ਪਹਿਲੇ ਟੈਸਟ ‘ਚ ਇੰਗਲੈਂਡ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ, 25 ਜੂਨ 2025 – ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਗਰਾਊਂਡ ‘ਤੇ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ, ਇੰਗਲੈਂਡ ਨੇ ਟੀਮ ਇੰਡੀਆ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ ਅਤੇ 5 ਮੈਚਾਂ ਦੀ ਲੜੀ ਵਿੱਚ 1-0 ਨਾਲ ਬੜ੍ਹਤ ਬਣਾ ਲਈ ਹੈ। ਬੇਨ ਡਕੇਟ ਅਤੇ ਕਰੌਲੀ ਤੋਂ ਬਾਅਦ ਰੂਟ ਦੀ ਸ਼ਾਨਦਾਰ ਪਾਰੀ ਨਾਲ ਭਾਰਤ ਦੇ 371 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ ਆਸਾਨੀ ਨਾਲ ਚੇਜ ਕਰ ਲਿਆ।

ਬੁਮਰਾਹ, ਸਿਰਾਜ ਅਤੇ ਜਡੇਜਾ ਵਰਗੇ ਤਜਰਬੇਕਾਰ ਖਿਡਾਰੀਆਂ ਨਾਲ ਸਜੀ ਭਾਰਤੀ ਗੇਂਦਬਾਜ਼ੀ ਪੂਰੇ ਮੈਚ ਦੌਰਾਨ ਵਿਕਟਾਂ ਲਈ ਤਰਸਦੀ ਰਹੀ। ਇਸ ਮੈਚ ‘ਚ ਜਿੱਤ ਤੋਂ ਬਾਅਦ ਮੇਜ਼ਬਾਨ ਟੀਮ ਹੁਣ 5 ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਨੇ ਇੰਗਲੈਂਡ ਦੇ ਸਾਹਮਣੇ 371 ਦੌੜਾਂ ਦਾ ਟੀਚਾ ਰੱਖਿਆ ਸੀ। ਮੈਚ ਵਿੱਚ, ਭਾਰਤ ਨੇ ਪਹਿਲੀ ਪਾਰੀ 471 ਅਤੇ ਇੰਗਲੈਂਡ ਨੇ ਪਹਿਲੀ ਪਾਰੀ 465 ਦੌੜਾਂ ਬਣਾਈਆਂ ਸੀ। ਯਾਨੀ ਕਿ ਪਹਿਲੀ ਪਾਰੀ ਦੇ ਆਧਾਰ ‘ਤੇ, ਭਾਰਤੀ ਟੀਮ ਨੂੰ 6 ਦੌੜਾਂ ਦੀ ਲੀਡ ਮਿਲੀ ਸੀ। ਫਿਰ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ 364 ਦੌੜਾਂ ਬਣਾਈਆਂ। ਜਿਸ ਤੋਂ ਬਾਅਦ ਇੰਗਲੈਂਡ ਦੇ ਸਾਹਮਣੇ 371 ਦੌੜਾਂ ਦਾ ਟੀਚਾ ਸੀ। ਜਿਸਦਾ ਪਿੱਛਾ ਇੰਗਲੈਂਡ ਨੇ ਕੀਤਾ। ਡਕੇਟ ਨੇ 149 ਦੌੜਾਂ ਬਣਾਈਆਂ ਅਤੇ 65 ਦੌੜਾਂ ਕਰੌਲੀ ਦੇ ਬੱਲੇ ਤੋਂ ਆਈਆਂ। ਇਸ ਦੇ ਨਾਲ ਹੀ ਰੂਟ ਨੇ ਵੀ ਅਜੇਤੂ ਅਰਧ ਸੈਂਕੜਾ ਲਗਾਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਈਰਾਨ-ਇਜ਼ਰਾਈਲ ਜੰਗਬੰਦੀ ਸਿਰਫ਼ ਢਾਈ ਘੰਟਿਆਂ ਵਿੱਚ ਟੁੱਟੀ: ਟਰੰਪ ਦੇ ਐਲਾਨ ਤੋਂ ਬਾਅਦ ਈਰਾਨ ਨੇ ਦਾਗੀਆਂ ਸੀ ਮਿਜ਼ਾਈਲਾਂ

ਨੀਰਜ ਚੋਪੜਾ ਨੇ ਓਸਟ੍ਰਾਵਾ ਗੋਲਡਨ ਸਪਾਈਕ ‘ਚ ਜਿੱਤਿਆ ਸੋਨੇ ਦਾ ਤਗਮਾ