ਚਲਦੇ ਟੂਰਨਾਮੈਂਟ ਦੌਰਾਨ ਪੰਜਾਬ ਦੇ ਨਾਮੀ ਕਬੱਡੀ ਖਿਡਾਰੀ ਦੀ ਮੌਤ

ਸੁਲਤਾਨਪੁਰ ਲੋਧੀ 24 ਫਰਵਰੀ 2023 – ਜ਼ਿਲ੍ਹਾ ਜਲੰਧਰ ਦੇ ਕਸਬਾ ਲੋਹੀਆਂ ਖਾਸ ਦੇ ਪਿੰਡ ਜੱਕੋਪੁਰ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਵੈੱਲਫੇਅਰ ਕਲੱਬ (ਰਜ਼ਿ:) ਵੱਲੋਂ ਜੱਕੋਪੁਰ ਕਲਾਂ’ ਵਲੋਂ ਕਰਵਾਏ ਜਾਂਦੇ ਕਬੱਡੀ ਕੱਪ ਦੀਆਂ ਰੌਣਕਾਂ ਦਾ ਜਦੋਂ ਸਿਖਰ ਸੀ ਤਾਂ ਬਹੁਤ ਹੀ ਮਨਹੂਸ ਖ਼ਬਰ ਸੁਣਨ ਨੂੰ ਮਿਲੀ ਕਿ ਇਸੇ ਟੂਰਨਾਮੈਂਟ ’ਚ ਖੇਡ ਰਹੇ ਸਟਾਰ ਕਬੱਡੀ ਖਿਡਾਰੀ ਅਮਰ ਘੱਸ ਵਾਸੀ ਘੱਸਪੁਰ (ਗੁਰਦਾਸਪੁਰ) ਨੂੰ ਅਚਾਨਕ ਸੱਟ ਲਗਣ ਉਪਰੰਤ ਉਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।‘

9ਵੇਂ ਨੌਰਥ ਫੈੱਡਰੇਸ਼ਨ ਕਬੱਡੀ ਕੱਪ’ ਕਰਵਾ ਰਹੇ ਪਿੰਡ ਜੱਕੋਪੁਰ ਕਲਾਂ ਦੇ ਪ੍ਰਬੰਧਕਾਂ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨ ਪੁੱਜੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਰਤਨ ਸਿੰਘ ਕਾਕੜ ਕਲਾਂ ਦੀ ਹਾਜ਼ਰੀ ਵਿਚ ਹੀ ਟੂਰਨਾਮੈਂਟ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਜੀਲੈਂਸ ਵੱਲੋਂ ਅਨਾਜ ਦੀ ਢੋਆ-ਢੁਆਈ ਦੌਰਾਨ ਧੋਖਾਧੜੀ ਕਰਨ ਵਾਲੇ ਤਿੰਨ ਠੇਕੇਦਾਰਾਂ ਤੇ ਤਿੰਨ ਫਰਮਾਂ ਖ਼ਿਲਾਫ ਕੇਸ ਦਰਜ

ਗਹਿਣੇ ਚੋਰੀ ਕਰਨ ਵਾਲਾ ਅਕਾਊਂਟੈਂਟ ਕਾਬੂ: ਦੁਕਾਨ ‘ਚੋਂ ਚੋਰੀ ਕਰਕੇ ਦੋਸਤ ਦੇ ਘਰ ਰੱਖੇ, ਫਿਰ ਨੇਪਾਲ ਭੱਜਿਆ, ਵਾਪਸ ਲੈਣ ਆਇਆ ਤਾਂ ਫੜਿਆ ਗਿਆ