ਨਵੀਂ ਦਿੱਲੀ, 7 ਅਪ੍ਰੈਲ 2024 – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਨੈੱਟ ‘ਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਹਨ। ਦੂਜੇ ਕ੍ਰਿਕਟ ਪ੍ਰਸ਼ੰਸਕਾਂ ਵਾਂਗ ਰਿਸ਼ੀ ਸੁਨਕ ਵੀ ਜੇਮਸ ਐਂਡਰਸਨ ਦਾ ਸਾਹਮਣਾ ਕਰਨ ਲਈ ਕਾਫੀ ਉਤਾਵਲੇ ਨਜ਼ਰ ਆਏ ਅਤੇ ਉਨ੍ਹਾਂ ਨੇ ਐਂਡਰਸਨ ਦੀਆਂ ਗੇਂਦਾਂ ਦਾ ਦਲੇਰੀ ਨਾਲ ਸਾਹਮਣਾ ਕੀਤਾ। ਸੁਨਕ ਨੇ ਐਂਡਰਸਨ ਦੀ ਤੇਜ਼ ਗੇਂਦ ਨੂੰ ਬੜੀ ਆਸਾਨੀ ਨਾਲ ਖੇਡਿਆ। ਇਹ ਦੇਖ ਕੇ ਉਥੇ ਮੌਜੂਦ ਬੱਚੇ ਅਤੇ ਹੋਰ ਖਿਡਾਰੀ ਵੀ ਹੈਰਾਨ ਰਹਿ ਗਏ।
ਐਂਡਰਸਨ ਤੋਂ ਇਲਾਵਾ ਕਈ ਬੱਚਿਆਂ ਨੇ ਵੀ ਸੁਨਕ ਅੱਗੇ ਗੇਂਦਬਾਜ਼ੀ ਕੀਤੀ। ਰਿਸ਼ੀ ਸੁਨਕ ਨੇ ਹਾਲ ਹੀ ‘ਚ ਇੰਗਲੈਂਡ ‘ਚ ਜ਼ਮੀਨੀ ਪੱਧਰ ‘ਤੇ ਕ੍ਰਿਕਟ ਦੇ ਵਿਕਾਸ ਲਈ 35 ਮਿਲੀਅਨ ਪੌਂਡ ਯਾਨੀ 347 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਉਸ ਨੇ ਕਿਹਾ ਸੀ ਕਿ ਮੈਨੂੰ ਕ੍ਰਿਕਟ ਪਸੰਦ ਹੈ। ਇਸ ਲਈ ਮੈਨੂੰ ਖੁਸ਼ੀ ਹੈ ਕਿ ਅਸੀਂ ਹੋਰ ਵੀ ਨੌਜਵਾਨਾਂ ਨੂੰ ਖੇਡਾਂ ਵਿੱਚ ਸ਼ਾਮਲ ਕਰਨ ਵਿੱਚ ਮਦਦ ਕਰ ਸਕਦੇ ਹਾਂ।

