ਨਵੀਂ ਦਿੱਲੀ, 7 ਸਤੰਬਰ 2025 – ਹਾਕੀ ਏਸ਼ੀਆ ਕੱਪ 2025 ਵਿਚ ਭਾਰਤੀ ਹਾਕੀ ਟੀਮ ਚੀਨ ਨੂੰ 7-0 ਨਾਲ ਹਰਾ ਕੇ ਫਾਈਨਲ ਵਿਚ ਪਹੁੰਚ ਗਈ ਹੈ। ਹਾਕੀ ਏਸ਼ੀਆ ਕੱਪ ਦੇ ਸੁਪਰ-4 ਪੜਾਅ ਵਿੱਚ, ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਚੀਨ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ, ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ ਅਤੇ ਚੀਨ ਨੂੰ ਕੋਈ ਮੌਕਾ ਨਹੀਂ ਦਿੱਤਾ। ਹੁਣ ਭਾਰਤੀ ਟੀਮ ਟੂਰਨਾਮੈਂਟ ਜਿੱਤਣ ਲਈ ਕੱਲ੍ਹ ਦੱਖਣੀ ਕੋਰੀਆ ਨਾਲ ਭਿੜੇਗੀ।
ਅਭਿਸ਼ੇਕ ਦੇ ਦੋ ਅਤੇ ਸ਼ਿਲਾਨੰਦ ਲਾਕੜਾ, ਦਿਲਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਰਾਜਕੁਮਾਰ ਪਾਲ ਦੇ ਗੋਲਾਂ ਨੇ ਮੇਜ਼ਬਾਨ ਟੀਮ ਨੂੰ ਕੋਰੀਆ ਖਿਲਾਫ ਫਾਈਨਲ ਮੁਕਾਬਲੇ ਵਿਚ ਪਹੁੰਚਣ ਵਿਚ ਮਦਦ ਕੀਤੀ। ਭਾਰਤ ਨੂੰ ਐਤਵਾਰ ਨੂੰ ਫਾਈਨਲ ਵਿਚ ਪਹੁੰਚਣ ਲਈ ਜਿੱਤ ਜਾਂ ਡਰਾਅ ਦੀ ਲੋੜ ਸੀ, ਜਦੋਂਕਿ ਚੀਨ ਨੂੰ ਤਿੰਨੋਂ ਅੰਕਾਂ ਦੀ ਲੋੜ ਸੀ।

