IPL ਵਿੱਚ ਅੱਜ ਦੋ ਮੁਕਾਬਲੇ, ਪਹਿਲਾ ਮੈਚ ਗੁਜਰਾਤ ਬਨਾਮ ਬੈਂਗਲੁਰੂ ਅਤੇ ਦੂਜਾ ਮੈਚ ਚੇਨਈ ਬਨਾਮ ਹੈਦਰਾਬਾਦ

ਮੁੰਬਈ, 28 ਅਪ੍ਰੈਲ 2024 – IPL 2024 ਵਿੱਚ ਅੱਜ ਦੇ ਦਿਨ 2 ਮੈਚ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਗੁਜਰਾਤ ਟਾਇਟਨਸ (GT) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਚਕਾਰ ਹੋਵੇਗਾ। ਇਹ ਮੈਚ ਗੁਜਰਾਤ ਦੇ ਘਰੇਲੂ ਮੈਦਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਦੁਪਹਿਰ 3:00 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ।

ਗੁਜਰਾਤ ਅਤੇ ਬੈਂਗਲੁਰੂ ਵਿਚਾਲੇ IPL ‘ਚ ਕੁੱਲ 3 ਮੈਚ ਖੇਡੇ ਗਏ ਹਨ। 2 ਗੁਜਰਾਤ ਨੇ ਜਿੱਤੇ ਜਦਕਿ 1 ਬੈਂਗਲੁਰੂ ਨੇ ਜਿੱਤਿਆ। ਇਸ ਦੇ ਨਾਲ ਹੀ ਦੋਵੇਂ ਟੀਮਾਂ ਨਰਿੰਦਰ ਮੋਦੀ ਸਟੇਡੀਅਮ ‘ਚ ਪਹਿਲੀ ਵਾਰ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ।

ਦਿਨ ਦਾ ਦੂਜਾ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਕਾਰ ਹੋਵੇਗਾ। ਇਹ ਮੈਚ ਐੱਮਏ ਚਿਦੰਬਰਮ ਸਟੇਡੀਅਮ (ਚੇਪੌਕ), ਚੇਨਈ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ।

ਚੇਨਈ-ਹੈਦਰਾਬਾਦ ਇਸ ਸੀਜਨ ‘ਚ ਦੂਜੀ ਵਾਰ ਇਕ-ਦੂਜੇ ਖਿਲਾਫ ਖੇਡਣਗੇ। ਪਿਛਲੇ ਮੈਚ ਵਿੱਚ ਹੈਦਰਾਬਾਦ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਚੇਨਈ ਹੈਦਰਾਬਾਦ ਦੇ ਖਿਲਾਫ ਹੈੱਡ-ਟੂ-ਹੈੱਡ ਵਿੱਚ ਅੱਗੇ ਹੈ। ਚੇਨਈ ਅਤੇ ਹੈਦਰਾਬਾਦ ਵਿਚਾਲੇ ਹੁਣ ਤੱਕ ਕੁੱਲ 20 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਚੇਨਈ ਨੇ 14 ਅਤੇ ਹੈਦਰਾਬਾਦ ਨੇ 6 ਜਿੱਤੇ ਹਨ। ਦੋਵਾਂ ਟੀਮਾਂ ਨੇ ਚੇਨਈ ਵਿੱਚ 4 ਮੈਚ ਖੇਡੇ ਹਨ ਅਤੇ ਘਰੇਲੂ ਟੀਮ ਸੀਐਸਕੇ ਨੇ ਸਾਰੇ ਮੈਚ ਜਿੱਤੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਜਸਥਾਨ ਨੇ ਲਖਨਊ ਨੂੰ 7 ਵਿਕਟਾਂ ਨਾਲ ਹਰਾਇਆ

ਪੱਤਰਕਾਰ ਰਜਿੰਦਰ ਤੱਗੜ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਦੀ ਕੀਤੀ ਮੰਗ