IND vs AUS: ਅਖ਼ੀਰਲੇ 2 ਮੈਚਾਂ ਲਈ ਆਸਟ੍ਰੇਲੀਆ ਟੀਮ ‘ਚ ਵੱਡੇ ਬਦਲਾਅ

ਨਵੀਂ ਦਿੱਲੀ, 21 ਦਸੰਬਰ 2024 – ਭਾਰਤ ਤੇ ਆਸਟ੍ਰੇਲੀਆ ਦਰਮਿਆਨ ਬਾਰਡਰ-ਗਾਵਸਕਰ ਸੀਰੀਜ਼ ਲਈ ਚੌਥੇ ਤੇ ਪੰਜਵੇਂ ਟੈਸਟ ਮੈਚਾਂ ਲਈ ਆਸਟ੍ਰੇਲੀਆ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਨੌਜਵਾਨ ਸੈਮ ਕੋਂਸਟਾਸ ਨੂੰ ਭਾਰਤ ਵਿਰੁੱਧ ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ ਦੋ ਮੈਚਾਂ ਲਈ ਸ਼ੁੱਕਰਵਾਰ ਨੂੰ ਪਹਿਲੀ ਵਾਰ ਆਸਟ੍ਰੇਲੀਆਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਜਦਕਿ ਸਲਾਮੀ ਬੱਲੇਬਾਜ਼ ਨਾਥਨ ਮੈਕਸਵੀਨੀ ਨੂੰ ਜਗ੍ਹਾ ਨਹੀਂ ਮਿਲ ਸਕੀ ਹੈ।

19 ਸਾਲਾ ਕੋਂਸਟਾਸ ਪਿਛਲੇ 70 ਸਾਲਾਂ ਵਿਚ ਆਸਟ੍ਰੇਲੀਆ ਲਈ ਡੈਬਿਊ ਕਰਨ ਵਾਲਾ ਸਭ ਤੋਂ ਨੌਜਵਾਨ ਟੈਸਟ ਬੱਲੇਬਾਜ਼ ਹੋਵੇਗਾ। ਪਹਿਲੇ ਤਿੰਨ ਟੈਸਟਾਂ ਵਿਚ ਆਸਟ੍ਰੇਲੀਆ ਦੇ ਚੋਟੀਕ੍ਰਮ, ਖਾਸ ਤੌਰ ’ਤੇ ਮੈਕਸਵੀਨੀ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਕੋਂਸਟਾਸ ਨੂੰ ਟੀਮ ਵਿਚ ਜਗ੍ਹਾ ਮਿਲੀ ਹੈ। 2 ਅਕਤੂਬਰ ਨੂੰ ਆਪਣਾ 19ਵਾਂ ਜਨਮ ਦਿਨ ਮਨਾਉਣ ਵਾਲਾ ਕੋਂਸਟਾਸ ਜੇਕਰ ਬਾਕਸਿੰਗ ਡੇ ਟੈਸਟ ਲਈ ਚੁਣਿਆ ਜਾਂਦਾ ਹੈ ਤਾਂ ਉਹ ਆਸਟ੍ਰੇਲੀਆ ਦੇ ਟੈਸਟ ਕਪਤਾਨ ਪੈਟ ਕਮਿੰਸ ਤੋਂ ਬਾਅਦ ਡੈਬਿਊ ਕਰਨ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਹੋਵੇਗਾ।

ਕਮਿੰਸ ਨੇ 2011 ਵਿਚ ਜੋਹਾਨਸਬਰਗ ਵਿਚ ਦੱਖਣੀ ਅਫਰੀਕਾ ਵਿਰੁੱਧ ਡੈਬਿਊ ਕੀਤਾ ਸੀ ਤਦ ਉਹ 18 ਸਾਲ 193 ਦਿਨਾਂ ਦਾ ਸੀ। ਕੋਂਸਟਾਸ ਇਸ ਦੇ ਨਾਲ ਹੀ ਇਯਾਨ ਕ੍ਰੇਗ ਤੋਂ ਬਾਅਦ ਆਸਟ੍ਰੇਲੀਆ ਲਈ ਟੈਸਟ ਡੈਬਿਊ ਕਰਨ ਵਾਲਾ ਸਭ ਤੋਂ ਨੌਜਵਾਨ ਬੱਲੇਬਾਜ਼ ਬਣ ਜਾਵੇਗਾ। ਕ੍ਰੇਗ 1953 ਵਿਚ ਐੱਮ. ਸੀ. ਜੀ. ’ਤੇ ਦੱਖਣੀ ਅਫਰੀਕਾ ਵਿਰੁੱਧ ਤਦ ਖੇਡਿਆ ਸੀ ਜਦੋਂ ਉਹ 17 ਸਾਲ 293 ਦਿਨ ਦਾ ਸੀ।

ਚੌਥੇ ਤੇ ਪੰਜਵੇਂ ਟੈਸਟ ਲਈ ਆਸਟ੍ਰੇਲੀਆਈ ਟੀਮ : ਪੈਟ ਕਮਿੰਸ (ਕਪਤਾਨ), ਸੀਨ ਐਬੋਟ, ਸਕਾਟ ਬੋਲੈਂਡ, ਐਲਕਸ ਕੈਰੀ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਉਸਮਾਨ ਖਵਾਜ਼ਾ, ਸੈਮ ਕੋਂਸਟਾਸ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਿਸ਼ੇਲ ਮਾਰਸ਼, ਝਾਏ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਬਿਊ ਵੈਬਸਟਰ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭੀੜ ਭਰੇ ਬਾਜ਼ਾਰ ਵਿੱਚ ਤੇਜ ਰਫਤਾਰ ਕਾਰ ਦਾ ਕਹਿਰ, ਕਈਆਂ ਦੀ ਮੌਤ

ਰੂਸ ਦੇ ਕਾਜ਼ਾਨ ਵਿੱਚ ਅਮਰੀਕਾ ਵਰਗਾ ਹਮਲਾ: 2 ਇਮਾਰਤਾਂ ਨਾਲ ਡਰੋਨ ਟਕਰਾਏ