ਹੈਦਰਾਬਾਦ, 13 ਅਪ੍ਰੈਲ 2025 – ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐਲ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ ਦੌੜਾਂ ਦਾ ਪਿੱਛਾ ਪੂਰਾ ਕੀਤਾ। ਸ਼ਨੀਵਾਰ ਨੂੰ ਦੂਜੇ ਮੈਚ ਵਿੱਚ, ਟੀਮ ਨੇ ਪੰਜਾਬ ਕਿੰਗਜ਼ ਵਿਰੁੱਧ 246 ਦੌੜਾਂ ਦਾ ਟੀਚਾ ਸਿਰਫ਼ 18.3 ਓਵਰਾਂ ਵਿੱਚ ਪ੍ਰਾਪਤ ਕਰ ਲਿਆ। ਟੀਮ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਆਪਣਾ ਪਹਿਲਾ ਸੈਂਕੜਾ ਲਗਾਇਆ, ਉਸਨੇ 141 ਦੌੜਾਂ ਦੀ ਪਾਰੀ ਖੇਡੀ।
ਹੈਦਰਾਬਾਦ ਵੱਲੋਂ ਟ੍ਰੈਵਿਸ ਹੈੱਡ ਨੇ ਵੀ 67 ਦੌੜਾਂ ਬਣਾਈਆਂ, ਉਸਨੇ ਅਭਿਸ਼ੇਕ ਨਾਲ 171 ਦੌੜਾਂ ਦੀ ਸਾਂਝੇਦਾਰੀ ਕੀਤੀ। ਹਰਸ਼ਲ ਪਟੇਲ ਨੇ 4 ਵਿਕਟਾਂ ਲਈਆਂ। ਪੰਜਾਬ ਕਿੰਗਜ਼ ਵੱਲੋਂ ਕਪਤਾਨ ਸ਼੍ਰੇਅਸ ਅਈਅਰ ਨੇ 82 ਦੌੜਾਂ ਬਣਾ ਕੇ ਟੀਮ ਦਾ ਸਕੋਰ 245 ਦੌੜਾਂ ਤੱਕ ਪਹੁੰਚਾਇਆ। ਪੰਜਾਬ ਨੇ ਰਾਜੀਵ ਗਾਂਧੀ ਸਟੇਡੀਅਮ ਵਿੱਚ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਆਈਪੀਐਲ ਇਤਿਹਾਸ ਦਾ ਸਭ ਤੋਂ ਵੱਡਾ ਰਨ ਚੇਜ਼ ਪੰਜਾਬ ਕਿੰਗਜ਼ ਦੇ ਨਾਮ ‘ਤੇ ਹੈ। ਟੀਮ ਨੇ ਪਿਛਲੇ ਸਾਲ ਕੋਲਕਾਤਾ ਵਿੱਚ ਕੇਕੇਆਰ ਵਿਰੁੱਧ 262 ਦੌੜਾਂ ਦਾ ਪਿੱਛਾ ਕੀਤਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸ਼੍ਰੇਅਸ ਅਈਅਰ ਉਸ ਸਮੇਂ ਕੋਲਕਾਤਾ ਦੇ ਕਪਤਾਨ ਵੀ ਸਨ। ਇਸਦਾ ਮਤਲਬ ਹੈ ਕਿ ਆਈਪੀਐਲ ਇਤਿਹਾਸ ਵਿੱਚ ਦੋ ਸਭ ਤੋਂ ਸਫਲ ਦੌੜਾਂ ਦਾ ਪਿੱਛਾ ਕਰਨ ਵਾਲੇ ਮੁਕਾਬਲੇ ਸ਼੍ਰੇਅਸ ਦੀ ਕਪਤਾਨੀ ਵਾਲੀਆਂ ਟੀਮਾਂ ਵਿਰੁੱਧ ਹੋਏ।

