ਨਵੀਂ ਦਿੱਲੀ, 14 ਅਕਤੂਬਰ 2025 – ਭਾਰਤੀ ਟੀਮ ਨੇ ਵੈਸਟ ਇੰਡੀਜ਼ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿੱਚ 2-0 ਨਾਲ ਕਲੀਨ ਸਵੀਪ ਕਰ ਦਿੱਤਾ ਹੈ। ਟੀਮ ਨੇ ਮੰਗਲਵਾਰ ਨੂੰ ਦੂਜੇ ਟੈਸਟ ਵਿੱਚ ਵੈਸਟ ਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ। ਭਾਰਤ ਨੇ ਪਹਿਲਾ ਟੈਸਟ ਇੱਕ ਪਾਰੀ ਅਤੇ 140 ਦੌੜਾਂ ਨਾਲ ਜਿੱਤਿਆ ਸੀ।
ਭਾਰਤ ਨੂੰ ਦਿੱਲੀ ਟੈਸਟ ਵਿੱਚ 121 ਦੌੜਾਂ ਦਾ ਟੀਚਾ ਮਿਲਿਆ ਸੀ, ਜੋ ਭਾਰਤ ਨੇ ਸੱਤ ਵਿਕਟਾਂ ਨਾਲ ਹਾਸਲ ਕਰ ਲਿਆ। ਕੇਐਲ ਰਾਹੁਲ ਨੇ ਚੌਕੇ ਨਾਲ ਜਿੱਤ ‘ਤੇ ਮੋਹਰ ਲਗਾਈ ਅਤੇ 58 ਦੌੜਾਂ ‘ਤੇ ਅਜੇਤੂ ਰਹੇ। ਸ਼ੁਭਮਨ ਗਿੱਲ ਨੇ ਕਪਤਾਨ ਵਜੋਂ ਘਰੇਲੂ ਧਰਤੀ ‘ਤੇ ਆਪਣੀ ਪਹਿਲੀ ਟੈਸਟ ਲੜੀ ਜਿੱਤੀ।
ਇੱਕ ਦਿਨ ਪਹਿਲਾਂ, ਵੈਸਟ ਇੰਡੀਜ਼ ਆਪਣੀ ਦੂਜੀ ਪਾਰੀ ਵਿੱਚ 390 ਦੌੜਾਂ ‘ਤੇ ਆਲ ਆਊਟ ਹੋ ਗਿਆ। ਭਾਰਤ ਨੇ ਪਹਿਲੀ ਪਾਰੀ ਵਿੱਚ 518 ਅਤੇ ਵੈਸਟ ਇੰਡੀਜ਼ ਨੇ 248 ਦੌੜਾਂ ਬਣਾਈਆਂ। ਭਾਰਤ ਨੇ ਪਹਿਲੀ ਪਾਰੀ ਵਿੱਚ 270 ਦੌੜਾਂ ਦੀ ਬੜ੍ਹਤ ਬਣਾਈ ਸੀ। ਭਾਰਤ ਦੀ ਪਹਿਲੀ ਪਾਰੀ ਵਿੱਚ ਕਪਤਾਨ ਸ਼ੁਭਮਨ ਗਿੱਲ ਨੇ ਅਜੇਤੂ 129 ਅਤੇ ਯਸ਼ਸਵੀ ਜੈਸਵਾਲ ਨੇ 175 ਦੌੜਾਂ ਬਣਾਈਆਂ ਸਨ।

