- ਟਾਪ-4 ਪੋਜੀਸ਼ਨ ਲਈ ਦੋਵਾਂ ਟੀਮਾਂ ਨੂੰ ਜਿੱਤ ਦੀ ਲੋੜ,
- ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ ਮੈਚ
ਬੈਂਗਲੁਰੂ, 20 ਅਕਤੂਬਰ 2023 – ਵਿਸ਼ਵ ਕੱਪ 2023 ਵਿੱਚ ਅੱਜ 20 ਅਕਤੂਬਰ ਯਾਨੀ ਸ਼ੁੱਕਰਵਾਰ ਨੂੰ ਆਸਟਰੇਲੀਆ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਟਾਸ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1:30 ਵਜੇ ਹੋਵੇਗਾ।
ਜੇਕਰ ਆਸਟਰੇਲੀਆ ਅੱਜ ਜਿੱਤਦਾ ਹੈ ਤਾਂ ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਇਹ ਉਸ ਦੀ ਲਗਾਤਾਰ ਤੀਜੀ ਜਿੱਤ ਹੋਵੇਗੀ। ਇਸ ਤੋਂ ਪਹਿਲਾਂ 2015 ਵਿੱਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਕੰਗਾਰੂ ਟੀਮ ਨੇ 6 ਵਿਕਟਾਂ ਨਾਲ ਅਤੇ 2019 ਵਿੱਚ 41 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।
ਇਸ ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਦਾ ਇਹ ਚੌਥਾ ਮੈਚ ਹੋਵੇਗਾ। ਆਸਟਰੇਲੀਆ ਨੇ ਆਪਣੇ ਪਹਿਲੇ ਤਿੰਨ ਮੈਚਾਂ ਵਿੱਚ ਦੋ ਹਾਰੇ ਹਨ ਅਤੇ ਇੱਕ ਵਿੱਚ ਜਿੱਤ ਦਰਜ ਕੀਤੀ ਹੈ। ਜਦਕਿ ਪਾਕਿਸਤਾਨ ਨੇ ਦੋ ਮੈਚ ਜਿੱਤੇ ਹਨ ਅਤੇ ਇੱਕ ਹਾਰਿਆ ਹੈ।
ਆਸਟਰੇਲੀਆ ਨੂੰ ਭਾਰਤ ਨੇ 6 ਵਿਕਟਾਂ ਨਾਲ ਅਤੇ ਦੱਖਣੀ ਅਫਰੀਕਾ ਨੇ 134 ਦੌੜਾਂ ਨਾਲ ਹਰਾਇਆ ਸੀ। ਜਦਕਿ ਸ਼੍ਰੀਲੰਕਾ ਖਿਲਾਫ ਟੀਮ ਨੇ ਮੈਚ 5 ਵਿਕਟਾਂ ਨਾਲ ਜਿੱਤ ਲਿਆ।
ਉਥੇ ਹੀ ਪਾਕਿਸਤਾਨ ਨੇ ਨੀਦਰਲੈਂਡ ਅਤੇ ਸ਼੍ਰੀਲੰਕਾ ਨੂੰ ਹਰਾਇਆ ਪਰ ਭਾਰਤ ਤੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਕੁੱਲ ਮਿਲਾ ਕੇ, ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਕੁੱਲ 107 ਵਨਡੇ ਖੇਡੇ ਗਏ ਹਨ। ਆਸਟਰੇਲੀਆ ਨੇ 69 ਵਾਰ ਅਤੇ ਪਾਕਿਸਤਾਨ ਨੇ 34 ਵਾਰ ਜਿੱਤ ਦਰਜ ਕੀਤੀ। ਤਿੰਨ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਇੱਕ ਮੈਚ ਟਾਈ ਵੀ ਰਿਹਾ। ਵਨਡੇ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਦੋਵਾਂ ਵਿਚਾਲੇ ਹੁਣ ਤੱਕ 10 ਮੈਚ ਖੇਡੇ ਜਾ ਚੁੱਕੇ ਹਨ। ਆਸਟ੍ਰੇਲੀਆ ਨੇ 6 ਅਤੇ ਪਾਕਿਸਤਾਨ ਨੇ 4 ਜਿੱਤੇ ਹਨ।
ਆਸਟ੍ਰੇਲੀਆ: ਪਿਛਲੇ 5 ਵਨਡੇ ‘ਚੋਂ 2 ਜਿੱਤੇ ਅਤੇ ਤਿੰਨ ਹਾਰੇ
ਪਾਕਿਸਤਾਨ: ਪਿਛਲੇ 5 ਵਨਡੇ ‘ਚੋਂ 2 ਜਿੱਤੇ ਅਤੇ 3 ਹਾਰੇ