ਕੋਰੋਨਾ ਕਾਰਨ ਆਈ.ਪੀ.ਐਲ. 2021 ਦੇ ਸਾਰੇ ਮੈਚ ਮੁਅੱਤਲ

ਮੁੰਬਈ,4 ਮਈ 2021 – ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਬੀ.ਸੀ.ਸੀ.ਆਈ. ਵਲੋਂ ਆਈ.ਪੀ.ਐਲ. 2021 ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਦੋ ਕੋਲਕਾਤਾ ਦੇ ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।

ਇਸ ਤੋਂ ਬਿਨਾਂ ਹੁਣ ਤੱਕ ਆਈਪੀਐਲ ਦੀਆਂ ਚਾਰ ਵੱਖ-ਵੱਖ ਟੀਮਾਂ ਦੇ ਬਹੁਤ ਸਾਰੇ ਖਿਡਾਰੀ ਹੁਣ ਤੱਕ ਕੋਰੋਨਾ ਪਾਜ਼ੀਟਿਵ ਆਏ ਹਨ। ਦਿੱਲੀ ਕੈਪੀਟਲਸ ਦੇ ਅਮਿਤ ਮਿਸ਼ਰਾ ਅੱਜ ਕੋਰੋਨਾ ਪਾਜ਼ੀਟਿਵ ਹੋਏ ਹਨ। ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਦੇ ਰਿਧੀਮਾਨ ਸਾਹਾ ਕੋਰੋਨਾ ਪਾਜ਼ੀਟਿਵ ਆਏ ਸਨ। ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀ ਪਹਿਲਾਂ ਹੀ ਪਾਜ਼ੀਟਿਵ ਹੋ ਚੁੱਕੇ ਹਨ।

ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਟਵੀਟ ਕਰਕੇ ਦੱਸਿਆ ਹੈ ਕਿ ਇਸ ਸੈਸ਼ਨ ਲਈ ਆਈਪੀਐਲ ਮੁਲਤਵੀ ਕੀਤਾ ਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਿਹਾਰ ‘ਚ ਸਰਕਾਰ ਵੱਲੋਂ 15 ਮਈ ਤੱਕ ਲਾਇਆ ਗਿਆ ਲਾਕਡਾਊਨ

ਕੈਪਟਨ ਵੱਲੋਂ ਕਰਿੱਡ ਦੇ ਬਾਨੀ ਰਸ਼ਪਾਲ ਮਲਹੋਤਰਾ ਦੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ