ਅੱਜ IPL ਵਿੱਚ ਦਿੱਲੀ ਅਤੇ ਗੁਜਰਾਤ ‘ਚ ਹੋਵੇਗਾ ਮੁਕਾਬਲਾ

ਨਵੀਂ ਦਿੱਲੀ, 24 ਅਪ੍ਰੈਲ 2024 – IPL 2024 ਦੇ 40ਵੇਂ ਮੈਚ ਵਿੱਚ ਅੱਜ ਦਿੱਲੀ ਕੈਪੀਟਲਜ਼ ਦਾ ਸਾਹਮਣਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਮੈਚ ਦਿੱਲੀ ਦੇ ਘਰੇਲੂ ਮੈਦਾਨ ਅਰੁਣ ਜੇਤਲੀ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ। ਡੀਸੀ ਅਤੇ ਜੀਟੀ ਇਸ ਸੀਜ਼ਨ ਵਿੱਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੇ। ਪਿਛਲੀ ਵਾਰ ਦਿੱਲੀ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

ਅੱਜ ਦੋਵਾਂ ਟੀਮਾਂ ਦਾ ਇਸ ਸੀਜ਼ਨ ਦਾ ਨੌਵਾਂ ਮੈਚ ਹੋਵੇਗਾ। ਦਿੱਲੀ 8 ​​’ਚੋਂ 3 ਜਿੱਤਾਂ ਨਾਲ 6 ਅੰਕਾਂ ਨਾਲ ਅੰਕ ਸੂਚੀ ‘ਚ ਅੱਠਵੇਂ ਸਥਾਨ ‘ਤੇ ਹੈ। ਦੂਜੇ ਪਾਸੇ ਗੁਜਰਾਤ 8 ‘ਚੋਂ 4 ਜਿੱਤਾਂ ਨਾਲ 8 ਅੰਕਾਂ ਨਾਲ ਛੇਵੇਂ ਸਥਾਨ ‘ਤੇ ਹੈ।

ਦਿੱਲੀ ਅਤੇ ਗੁਜਰਾਤ ਵਿਚਾਲੇ IPL ‘ਚ 4 ਮੈਚ ਖੇਡੇ ਗਏ। ਦਿੱਲੀ 2 ਵਿਚ ਜਿੱਤੀ ਅਤੇ ਗੁਜਰਾਤ ਸਿਰਫ 2 ਵਿਚ ਜਿੱਤਿਆ। ਦੋਵਾਂ ਟੀਮਾਂ ਵਿਚਾਲੇ ਆਖਰੀ ਮੈਚ ਕਾਫੀ ਰੋਮਾਂਚਕ ਰਿਹਾ। ਜਿੱਥੇ ਦਿੱਲੀ ਨੇ ਗੁਜਰਾਤ ਨੂੰ 17.3 ਓਵਰਾਂ ‘ਚ 89 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਸੀ। ਦਿੱਲੀ ਨੇ ਇਹ ਮੈਚ ਸਿਰਫ਼ 8.5 ਓਵਰਾਂ ਵਿੱਚ 6 ਵਿਕਟਾਂ ਨਾਲ ਜਿੱਤ ਲਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲਖਨਊ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾਇਆ, ਇਸ ਸੀਜ਼ਨ ਦਾ ਦੂਜਾ ਮੈਚ ਵੀ ਜਿੱਤਿਆ

RCB ਲਗਪਗ IPL ਤੋਂ ਬਾਹਰ, ਪੰਜਾਬ ਕਿੰਗਜ਼ ਦੇ ਵੀ ਇਹੋ-ਜਿਹੇ ਹਾਲਾਤ ? ਮੁੰਬਈ-ਦਿੱਲੀ ‘ਤੇ ਵੀ ਲਟਕ ਰਹੀ ਤਲਵਾਰ