ਹੈਦਰਾਬਾਦ ਨੇ ਬੈਂਗਲੁਰੂ ਨੂੰ 25 ਦੌੜਾਂ ਨਾਲ ਹਰਾਇਆ, ਮੈਚ ‘ਚ ਦੋਵਾਂ ਟੀਮਾਂ ਨੇ ਬਣਾਈਆਂ 523 ਦੌੜਾਂ

ਬੈਂਗਲੁਰੂ, 16 ਅਪ੍ਰੈਲ 2024 – ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰ ਵਾਲਾ ਮੈਚ 25 ਸਿਰਫ ਦੌੜਾਂ ਨਾਲ ਹੀ ਜਿੱਤਿਆ। ਚਿੰਨਾਸਵਾਮੀ ਸਟੇਡੀਅਮ ‘ਚ ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। SRH ਨੇ 20 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 287 ਦੌੜਾਂ ਬਣਾਈਆਂ। ਆਰਸੀਬੀ ਨੇ ਦੂਜੀ ਪਾਰੀ ਵਿੱਚ ਵੀ 7 ਵਿਕਟਾਂ ਗੁਆ ਕੇ 262 ਦੌੜਾਂ ਬਣਾਈਆਂ ਪਰ ਟੀਮ ਮੈਚ ਹਾਰ ਗਈ।

ਮੈਚ ਵਿੱਚ ਕੁੱਲ 549 ਦੌੜਾਂ ਬਣਾਈਆਂ, ਜੋ ਟੀ-20 ਦੇ ਇਤਿਹਾਸ ਵਿੱਚ ਇੱਕ ਮੈਚ ‘ਚ ਸਭ ਤੋਂ ਵੱਧ ਦੌੜਾਂ ਹਨ। ਇਸ ਤੋਂ ਪਹਿਲਾਂ SRH ਅਤੇ MI ਵਿਚਾਲੇ ਹੋਏ ਮੈਚ ‘ਚ 523 ਦੌੜਾਂ ਬਣਾਈਆਂ ਗਈਆਂ ਸਨ। SRH ਨੇ ਫੇਰ ਬਣਾਇਆ IPL ਦਾ ਸਭ ਤੋਂ ਵੱਡਾ ਸਕੋਰ, ਇਸ ਤੋਂ ਪਹਿਲਾਂ ਟੀਮ ਨੇ ਤੋੜਿਆ ਆਪਣਾ ਹੀ 19 ਦਿਨ ਪੁਰਾਣਾ ਰਿਕਾਰਡ 27 ਮਾਰਚ ਨੂੰ ਟੀਮ ਨੇ MI ਦੇ ਖਿਲਾਫ 277 ਦੌੜਾਂ ਬਣਾਈਆਂ ਸਨ।

SRH ਵੱਲੋਂ ਟ੍ਰੈਵਿਸ ਹੈੱਡ ਨੇ 39 ਗੇਂਦਾਂ ‘ਤੇ ਸੈਂਕੜਾ ਜੜਿਆ, ਉਸ ਨੇ 41 ਗੇਂਦਾਂ ‘ਤੇ 102 ਦੌੜਾਂ ਬਣਾਈਆਂ। ਹੇਨਰਿਕ ਕਲਾਸੇਨ ਨੇ 67 ਅਤੇ ਅਬਦੁਲ ਸਮਦ ਨੇ 37 ਦੌੜਾਂ ਬਣਾਈਆਂ। ਲਾਕੀ ਫਰਗੂਸਨ ਨੇ 2 ਵਿਕਟਾਂ ਲਈਆਂ। ਆਰਸੀਬੀ ਵੱਲੋਂ ਦਿਨੇਸ਼ ਕਾਰਤਿਕ ਨੇ 35 ਗੇਂਦਾਂ ‘ਤੇ 83 ਦੌੜਾਂ ਬਣਾਈਆਂ। ਫਾਫ ਡੂ ਪਲੇਸਿਸ ਨੇ 62 ਅਤੇ ਵਿਰਾਟ ਕੋਹਲੀ ਨੇ 42 ਦੌੜਾਂ ਦਾ ਯੋਗਦਾਨ ਪਾਇਆ। SRH ਵੱਲੋਂ ਕਪਤਾਨ ਪੈਟ ਕਮਿੰਸ ਨੇ 3 ਵਿਕਟਾਂ ਲਈਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਓਡੀਸ਼ਾ: ਪੁਲ ਤੋਂ ਡਿੱਗੀ ਬੱਸ, 5 ਮੌਤਾਂ, 40 ਜ਼ਖਮੀ

ਈਰਾਨ ‘ਤੇ ਕਾਰਵਾਈ ਲਈ ਇਜ਼ਰਾਈਲ ਨੇ ਤਿਆਰ ਕੀਤੀ ਯੋਜਨਾ: ‘ਵਾਰ ਕੈਬਨਿਟ’ ਦੀ ਮਨਜ਼ੂਰੀ ਬਾਕੀ