BCCI ਨੇ ICC ਨੂੰ ਵਿਸ਼ਵ ਕੱਪ ਦਾ ਸ਼ੈਡਿਊਲ ਡਰਾਫਟ ਬਣਾ ਕੇ ਭੇਜਿਆ, ਪੜ੍ਹੋ ਕਦੋਂ ਹੋਏਗਾ ਭਾਰਤ-ਪਾਕਿ ਵਿਚਾਲੇ ਮੈਚ

  • ਉਦਘਾਟਨੀ ਮੈਚ 5 ਅਕਤੂਬਰ ਨੂੰ ਇੰਗਲੈਂਡ-ਨਿਊਜ਼ੀਲੈਂਡ ਵਿਚਾਲੇ ਹੋਵੇਗਾ,
  • 15 ਅਕਤੂਬਰ ਨੂੰ ਭਾਰਤ-ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ ਮੈਚ,
  • ਵਿਸ਼ਵ ਕੱਪ ਦਾ ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ,
  • ਕ੍ਰਿਕਟ ਦਾ ਇੱਕ ਦਿਨਾ ਵਿਸ਼ਵ ਕੱਪ ਅਕਤੂਬਰ ਤੋਂ ਨਵੰਬਰ ਤੱਕ ਭਾਰਤ ਵਿੱਚ ਹੋਣਾ ਹੈ,
  • ICC ਦੀ ਫੀਡ ਬੈਕ ਤੋਂ ਬਾਅਦ ਅੰਤਿਮ ਸ਼ਡਿਊਲ ਅਗਲੇ ਹਫਤੇ ਜਾਰੀ ਕੀਤਾ ਜਾਵੇਗਾ

ਨਵੀਂ ਦਿੱਲੀ, 12 ਜੂਨ 2023 – ਕ੍ਰਿਕਟ ਦਾ ਇੱਕ ਦਿਨਾ ਵਿਸ਼ਵ ਕੱਪ ਅਕਤੂਬਰ ਤੋਂ ਨਵੰਬਰ ਤੱਕ ਭਾਰਤ ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਨੇ ਮੈਚਾਂ ਦਾ ਖਰੜਾ ਤਿਆਰ ਕਰਕੇ ਆਈਸੀਸੀ ਨੂੰ ਭੇਜ ਦਿੱਤਾ ਹੈ। ਡਰਾਫਟ ਮੁਤਾਬਕ ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਨੂੰ ਅਹਿਮਦਾਬਾਦ ਤੋਂ ਹੋਵੇਗੀ। ਉਦਘਾਟਨੀ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ।

ਭਾਰਤ ਦਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਵਿੱਚ ਆਸਟਰੇਲੀਆ ਨਾਲ ਹੋਵੇਗਾ। ਟੂਰਨਾਮੈਂਟ ਦਾ ਸਭ ਤੋਂ ਵੱਡਾ ਮੈਚ ਯਾਨੀ ਭਾਰਤ ਅਤੇ ਪਾਕਿਸਤਾਨ ਵਿਚਾਲੇ 15 ਅਕਤੂਬਰ ਨੂੰ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਇੱਕ ਲੱਖ ਦਰਸ਼ਕਾਂ ਦੀ ਸਮਰੱਥਾ ਵਾਲੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ। ਵਿਸ਼ਵ ਕੱਪ ਦਾ ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ।

ਅਹਿਮਦਾਬਾਦ ਤੋਂ ਇਲਾਵਾ ਪਾਕਿਸਤਾਨ ਦੇ ਮੈਚ ਹੈਦਰਾਬਾਦ, ਬੈਂਗਲੁਰੂ, ਚੇਨਈ ਅਤੇ ਕੋਲਕਾਤਾ ‘ਚ ਹੋਣਗੇ।

ਕ੍ਰਿਕੇਟ ਵੈੱਬਸਾਈਟ ESPNCRICINFO ਦੇ ਮੁਤਾਬਕ, ICC ਨੇ ਵਿਸ਼ਵ ਕੱਪ ਖੇਡਣ ਵਾਲੀਆਂ ਸਾਰੀਆਂ ਟੀਮਾਂ ਨੂੰ ਇਸ ਸ਼ੈਡਿਊਲ ਦਾ ਡਰਾਫਟ ਭੇਜਿਆ ਹੈ। ਉਨ੍ਹਾਂ ਦੀ ਫੀਡ ਬੈਕ ਲੈਣ ਤੋਂ ਬਾਅਦ, ਅੰਤਿਮ ਸ਼ਡਿਊਲ ਅਗਲੇ ਹਫਤੇ ਜਾਰੀ ਕੀਤਾ ਜਾਵੇਗਾ।

2015 ਅਤੇ 2019 ਵਿੱਚ ਹੋਏ ਇੱਕ ਦਿਨਾ ਵਿਸ਼ਵ ਕੱਪ ਦਾ ਸ਼ੈਡਿਊਲ ਇੱਕ ਸਾਲ ਪਹਿਲਾਂ ਜਾਰੀ ਕੀਤਾ ਗਿਆ ਸੀ। 2023 ਵਿਸ਼ਵ ਕੱਪ ਦਾ ਪ੍ਰੋਗਰਾਮ ਅਜੇ ਤੈਅ ਨਹੀਂ ਹੋਇਆ ਹੈ। ਟੂਰਨਾਮੈਂਟ ਸ਼ੁਰੂ ਹੋਣ ਵਿੱਚ 4 ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ 27 ਮਈ ਨੂੰ ਕਿਹਾ ਸੀ ਕਿ ਵਿਸ਼ਵ ਕੱਪ ਦਾ ਸਮਾਂ-ਸਾਰਣੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੌਰਾਨ ਜਾਰੀ ਕੀਤਾ ਜਾਵੇਗਾ। ਸ਼ੈਡਿਊਲ ਵਿੱਚ ਦੇਰੀ ਕਾਰਨ ਆਈਸੀਸੀ ਵਿਸ਼ਵ ਕੱਪ ਮੈਚਾਂ ਦੀਆਂ ਟਿਕਟਾਂ ਦੇ ਵੇਰਵੇ ਜਾਰੀ ਨਹੀਂ ਕਰ ਸਕੀ ਹੈ।

ਏਸ਼ੀਆ ਕੱਪ ਲਈ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਪ੍ਰਸਤਾਵ ਨੂੰ ਏਸ਼ੀਆਈ ਕ੍ਰਿਕਟ ਕੌਂਸਲ (ਏ. ਸੀ. ਸੀ.) ਮਨਜ਼ੂਰੀ ਦੇ ਸਕਦੀ ਹੈ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਪੀਸੀਬੀ ਨੇ ਪ੍ਰਸਤਾਵ ਦਿੱਤਾ ਹੈ ਕਿ ਭਾਰਤ ਦੇ ਸਾਰੇ ਮੈਚ ਸ਼੍ਰੀਲੰਕਾ ਵਿੱਚ ਹੋਣੇ ਚਾਹੀਦੇ ਹਨ ਅਤੇ ਬਾਕੀ ਮੈਚ ਪਾਕਿਸਤਾਨ ਵਿੱਚ ਹੋਣੇ ਚਾਹੀਦੇ ਹਨ। ਏਸੀਸੀ ਮੰਗਲਵਾਰ ਯਾਨੀ 13 ਜੂਨ ਨੂੰ ਏਸ਼ੀਆ ਕੱਪ ਬਾਰੇ ਅਧਿਕਾਰਤ ਐਲਾਨ ਕਰ ਸਕਦੀ ਹੈ। ਇਸ ਤੋਂ ਬਾਅਦ ਪਾਕਿਸਤਾਨ ਲਈ ਭਾਰਤ ਵਿੱਚ ਵਿਸ਼ਵ ਕੱਪ ਖੇਡਣ ਦਾ ਰਸਤਾ ਵੀ ਸਾਫ਼ ਹੋ ਜਾਵੇਗਾ।

ਏਸੀਸੀ ਦੇ ਇੱਕ ਮੈਂਬਰ ਨੇ ਦੱਸਿਆ ਕਿ ਸੀਈਓ ਜਿਓਫ ਅਲਾਰਡਿਸ ਅਤੇ ਚੇਅਰਮੈਨ ਗ੍ਰੇਗ ਬਾਰਕਲੇ ਨੇ ਕਰਾਚੀ ਵਿੱਚ ਪੀਸੀਬੀ ਦੇ ਚੇਅਰਮੈਨ ਨਜਮ ਸੇਠੀ ਨਾਲ ਮੁਲਾਕਾਤ ਕੀਤੀ ਸੀ। ਇਸ ਬੈਠਕ ‘ਚ ਹੀ ਸਪੱਸ਼ਟ ਕੀਤਾ ਗਿਆ ਸੀ ਕਿ ਪਾਕਿਸਤਾਨ ਵਿਸ਼ਵ ਕੱਪ ‘ਚ ਖੇਡਣ ਲਈ ਕੋਈ ਸ਼ਰਤ ਨਹੀਂ ਰੱਖੇਗਾ ਕਿਉਂਕਿ ਏਸ਼ੀਆ ਕੱਪ ਦੇ 4 ਮੈਚ ਉਸ ਦੇ ਦੇਸ਼ ‘ਚ ਹੀ ਹੋਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟਰੱਕ ਨੂੰ ਅੱਗ ਲੱਗਣ ਕਾਰਨ ਮੁਰਗੀਆਂ ਦੇ 7 ਹਜ਼ਾਰ ਬੱਚੇ ਸੜ ਕੇ ਹੋਏ ਸੁਆਹ

ਪੰਜਾਬ ਪੁਲਿਸ ਨੇ ਪਿਛਲੇ ਗਿਆਰਾਂ ਮਹੀਨਿਆਂ ‘ਚ ਵੱਡੀਆਂ ਮੱਛੀਆਂ ਸਣੇ 14952 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ, 1135.25 ਕਿਲੋ ਹੈਰੋਇਨ ਬਰਾਮਦ