ਮੈਲਬੌਰਨ, 29 ਦਸੰਬਰ 2020 – ਭਾਰਤ ਆਸਟਰੇਲੀਆ ਦਰਮਿਆਨ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਵਿਚ ਭਾਰਤ ਨੇ ਆਸਟ੍ਰੇਲੀਆਂ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਚੌਥੇ ਦਿਨ ਆਸਟਰੇਲੀਆ ਦੂਸਰੀ ਪਾਰੀ ਵਿਚ ਸਿਰਫ 200 ਦੌੜਾਂ ਹੀ ਬਣਾ ਸਕੀ, ਇਸ ਤੋਂ ਪਹਿਲਾਂ ਪਹਿਲੀ ਪਾਰੀ ‘ਚ ਆਸਟ੍ਰੇਲੀਆ ਨੇ 195 ਦੌੜਾਂ ਬਣਾਈਆਂ ਸਨ।
ਜਦੋਂ ਕਿ ਭਾਰਤ ਨੇ ਪਹਿਲੀ ਪਾਰੀ ‘ਚ 326 ਦੌੜਾਂ ਬਣਾਈਆਂ ਸਨ ਅਤੇ ਭਾਰਤ ਨੂੰ ਪਹਿਲੀ ਪਾਰੀ ‘ਚ 131 ਦੌੜਾਂ ਦੀ ਬੜਤ ਮਿਲੀ ਸੀ। ਜਿਸ ਤੋਂ ਬਾਅਦ ਭਾਰਤ ਨੂੰ ਆਸਟ੍ਰੇਲੀਆ ਨੇ ਜਿੱਤ ਲਈ ਸਿਰਫ 70 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਨੂੰ ਕਿ ਭਾਰਤ ਨੇ ਦੋ ਵਿਕਟਾਂ ਗੁਆ ਕੇ 8 ਵਿਕਟਾਂ ਨਾਲ ਮੈਚ ਜਿੱਤ ਲਿਆ।