WTC ਫਾਈਨਲ ਤੋਂ ਪਹਿਲਾਂ ਕ੍ਰਿਕਟ ਨਿਯਮਾਂ ਵਿੱਚ ਬਦਲਾਅ, ਨਵੇਂ ਨਿਯਮ 1 ਜੂਨ ਤੋਂ ਲਾਗੂ ਹੋਣਗੇ

  • ਆਈਸੀਸੀ ਨੇ ਸੌਫਟ ਸਿਗਨਲ ਦੇ ਨਿਯਮ ਨੂੰ ਕੀਤਾ ਖਤਮ
  • ਹੁਣ ਥਰਡ ਅੰਪਾਇਰ ਹੀ ਤੈਅ ਕਰੇਗਾ ਕਿ ਕੀ ਫੀਲਡਰ ਨੇ ਕੈਚ ਸਹੀ ਢੰਗ ਨਾਲ ਫੜਿਆ ਹੈ ਜਾਂ ਨਹੀਂ
  • ਰਿਸ਼ਕ ਵਾਲੀ ਸਥਿਤੀ ‘ਤੇ ਫੀਲਡਰਾਂ, ਵਿਕਟਕੀਪਰਾਂ ਅਤੇ ਬੱਲੇਬਾਜ਼ਾਂ ਲਈ ਹੈਲਮੇਟ ਪਹਿਨਣਾ ਜ਼ਰੂਰੀ

ਨਵੀਂ ਦਿੱਲੀ, 16 ਮਈ 2023 – ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦਾ ਫਾਈਨਲ 7 ਜੂਨ ਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਆਈਸੀਸੀ ਕ੍ਰਿਕਟ ਦੇ ਕਈ ਨਿਯਮਾਂ ਵਿੱਚ ਬਦਲਾਅ ਕਰ ਚੁੱਕੀ ਹੈ। ਸੌਫਟ ਸਿਗਨਲ ਦੇ ਨਿਯਮ ਨੂੰ ਖਤਮ ਕਰ ਦਿੱਤਾ ਗਿਆ ਹੈ। ਯਾਨੀ ਹੁਣ ਥਰਡ ਅੰਪਾਇਰ ਹੀ ਤੈਅ ਕਰੇਗਾ ਕਿ ਕੀ ਫੀਲਡਰ ਨੇ ਕੈਚ ਸਹੀ ਢੰਗ ਨਾਲ ਫੜਿਆ ਹੈ ਜਾਂ ਨਹੀਂ।

ਇਸ ਦੇ ਨਾਲ ਹੀ ਫੀਲਡਰਾਂ, ਵਿਕਟਕੀਪਰਾਂ ਅਤੇ ਬੱਲੇਬਾਜ਼ਾਂ ਲਈ ਵੀ ਉੱਚ ਜੋਖਮ ਵਾਲੀ ਸਥਿਤੀ ‘ਤੇ ਹੈਲਮੇਟ ਪਹਿਨਣਾ ਜ਼ਰੂਰੀ ਹੋਵੇਗਾ, ਨਿਯਮ 1 ਜੂਨ ਤੋਂ ਲਾਗੂ ਹੋਣਗੇ।

ਇਹ ਨਿਯਮ ਇੰਗਲੈਂਡ ਦੇ ਲਾਰਡਸ ਕ੍ਰਿਕਟ ਮੈਦਾਨ ‘ਤੇ 1 ਜੂਨ ਤੋਂ ਇੰਗਲੈਂਡ ਅਤੇ ਆਇਰਲੈਂਡ ਵਿਚਾਲੇ ਹੋਣ ਵਾਲੇ ਟੈਸਟ ਮੈਚ ਨਾਲ ਸ਼ੁਰੂ ਹੋਣਗੇ। ਨਵੇਂ ਨਿਯਮ 7 ਜੂਨ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਡਬਲਯੂਟੀਸੀ ਫਾਈਨਲ ਵਿੱਚ ਵੀ ਲਾਗੂ ਹੋਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਰਨਾਟਕ ਦੇ CM ਦਾ ਐਲਾਨ ਅੱਜ ਸੰਭਵ: ਪਾਰਟੀ ਪ੍ਰਧਾਨ ਰਾਹੁਲ ਅਤੇ ਸੋਨੀਆ ਗਾਂਧੀ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲੈਣਗੇ ਫੈਸਲਾ

ਪਤੀ ਦੀ ਮੌ+ਤ ਦੀ ਖਬਰ ਸੁਣ ਕੇ ਪਤਨੀ ਨੇ ਕੀਤੀ ਖ਼ੁ+ਦਕੁ+ਸ਼ੀ, ਦੋਵਾਂ ਨੇ ਕੀਤੀ ਸੀ ਲਵ ਮੈਰਿਜ