ਭਾਰਤ ਨੇ ਦੂਜੇ ਟੈਸਟ ‘ਚ ਇੰਗਲੈਂਡ ਨੂੰ ਹਰਾ ਕੇ ਟੈਸਟ ਸੀਰੀਜ਼ ‘ਚ ਕੀਤੀ ਵਾਪਸੀ

ਚੇਨਈ, 16 ਫਰਵਰੀ 2021 – ਭਾਰਤ ਨੇ ਦੂਸਰੇ ਟੈਸਟ ਮੈਚ ਵਿਚ ਮਹਿਮਾਨ ਇੰਗਲੈਂਡ ਨੂੰ 317 ਦੌੜਾਂ ਨਾਲ ਕਰਾਰੀ ਮਾਤ ਦੇ ਦਿੱਤੀ ਹੈ। ਜਿਸ ਤੋਂ ਬਾਅਦ ਦੋਵੇਂ ਟੀਮਾਂ ਟੈਸਟ ਸੀਰੀਜ਼ ਵਿਚ ਇਕ-ਇਕ ਦੀ ਬਰਾਬਰੀ ‘ਤੇ ਆ ਗਈਆਂ ਹਨ। ਇੰਗਲੈਂਡ ਦੂਸਰੀ ਪਾਰੀ ਵਿਚ 164 ਦੌੜਾਂ ‘ਤੇ ਆਊਟ ਹੋ ਗਈ। ਇੰਗਲੈਂਡ ਨੂੰ ਜਿੱਤ ਲਈ 482 ਦੌੜਾਂ ਦਾ ਵਿਸ਼ਾਲ ਟੀਚਾ ਮਿਲਿਆ ਸੀ।

ਭਾਰਤ ਨੇ ਆਪਣੀ ਪਹਿਲੀ ਪਾਰੀ ‘ਚ 329 ਦੌੜਾਂ ਬਾਣਾਈਆਂ ਸਨ ਅਤੇ ਜਿਸ ਦੇ ਜਵਾਬ ‘ਚ ਇੰਗਲੈਂਡ ਦੀ ਟੀਮ ਸਰਿਫ 134 ਦੌੜਾਂ ਬਣਾ ਕੇ ਆਊਟ ਹੋ ਗਈ ਸੀ ਅਤੇ ਭਾਰਤ ਨੂੰ 195 ਦੌੜਾਂ ਦੀ ਲੀਡ ਮਿਲੀ ਸੀ, ਜਿਸ ਤੋਂ ਬਾਅਦ ਦੁਬਾਰਾ ਭਾਰਤ ਨੇ ਬੱਲੇਬਾਜ਼ੀ ਕਰਦਿਆਂ 286 ਦੌੜਾਂ ਬਣਾਈਆਂ ਅਤੇ ਭਾਰਤ ਨੇ ਇੰਗਲੈਂਡ ਸਾਹਮਣੇ ਜਿੱਤ ਲਈ 482 ਦੌੜਾਂ ਦਾ ਟੀਚਾ ਰੱਖਿਆ। ਜਿਸ ਦੇ ਜਵਾਬ ‘ਚ ਇੰਗਲੈਂਡ ਦੀ ਟੀਮ ਸਿਰਫ 164 ਦੌੜਾਂ ‘ਤੇ ਹੀ ਆਊਟ ਹੋ ਗਈ ਅਤੇ ਭਾਰਤ ਨੇ ਇੱਕ ਰਿਕਾਰਡ ਜਿੱਤ ਦਰਜ ਕੀਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਹੀ ਤੇਜ਼ਧਾਰ ਹਥਿਆਰਾਂ ਨਾਲ ਕਤਲ

ਮੱਧ ਪ੍ਰਦੇਸ਼: ਕੰਟਰੋਲ ‘ਚੋਂ ਬਾਹਰ ਹੋ ਬੱਸ ਨਹਿਰ ‘ਚ ਜਾ ਡਿੱਗੀ, 35 ਤੋਂ ਵਧੇਰੇ ਲੋਕਾਂ ਦੀ ਮੌਤ