ਨਵੀਂ ਦਿੱਲੀ, 19 ਫਰਵਰੀ 2023 – ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਤੀਜਾ ਦਿਨ ਹੈ ਅਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ।
ਦੂਜੀ ਪਾਰੀ ‘ਚ ਕੰਗਾਰੂ ਟੀਮ 113 ਦੌੜਾਂ ‘ਤੇ ਆਲ ਆਊਟ ਹੋ ਗਈ ਹੈ। ਟ੍ਰੈਵਿਸ ਹੈੱਡ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ, ਜਦਕਿ ਮਾਰਨਸ ਲਾਬੂਸ਼ੇਨ 43 ਦੌੜਾਂ ਬਣਾ ਕੇ ਆਊਟ ਹੋ ਗਿਆ। ਟੀਮ ਦੇ ਅੱਠ ਬੱਲੇਬਾਜ਼ ਦੋਹਰਾ ਅੰਕੜਾ ਪਾਰ ਨਹੀਂ ਕਰ ਸਕੇ।
ਮੈਥਿਊ ਕੁਹਾਨਮੈਨ ਜ਼ੀਰੋ ‘ਤੇ ਆਊਟ ਹੋਏ। ਉਸ ਨੂੰ ਰਵਿੰਦਰ ਜਡੇਜਾ ਨੇ ਆਊਟ ਕੀਤਾ। ਜਡੇਜਾ ਦਾ ਇਹ ਸੱਤਵਾਂ ਵਿਕਟ ਹੈ। ਉਨ੍ਹਾਂ ਨੇ ਇਸ ਸੀਰੀਜ਼ ‘ਚ ਦੂਜੀ ਗੇਂਦ ‘ਤੇ 5 ਵਿਕਟਾਂ ਲਈਆਂ ਹਨ। ਜਡੇਜਾ ਨੇ ਨਾਥਨ ਲਿਓਨ (8 ਦੌੜਾਂ), ਐਲੇਕਸ ਕੈਰੀ (7 ਦੌੜਾਂ), ਪੈਟ ਕਮਿੰਸ (0 ਦੌੜਾਂ), ਪੀਟਰ ਹੈਂਡਸਕੌਮ (0 ਦੌੜਾਂ), ਮਾਰਨਸ ਲੈਬੁਸ਼ਗਨ (35 ਦੌੜਾਂ) ਅਤੇ ਉਸਮਾਨ ਖਵਾਜਾ (6 ਦੌੜਾਂ) ਨੂੰ ਵੀ ਆਊਟ ਕੀਤਾ।
ਜਡੇਜਾ ਤੋਂ ਇਲਾਵਾ ਅਸ਼ਵਿਨ ਨੇ ਵੀ 3 ਵਿਕਟਾਂ ਲਈਆਂ। ਅਸ਼ਵਿਨ ਨੇ ਮੈਟ ਰੈਨਸ਼ਾ (2 ਦੌੜਾਂ), ਸਟੀਵ ਸਮਿਥ (9 ਦੌੜਾਂ) ਅਤੇ ਟ੍ਰੈਵਿਸ ਹੈੱਡ (43 ਦੌੜਾਂ) ਨੂੰ ਬਾਹਰ ਕੀਤਾ।
ਆਸਟ੍ਰੇਲੀਆ ਦੀ ਕੁੱਲ ਬੜ੍ਹਤ 115 ਦੌੜਾਂ ਹੋ ਗਈ ਹੈ। ਮਹਿਮਾਨ ਟੀਮ ਨੂੰ ਪਹਿਲੀ ਪਾਰੀ ‘ਤੇ 1 ਦੌੜਾਂ ਦੀ ਬੜ੍ਹਤ ਮਿਲੀ ਸੀ। ਆਸਟ੍ਰੇਲੀਆ ਨੇ ਪਹਿਲੀ ਪਾਰੀ ‘ਚ 263 ਦੌੜਾਂ ਬਣਾਈਆਂ, ਜਦਕਿ ਭਾਰਤੀ ਟੀਮ 262 ਦੌੜਾਂ ‘ਤੇ ਆਲ ਆਊਟ ਹੋ ਗਈ ਸੀ।