ਬਟਾਲਾ (ਗੁਰਦਾਸਪੁਰ), 21 ਸਤੰਬਰ 2024 – ਬਟਾਲਾ ਦੇ ਵਿਦਿਆਰਥੀ ਪਰਮਪਾਲ ਸਿੰਘ ਨੇ ਕ੍ਰਿਕਟ ਟੀਮ ‘ਚ ਰਾਜ ਪੱਧਰ ‘ਤੇ ਖੇਡਣ ਲਈ ਚੁਣੇ ਜਾਣ ‘ਤੇ ਆਪਣੇ ਮਾਂ ਪਿਆ ਅਤੇ ਬਟਾਲਾ ਦਾ ਨਾਂਅ ਰੌਸ਼ਨ ਕੀਤਾ ਹੈ। ਰਾਜ ਪੱਧਰ (ਪੰਜਾਬ) ਲਈ ਹੋਈ ਇਸ ਚੋਣ ਬਾਰੇ ਪਰਮਪਾਲ ਨੇ ਦੱਸਿਆ ਕਿ ਉਸਦੀ ਇਸ ਕਾਮਯਾਬੀ ਪਿੱਛੇ ਸਕੂਲ ਤੇ ਕੋਚ ਅਤੇ ਉਸ ਦੇ ਮਾਂ ਪਿਓ ਦਾ ਬਹੁਤ ਵੱਡਾ ਹੱਥ ਹੈ। ਉਸ ਨੇ ਦੱਸਿਆ ਕਿ ਉਹ ਹੁਣ ਨੈਸ਼ਨਲ ਟੀਮ ਵਿੱਚ ਜਾਣ ਦੀ ਇੱਛਾ ਰੱਖਦਾ ਹੈ ਤੇ ਅੰਤਰਰਾਸ਼ਟਰੀ ਪੱਧਰ ਦਾ ਕ੍ਰਿਕਟ ਖਿਡਾਰੀ ਬਣ ਕੇ ਉਭਰਨਾ ਚਾਹੁੰਦਾ ਹੈ ਅਤੇ ਇਸਦੇ ਲਈ ਖੂਬ ਮਿਹਨਤ ਵੀ ਕਰ ਰਿਹਾ ਹੈ।
ਉਥੇ ਹੀ ਪਰਪਾਲ ਦੇ ਮਾਤਾ ਪਿਤਾ ਨੇ ਉਸਦੇ ਸੂਬਾ ਪੱਧਰੀ ਟੀਮ ਵਿੱਚ ਚੁਣੇ ਜਾਣ ਲਈ ਖੁਸ਼ੀ ਜਤਾਈ ਹੈ ।ਪਰਮਪਾਲ ਦੇ ਪਿਤਾ ਵਰਿੰਦਰ ਜੀਤ ਸਿੰਘ ਨੇ ਦੱਸਿਆ ਕਿ ਉਹ ਪਰਮਪਾਲ ਨੂੰ ਬਾਕਸਿੰਗ ਖੇਡ ਵਿੱਚ ਪਾਣਾ ਜਾਂਦੇ ਸੀ ਪਰ ਭਾਰਤ ਦੀ ਟੀਮ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਬਟਾਲਾ ਦੇ ਕ੍ਰਿਕਟ ਖਿਡਾਰੀ ਅਰਸ਼ਦੀਪ ਵੱਲ ਵੇਖ ਕੇ ਉਸਦਾ ਰੁਝਾਨ ਕ੍ਰਿਕਟ ਵੱਲ ਹੋ ਗਿਆ ਤੇ ਉਸਨੇ ਕ੍ਰਿਕਟ ਵਿੱਚ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਆਪਣੀ ਮਿਹਨਤ ਸਦਕਾ ਹੀ ਹੋ ਇਸ ਮੁਕਾਮ ਤੇ ਪਹੁੰਚਿਆ ਹੈ। ਉੱਥੇ ਹੀ ਪਰਮਪਾਲ ਦੀ ਮਾਤਾ ਉਪਿੰਦਰਜੀਤ ਕੌਰ ਨੇ ਵੀ ਪਰਮਪਾਲ ਦੇ ਸੂਬਾ ਪੱਧਰੀ ਸਿੰਘ ਵਿੱਚੋਂ ਨੇ ਜਾਣ ਤੇ ਖੁਸ਼ੀ ਪ੍ਰਗਟਾਈ।