ਨਵੀਂ ਦਿੱਲੀ, 30 ਦਸੰਬਰ 2022 – ਬ੍ਰਾਜੀਲ ਨੂੰ ਤਿੰਨ ਵਾਰ ਫੁੱਟਬਾਲ ਦਾ ਵਿਸ਼ਵ ਜਤਾਉਣ ‘ਚ ਅਹਿਮ ਯੋਗਦਾਨ ਪਾਉਣ ਵਾਲੇ ਫੁੱਟਬਾਲ ਦੇ ਮਹਾਨ ਖਿਡਾਰੀ ਪੇਲੇ ਦਾ ਦੇਹਾਂਤ ਹੋ ਗਿਆ ਹੈ।
ਬ੍ਰਾਜ਼ੀਲ ਦੇ ਫੁੱਟਬਾਲਰ ਪੇਲੇ 82 ਵਰ੍ਹਿਆਂ ਦੇ ਸਨ। ਪੇਲੇ ਦੀ ਧੀ ਕੇਲੀ ਨਾਸੀਮੈਂਟੋ ਨੇ ਇੰਸਟਾਗ੍ਰਾਮ ਦੇ ਜ਼ਰੀਏ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ। 20ਵੀਂ ਸਦੀ ਦੇ ਮਹਾਨ ਫੁੱਟਬਾਲਰ ਪੇਲ ਨੂੰ ਕੋਲਨ ਕੈਂਸਰ ਸੀ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਸਾਓ ਪਾਓਲੋ ਦੇ ਹਸਪਤਾਲ ‘ਚ ਦਾਖਲ ਸਨ। ਉਸ ਨੂੰ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਸੀ ਤੇ ਉਹ ਅਕਸਰ ਹਸਪਤਾਲ ਹੀ ਦਾਖ਼ਲ ਰਹਿੰਦੇ ਸਨ।
ਸਤੰਬਰ 2021 ‘ਚ ਉਨ੍ਹਾਂ ਦਾ ਕੋਲੋਨ ਟਿਊਮਰ ਰਿਮੂਵ ਕੀਤਾ ਗਿਆ ਸੀ। ਇਸ ਮਗਰੋਂ ਉਹ ਫਿਰ ਬਿਮਾਰ ਹੋ ਗਏ। ਉਨ੍ਹਾਂ 1958, 1962 ਤੇ 1970 ਵਿਚ ਬ੍ਰਾਜ਼ੀਲ ਦੇ ਫੁੱਟਬਾਲ ਦਾ ਵਿਸ਼ਵ ਚੈਂਪੀਅਨ ਬਣਨ ਵਿਚ ਅਹਿਮ ਯੋਗਦਾਨ ਪਾਇਆ ਸੀ।
ਪੇਲੇ ਨੂੰ ਦੁਨੀਆ ਦਾ ਸਭ ਤੋਂ ਮਹਾਨ ਫੁੱਟਬਾਲਰ ਕਹਿਣਾ ਗਲਤ ਨਹੀਂ ਹੋਵੇਗਾ, ਜੋ ਜ਼ਿਆਦਾਤਰ ਫਾਰਵਰਡ ਸਥਿਤੀ ‘ਚ ਖੇਡਦੇ ਹਨ। ਪੇਲੇ ਵਰਗਾ ਖਿਡਾਰੀ ਆਉਣ ਵਾਲੀਆਂ ਸਦੀਆਂ ਤੱਕ ਸ਼ਾਇਦ ਹੀ ਪੈਦਾ ਹੋਵੇਗਾ। ਪੇਲੇ ਦਾ ਅਸਲੀ ਨਾਮ ਐਡਸਨ ਅਰਾਂਟੇਸ ਡੋ ਨਾਸੀਮੈਂਟੋ ਸੀ। ਪਰ ਸ਼ਾਨਦਾਰ ਖੇਡ ਕਾਰਨ ਉਹ ਕਈ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਪੇਲੇ ਨੂੰ ‘ਬਲੈਕ ਪਰਲ’, ‘ਕਿੰਗ ਆਫ ਫੁੱਟਬਾਲ’, ‘ਕਿੰਗ ਪੇਲੇ’ ਵਰਗੇ ਕਈ ਉਪਨਾਮ ਮਿਲੇ ਹਨ। ਪੇਲੇ ਆਪਣੇ ਦੌਰ ਦੇ ਸਭ ਤੋਂ ਮਹਿੰਗੇ ਫੁਟਬਾਲਰਾਂ ਵਿੱਚੋਂ ਇੱਕ ਸਨ।