ਏਸ਼ੀਅਨ ਗੇਮਜ਼: ਪੰਜਾਬਣ ਕੁੜੀ ਹਰਮਿਲਨ ਬੈਂਸ ਨੇ ਆਪਣੇ ਦੂਜੇ ਮੈਡਲ ਵੱਲ ਵਧਾਏ ਕਦਮ

  • ਦੌੜ ‘ਚ 2.06.62 ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕਰਦਿਆਂ ਸਿੱਧਾ ਫਾਈਨਲ ਲਈ ਕੀਤਾ ਕੁਆਲੀਫਾਈ,
  • 800 ਮੀਟਰ ਦੌੜ ਦਾ ਫ਼ਾਈਨਲ ਕੱਲ੍ਹ 4 ਅਕਤੂਬਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 8.55 ਵਜੇ ਹੋਵੇਗਾ

ਚੰਡੀਗੜ੍ਹ, 3 ਅਕਤੂਬਰ 2023 – 1500 ਮੀਟਰ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਮਾਹਿਲਪੁਰ ਦੀ ਹਰਮਿਲਨ ਬੈਂਸ ਨੇ ਏਸ਼ੀਅਨ ਗੇਮਜ਼ ਵਿੱਚ ਆਪਣੇ ਦੂਜੇ ਮੈਡਲ ਵੱਲ ਕਦਮ ਵਧਾਉਂਦਿਆਂ 800 ਮੀਟਰ ਦੌੜ ਦੀ ਹੀਟ ਵਿੱਚ 2.06.62 ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕਰਦਿਆਂ ਫਾਈਨਲ ਲਈ ਸਿੱਧਾ ਕੁਆਲੀਫਾਈ ਕਰ ਲਿਆ ਹੈ। 800 ਮੀਟਰ ਦੌੜ ਦਾ ਫ਼ਾਈਨਲ ਕੱਲ੍ਹ 4 ਅਕਤੂਬਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 8.55 ਵਜੇ ਹੋਵੇਗਾ।

ਜ਼ਿਕਰਯੋਗ ਹੈ ਕਿ ਹਰਮਿਲਨ ਕੌਰ ਬੈਂਸ ਅਰਜੁਨਾ ਐਵਾਰਡੀ ਅਥਲੀਟ ਮਾਧੁਰੀ ਅਮਨਦੀਪ ਸਿੰਘ ਦੀ ਬੇਟੀ ਹੈ ਜਿਸ ਨੇ 2002 ਵਿੱਚ ਬੁਸਾਨ ਏਸ਼ੀਅਨ ਗੇਮਜ਼ ਵਿੱਚ 800 ਮੀਟਰ ਦੌੜ ਵਿੱਚ ਸਿਲਵਰ ਮੈਡਲ ਜਿੱਤਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁੱਟਾਂ-ਖੋਹਾਂ ਕਰਨ ਵਾਲੇ 3 ਨੌਜਵਾਨ ਕਾਬੂ, ਮਾਰੂ ਹ+ਥਿਆਰ ਵੀ ਬਰਾਮਦ

ਹਾਈ ਟੈਂਸ਼ਨ ਤਾਰਾਂ ਦੀ ਲਪੇਟ ‘ਚ ਆਉਣ ਕਾਰਨ ਝੁਲਸਿਆ ਨੌਜਵਾਨ, ਹੋਈ ਮੌ+ਤ, ਪਰ ਨਾਲ ਜਾ ਰਹੇ ਬੱਚਿਆਂ ਦਾ ਰਿਹਾ ਬਚਾਅ