇ ਦੇਖੇ ਅਤੇ ਵਾਨਖੇੜੇ ’ਚ ਬਾਕੀ ਬਚੇ ਹੋਏ ਸਾਰੇ ਸਟੰਪ ਮੈਚ ਦੇ ਲਈ ਲਿਆਂਦੇ ਗਏ। ਉਹ ਊਸ ਸਮੇਂ ਕਾਫੀ ਰਨ ਦੇ ਰਹੇ ਸਨ, ਅਜਿਹੇ ’ਚ ਅਰਸ਼ਦੀਪ ਨੇ ਉਨ੍ਹਾਂ ਨੂੰ ਮੈਚ ਜਿਤਾ ਦਿੱਤਾ। ਇਸ ਲਈ, ਅਸੀਂ ਦਬਾਅ ’ਚ ਜਿਹੜੀ ਬਾÇਲੰਗ ਦੇਖੀ ਅਤੇ ਯਾਰਕਰ ਦੇਖੇ, ਉਸਦਾ ਮਤਲਬ ਸਾਫ ਸੀ ਕਿ ਉਹ ਆਪਣੀ ਸਮਰੱਥਾ ਅਤੇ ਹੁਨਰ ’ਤੇ ਵਿਸ਼ਵਾਸ ਕਰ ਰਹੇ ਹਨ ਅਤੇ ਸਚਮੁਚ ਵਧੀਆ ਕਰ ਰਹੇ ਹਨ।’

ਇੱਕ ਹੋਰ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰਅ ਅਨਿਲ ਕੁੰਬਲੇ ਨੇ 20ਵੇਂ ਓਵਰ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ, ‘ਅਰਸ਼ਦੀਪ ਨੇ ਪੰਜਾਬ ਦੇ ਲਈ ਪਹਿਲਾਂ ਵੀ ਅਜਿਹਾ ਕਮਾਲ ਕੀਤਾ ਹੈ। ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ’ਚ ਇਹ ਭੂਮਿਕਾ ਅਦਾ ਕੀਤੀ ਹੈ, ਉਹ ਮੁਸ਼ਕਿਲ ਓਵਰਾਂ ’ਚ ਬਾÇਲੰਗ ਕਰਨ ਦੇ ਮਾਮਲੇ ’ਚ ਅਵਿਸ਼ਵਾਸਯੋਗ ਸਨ। ਅੱਜ ਇਹ, ਹਾਲਾਤ ਮੁਸ਼ਕਿਲ ਸਨ ਕਿਉਂਕਿ ਉਨ੍ਹਾਂ ਨੇ 15 ਰਨਾਂ ਦਾ ਬਚਾਅ ਕਰਨਾ ਸੀ ਅਤੇ ਸਾਹਮਣੇ ਟਿਮ ਡੇਵਿਡ ਸਟ੍ਰਾਈਕ ’ਤੇ ਸਨ, ਜਿਹੜੇ ਵੱਡੇ ਛੱਕੇ ਮਾਰਨ ਦੇ ਲਈ ਜਾਣੇ ਜਾਂਦੇ ਹਨ। ਪਰ ਉਨ੍ਹਾਂ ਦੇ ਅਤੇ ਪੰਜਾਬ ਦੇ ਲਈ ਇਹ ਵਧੀਆ ਰਿਹਾ ਕਿ ਉਹ ਜਿਆਦਾਤਰ ਬਾਲਾਂ ਦੇ ਲਈ ਟਿਮ ਡੇਵਿਡ ਨੂੰ ਨਾਨ-ਸਟ੍ਰਾਈਕਰ ਐਂਡ ’ਤੇ ਰੱਖ ਸਕੇ। ਉਨ੍ਹਾਂ ਨੇ ਚੀਜਾਂ ਨੂੰ ਖਤਮ ਕਰਨ ਦੀ ਸ਼ਾਨਦਾਰ ਕੋਸ਼ਿਸ਼ ਕੀਤੀ। ਯਾਰਕਰਸ ਨੂੰ ਲਗਾਤਰ ਸਹੀ ਜਗ੍ਹਾ ’ਤੇ ਪਾਣਾ ਅਸਾਨ ਨਹੀਂ ਹੁੰਦਾ ਅਤੇ ਮੈਨੂੰ ਪਤਾ ਹੈ ਕਿ ਆਪਣੀ ਬਿਹਤਰੀਨ ਫਾਰਮ ’ਚ ਚੱਲ ਰਹੇ ਤਿਲਕ ਵਰਮਾ ਸਿਰਫ ਆਪਣੀ ਚੌਥੀ ਜਾਂ ਪੰਜਵੀਂ ਬਾਲ ਖੇਡ ਕੇ ਬੱਲੇਬਾਜੀ ਕਰ ਰਹੇ ਸਨ, ਪਰ ਅਰਸ਼ਦੀਪ ਵੱਲੋਂ ਯਾਰਕਰ ਦੇ ਨਾਲ ਤਿਲਕ ਨੂੰ ਆਊਟ ਕਰਨਾ ਸ਼ਾਨਦਾਰ ਸੀ।’
ਕੁੰਬਲੇ ਨੇ ਪੰਜਾਬ ਕਿੰਗਸ ਦੀ ਪਾਰੀ ਦੇ ਦੌਰਾਨ ਸ਼ਾਨਦਾਰ 55 ਰਨ ਬਣਾਉਣ ਦੇ ਲਈ ਸੈਮ ਕਿਊਰਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਉਨ੍ਹਾਂ ਆਖਰੀ ਪੰਜ ਓਵਰਾਂ ’ਚ ਮੁੰਬਈ ਨੇ ਮੈਚ ਗਵਾ ਦਿੱਤਾ। ਅੱਜ, ਉਨ੍ਹਾਂ ਨੇ 96 ਰਨ ਦਿੱਤੇ ਅਤੇ ਇਸਦੀ ਮੁੱਖ ਵਜ੍ਹਾ ਸੀ ਸੈਮ ਕਿਊਰਨ, ਜਿਹੜੇ ਨਿਸ਼ਚਿਤ ਰੂਪ ਨਾਲ ਮੁਕਾਬਲੇ ਨੂੰ ਮੁੰਬਈ ਦੀ ਪਹੁੰਚ ਤੋਂ ਦੂਰ ਲੈ ਗਏ ਅਤੇ ਇਹੀ ਅੰਤਰ ਬਣਿਆ ਸੀ। ਅੰਤ ’ਚ ਉਹ 15 ਰਨ ਹੀ ਫਰਕ ਬਣ ਗਏ ਸਨ।‘
ਐਤਵਾਰ ਨੂੰ ਦੁਪਿਹਰ 3:30 ਵਜੇ ਰਾਯਲਸ ਚੈਲੇਂਜਰਸ ਬੰਗਲੌਰ ਦਾ ਸਾਹਮਣਾ ਰਾਜਸਥਾਨ ਰਾਇਲਸ ਦੇ ਨਾਲ ਹੋਵੇਗਾ ਅਤੇ ਕਲਕੱਤਾ ਨਾਈਟ ਰਾਈਡਰਸ ਸ਼ਾਮ ਨੂੰ 7:30 ਵਜੇ ਚੇਨੰਈ ਸੂਪਰ ਕਿੰਗਸ ਦੇ ਨਾਲ ਖੇਡੇਗੀ।
