ਨਵੀਂ ਦਿੱਲੀ, 31 ਮਈ, 2025: ਭਾਰਤੀ ਟੈਸਟ ਟੀਮ 20 ਜੂਨ ਤੋਂ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਖੇਡਣ ਲਈ ਇੰਗਲੈਂਡ ਦਾ ਦੌਰਾ ਕਰੇਗੀ। ਪਰ ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਧਾਕੜ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਵੀਕਾਰ ਕੀਤਾ ਕਿ ਲੰਬੇ ਸਮੇਂ ਤੱਕ ਤਿੰਨੇ ਰੂਪਾਂ ਵਿਚ ਖੇਡਣ ਵਿਚ ਮੁਸ਼ਕਿਲ ਹੁੰਦੀ ਹੈ ਤੇ ਕਿਹਾ ਕਿ ਉਸ ਨੂੰ ਵੀ ਕਿਸੇ ਸਮੇਂ ਸੰਨਿਆਸ ਲੈਣੀ ਹੀ ਪਵੇਗਾ।
ਮੁੱਖ ਚੋਣਕਾਰ ਅਜੀਤ ਅਗਰਕਰ ਨੇ ਇੰਗਲੈਂਡ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਬੁਮਰਾਹ ਸਾਰੇ 5 ਟੈਸਟ ਮੈਚਾਂ ਲਈ ਉਪਲੱਬਧ ਨਹੀਂ ਹੋ ਸਕਦਾ।
ਬੁਮਰਾਹ ਨੇ ਕਿਹਾ,‘‘ਨਿਸ਼ਚਿਤ ਰੂਪ ਨਾਲ ਕਿਸੇ ਵੀ ਖਿਡਾਰੀ ਲਈ ਇੰਨੇ ਲੰਬੇ ਸਮੇਂ ਤੱਕ ਸਾਰੇ ਰੂਪਾਂ ਵਿਚ ਖੇਡਣਾ ਮੁਸ਼ਕਿਲ ਹੈ। ਮੈਂ ਕੁਝ ਸਮੇਂ ਤੋਂ ਅਜਿਹਾ ਕਰ ਰਿਹਾ ਹਾਂ ਪਰ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਤੁਹਾਡਾ ਸਰੀਰ ਕਿਵੇਂ ਕੰਮ ਕਰ ਰਿਹਾ ਹੈ ਤੇ ਕਿਹੜਾ ਟੂਰਨਾਮੈਂਟ ਮਹੱਤਵਪੂਰਨ ਹੈ।’’

ਬੁਮਰਾਹ ਨੇ ਕਿਹਾ,‘‘ਤੁਹਾਨੂੰ ਚੋਣ ਕਰਨੀ ਪਵੇਗੀ ਤੇ ਤੁਹਾਨੂੰ ਆਪਣੇ ਸਰੀਰੇ ਦੇ ਇਸਤੇਮਾਲ ਦੇ ਤਰੀਕੇ ਦੇ ਬਾਰੇ ਵਿਚ ਥੋੜ੍ਹਾ ਸਮਝਦਾਰ ਹੋਣਾ ਪਵੇਗਾ। ਬਤੌਰ ਕ੍ਰਿਕਟਰ ਮੈਂ ਕਦੇ ਵੀ ਕੁਝ ਛੱਡਣਾ ਨਹੀਂ ਚਾਹਾਂਗਾ ਤੇ ਹਮੇਸ਼ਾ ਅੱਗੇ ਵਧਦਾ ਰਹਿਣਾ ਚਾਹਾਂਗਾ।’’
ਇਸ ਸਮੇਂ ਮੈਂ ਠੀਕ ਹਾਂ ਪਰ ਮੈਂ ਕੋਈ ਟੀਚਾ ਨਹੀਂ ਬਣਾਉਂਦਾ ਤੇ ਖੁਦ ਲਈ ਕਿਸੇ ਸਮੇਂ ਤੱਕ ਕੋਈ ਗਿਣਤੀ ਨਹੀਂ ਬਣਾਉਂਦਾ ਹਾਂ ਕਿ ਮੈਨੂੰ ਇਸ ਸਮੇਂ ਇੱਥੇ ਹੋਣਾ ਚਾਹੀਦਾ।’’
ਹਾਲਾਂਕਿ ਬੁਮਰਾਹ ਨੇ 2028 ਵਿਚ ਲਾਸ ਏਂਜਲਸ ਓਲੰਪਿਕ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨਾ ਦੀ ਇੱਛਾ ਨੂੰ ਖੁਦ ਲਈ ਪ੍ਰੇਰਣਾ ਕਰਾਰ ਦਿੱਤਾ।
ਬੁਮਰਾਹ ਨੇ ਕਿਹਾ,‘‘ਹੁਣ ਤੱਕ ਦੀ ਯਾਤਰਾ ਚੰਗੀ ਚੱਲ ਰਹੀ ਹੈ। ਜਿਸ ਦਿਨ ਮੈਨੂੰ ਲੱਗੇਗਾ ਕਿ ਜੋਸ਼ ਖਤਮ ਹੋ ਗਿਆ ਹੈ ਜਾਂ ਕੋਸ਼ਿਸ਼ ਨਹੀਂ ਕਰ ਪਾ ਰਿਹਾ ਹਾਂ ਤਾਂ ਤੁਸੀਂ ਉਸ ਸਮੇਂ ਹੀ ਫੈਸਲਾ ਕਰਦੇ ਹੋ।’’
