IPL ‘ਚ ਅੱਜ ਹੈਦਰਾਬਾਦ ਅਤੇ ਰਾਜਸਥਾਨ ‘ਚ ਹੋਵੇਗਾ ਮੁਕਾਬਲਾ

ਹੈਦਰਾਬਾਦ, 2 ਮਈ 2024 – ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 17ਵੇਂ ਸੀਜ਼ਨ ਦੇ 50ਵੇਂ ਮੈਚ ‘ਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਇਹ ਮੈਚ ਹੈਦਰਾਬਾਦ ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ।

ਹੈਦਰਾਬਾਦ ਅਤੇ ਰਾਜਸਥਾਨ ਵਿਚਾਲੇ ਇਸ ਸੀਜ਼ਨ ਦਾ ਇਹ ਪਹਿਲਾ ਮੈਚ ਹੋਵੇਗਾ। ਅੱਜ ਦੋਵਾਂ ਟੀਮਾਂ ਦਾ ਇਸ ਸੀਜ਼ਨ ਦਾ 10ਵਾਂ ਮੈਚ ਹੋਵੇਗਾ। ਰਾਜਸਥਾਨ ਆਖਰੀ 9 ‘ਚੋਂ 8 ਜਿੱਤਾਂ ਨਾਲ 16 ਅੰਕਾਂ ਨਾਲ ਤਾਲਿਕਾ ‘ਚ ਪਹਿਲੇ ਨੰਬਰ ‘ਤੇ ਹੈ। ਦੂਜੇ ਪਾਸੇ ਹੈਦਰਾਬਾਦ 9 ‘ਚੋਂ 5 ਜਿੱਤਾਂ ਨਾਲ 10 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ।

ਹੈਦਰਾਬਾਦ ਅਤੇ ਰਾਜਸਥਾਨ ਬਰਾਬਰੀ ‘ਤੇ ਹਨ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 18 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 9 ‘ਚ ਹੈਦਰਾਬਾਦ ਅਤੇ 9 ‘ਚ ਰਾਜਸਥਾਨ ਜਿੱਤਿਆ ਹੈ। ਦੋਵਾਂ ਟੀਮਾਂ ਵਿਚਾਲੇ ਹੈਦਰਾਬਾਦ ‘ਚ ਕੁੱਲ 4 ਮੈਚ ਖੇਡੇ ਗਏ। ਇਸ ‘ਚ ਹੈਦਰਾਬਾਦ ਨੇ 3 ਮੈਚ ਜਿੱਤੇ ਅਤੇ ਰਾਜਸਥਾਨ ਨੇ 1 ਮੈਚ ਜਿੱਤਿਆ। ਭਾਵ ਰਾਜਸਥਾਨ ਨੇ ਹੈਦਰਾਬਾਦ ਵਿੱਚ ਆਪਣੇ 75% ਮੈਚ ਹਾਰੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਨੇ ਆਈਪੀਐਲ ਵਿੱਚ ਲਗਾਤਾਰ 5ਵੀਂ ਵਾਰ ਚੇਨਈ ਨੂੰ ਹਰਾਇਆ

ਜਲੰਧਰ ‘ਚ ਆਪ ਨੂੰ ਝਟਕਾ: ਜਾਖੜ ਦੀ ਅਗਵਾਈ ਚ ਵੱਡੀ ਗਿਣਤੀ ‘ਚ ਸ਼ੀਤਲ ਅੰਗੁਰਾਲ ਦੇ ਨਾਲ ਆਏ ਆਪ ਆਗੂ ਭਾਜਪਾ ਸ਼ਾਮਲ