IPL ‘ਚ ਬੈਂਗਲੁਰੂ ਦੀ ਲਗਾਤਾਰ ਤੀਜੀ ਜਿੱਤ: ਗੁਜਰਾਤ ਨੂੰ 4 ਵਿਕਟਾਂ ਨਾਲ ਹਰਾਇਆ

ਬੈਂਗਲੁਰੂ, 5 ਮਈ 2024 – ਰਾਇਲ ਚੈਲੰਜਰਜ਼ ਬੈਂਗਲੁਰੂ ਨੇ IPL-2024 ‘ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 52ਵੇਂ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ 4 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਬੈਂਗਲੁਰੂ ਨੇ ਪਲੇਆਫ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।

ਬੈਂਗਲੁਰੂ ਨੇ ਸ਼ਨੀਵਾਰ ਨੂੰ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਦੀ ਟੀਮ 19.3 ਓਵਰਾਂ ‘ਚ 147 ਦੌੜਾਂ ‘ਤੇ ਆਲ ਆਊਟ ਹੋ ਗਈ। ਬੈਂਗਲੁਰੂ ਨੇ 13.4 ਓਵਰਾਂ ‘ਚ 6 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ। ਸਵਪਨਿਲ ਸਿੰਘ ਨੇ ਰਾਸ਼ਿਦ ਖਾਨ ਖਿਲਾਫ ਜੇਤੂ ਛੱਕਾ ਲਗਾਇਆ। ਮੁਹੰਮਦ ਸਿਰਾਜ ਪਲੇਅਰ ਆਫ ਦਿ ਮੈਚ ਰਹੇ। ਉਸ ਨੇ 29 ਦੌੜਾਂ ਦੇ ਕੇ 2 ਵਿਕਟਾਂ ਲਈਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਖੇਤ ‘ਚ ਕਣਕ ਦੀ ਨਾੜ ਨੂੰ ਲਾਈ ਅੱਗ ਦੀ ਭੇਟ ਚੜ੍ਹਿਆ ਸੜਕ ’ਤੇ ਮੋਟਰਸਾਈਕਲ ਉੱਤੇ ਜਾਂਦਾ ਨੌਜਵਾਨ

IPL ਵਿੱਚ ਅੱਜ ਦੋ ਮੁਕਾਬਲੇ: ਪਹਿਲਾ ਮੈਚ ਪੰਜਾਬ ਬਨਾਮ ਚੇਨਈ, ਦੂਜਾ ਮੈਚ ਲਖਨਊ ਬਨਾਮ ਕੋਲਕਾਤਾ