- ਖੇਡ ਦੁਪਹਿਰ 1 ਵਜੇ ਸ਼ੁਰੂ ਹੋਵੇਗਾ, ਭਾਰਤ ਦਾ ਸਕੋਰ 208/8
- ਅੱਜ ਵੀ ਮੈਚ ਦੌਰਾਨ 60% ਮੀਂਹ ਦੀ ਸੰਭਾਵਨਾ
- ਕੇਐਲ ਰਾਹੁਲ ਅਤੇ ਮੁਹੰਮਦ ਸਿਰਾਜ ਕਰੀਜ ‘ਤੇ ਮੌਜੂਦ
ਨਵੀਂ ਦਿੱਲੀ, 27 ਦਸੰਬਰ 2023 – ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਟੈਸਟ ਸੈਂਚੁਰੀਅਨ ‘ਚ ਖੇਡਿਆ ਜਾ ਰਿਹਾ ਹੈ। ਮੰਗਲਵਾਰ ਨੂੰ ਸੁਪਰਸਪੋਰਟ ਪਾਰਕ ਸਟੇਡੀਅਮ ‘ਚ ਪਹਿਲੇ ਦਿਨ ਦਾ ਖੇਡ ਮੀਂਹ ਕਾਰਨ ਜਲਦੀ ਖਤਮ ਹੋ ਗਿਆ। ਭਾਰਤ ਨੇ 8 ਵਿਕਟਾਂ ‘ਤੇ 208 ਦੌੜਾਂ ਬਣਾਈਆਂ ਹਨ। ਦੱਖਣੀ ਅਫਰੀਕਾ ਵੱਲੋਂ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੇ 5 ਵਿਕਟਾਂ ਲਈਆਂ।
ਟੀਮ ਇੰਡੀਆ ਵੱਲੋਂ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੋਂ ਬਾਅਦ ਵਿਕਟਕੀਪਰ ਕੇਐਲ ਰਾਹੁਲ (70 ਦੌੜਾਂ) ਅਤੇ ਮੁਹੰਮਦ ਸਿਰਾਜ (0 ਦੌੜਾਂ) ਨਾਬਾਦ ਪਰਤੇ। ਦੋਵੇਂ ਦੂਜੇ ਦਿਨ ਭਾਰਤ ਦੀ ਪਹਿਲੀ ਪਾਰੀ ਦੀ ਅਗਵਾਈ ਕਰਨਗੇ। ਅੱਜ ਯਾਨੀ ਦੂਜੇ ਦਿਨ ਦਾ ਖੇਡ ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 1 ਵਜੇ ਸ਼ੁਰੂ ਹੋਵੇਗਾ। ਅੱਜ ਵੀ ਮੀਂਹ ਪੈਣ ਦੀ 60 ਫੀਸਦੀ ਸੰਭਾਵਨਾ ਹੈ।
ਹੁਣ ਦੂਜੇ ਤੋਂ ਪੰਜਵੇਂ ਦਿਨ ਤੱਕ ਹਰ ਰੋਜ਼ 98 ਓਵਰਾਂ ਦੀ ਖੇਡ ਹੋਵੇਗੀ। ਪਹਿਲੇ ਦਿਨ ਮੀਂਹ ਕਾਰਨ ਸਿਰਫ਼ 59 ਓਵਰ ਹੀ ਖੇਡੇ ਜਾ ਸਕੇ, ਜਿਸ ਕਾਰਨ 31 ਓਵਰ ਘੱਟ ਸੁੱਟੇ ਗਏ।
ਦੱਖਣੀ ਅਫ਼ਰੀਕਾ ਦੇ ਮੌਸਮ ਵਿਭਾਗ ਮੁਤਾਬਕ ਅੱਜ ਸੈਂਚੁਰੀਅਨ ਵਿੱਚ ਮੀਂਹ ਪੈਣ ਦੀ 60 ਫ਼ੀਸਦੀ ਸੰਭਾਵਨਾ ਹੈ। ਦੱਖਣੀ ਅਫਰੀਕਾ ‘ਚ ਸਵੇਰ ਤੋਂ ਹੀ ਬੱਦਲ ਛਾਏ ਰਹਿਣਗੇ ਅਤੇ ਲਗਾਤਾਰ ਬੂੰਦਾ-ਬਾਂਦੀ ਹੋਵੇਗੀ। ਤਾਪਮਾਨ 16 ਤੋਂ 22 ਡਿਗਰੀ ਦੇ ਆਸ-ਪਾਸ ਰਹੇਗਾ।