ਦੱਖਣੀ ਅਫਰੀਕਾ ਨੂੰ 2 ਵਿਕਟਾਂ ਨਾਲ ਹਰਾ ਕੇ ਭਾਰਤ ਨੌਵੀਂ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ‘ਚ

  • ਸਹਾਰਨ-ਧਾਸ ਨੇ 171 ਦੌੜਾਂ ਜੋੜੀਆਂ; ਲਿੰਬਾਨੀ ਲਈ 3 ਵਿਕਟਾਂ

ਨਵੀਂ ਦਿੱਲੀ, 7 ਫਰਵਰੀ 2024 – ਭਾਰਤ ਨੇ ਮੇਜ਼ਬਾਨ ਦੱਖਣੀ ਅਫਰੀਕਾ ਨੂੰ 2 ਵਿਕਟਾਂ ਨਾਲ ਹਰਾ ਕੇ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਟੀਮ ਨੇ ਨੌਵੀਂ ਵਾਰ ਇਸ ਆਈਸੀਸੀ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ ਵਿੱਚ ਥਾਂ ਬਣਾਈ ਹੈ। 11 ਫਰਵਰੀ ਨੂੰ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ। ਦੂਜਾ ਸੈਮੀਫਾਈਨਲ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ 8 ਫਰਵਰੀ ਨੂੰ ਹੋਵੇਗਾ।

ਮੰਗਲਵਾਰ ਨੂੰ ਬੇਨੋਨੀ ਮੈਦਾਨ ‘ਤੇ ਭਾਰਤੀ ਟੀਮ ਨੇ 48.5 ਓਵਰਾਂ ‘ਚ 8 ਵਿਕਟਾਂ ਗੁਆ ਕੇ 245 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਸਚਿਨ ਧਾਸ (96 ਦੌੜਾਂ) ਅਤੇ ਕਪਤਾਨ ਉਦੈ ਸਹਾਰਨ (81 ਦੌੜਾਂ) ਦੀ ਸਾਂਝੇਦਾਰੀ ਨੇ ਇਸ ਦੌੜਾਂ ਦਾ ਪਿੱਛਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਦੋਵਾਂ ਨੇ 5ਵੀਂ ਵਿਕਟ ਲਈ 171 ਦੌੜਾਂ ਜੋੜੀਆਂ। ਭਾਰਤੀ ਟੀਮ ਨੇ 32 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ ਸਨ।

ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 7 ਵਿਕਟਾਂ ‘ਤੇ 244 ਦੌੜਾਂ ਬਣਾਈਆਂ। ਲੁਆਨ-ਡ੍ਰੇ ਪ੍ਰੀਟੋਰੀਅਸ (76 ਦੌੜਾਂ) ਅਤੇ ਰਿਚਰਡ ਸੇਲੇਟਸਵੇਨ (64 ਦੌੜਾਂ) ਨੇ ਅਰਧ ਸੈਂਕੜੇ ਲਗਾਏ। ਰਾਜ ਲਿੰਬਾਨੀ ਨੇ ਤਿੰਨ ਵਿਕਟਾਂ ਲਈਆਂ। ਮੁਸ਼ੀਰ ਖਾਨ ਨੂੰ ਦੋ ਸਫਲਤਾਵਾਂ ਮਿਲੀਆਂ। ਕਪਤਾਨ ਉਦੈ ਸਹਾਰਨ (81 ਦੌੜਾਂ) ਪਲੇਅਰ ਆਫ ਦਿ ਮੈਚ ਰਿਹਾ।

245 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ 32 ਦੌੜਾਂ ਦੇ ਸਕੋਰ ‘ਤੇ 4 ਵਿਕਟਾਂ ਗੁਆ ਚੁੱਕੀ ਸੀ। ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਕੁਈਨ ਮਾਫਾਕਾ ਨੇ ਪਾਰੀ ਦੀ ਪਹਿਲੀ ਗੇਂਦ ‘ਤੇ ਆਦਰਸ਼ ਸਿੰਘ (0 ਦੌੜਾਂ) ਨੂੰ ਵਿਕਟਕੀਪਰ ਲੁਆਨ-ਡ੍ਰੇ ਪ੍ਰੀਟੋਰੀਅਸ ਹੱਥੋਂ ਕੈਚ ਆਊਟ ਕਰਵਾ ਦਿੱਤਾ, ਜਦੋਂ ਭਾਰਤੀ ਟੀਮ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਸੀ। ਆਦਰਸ਼ ਤੋਂ ਬਾਅਦ ਟੀਮ ਨੇ 8 ਦੌੜਾਂ ਦੇ ਸਕੋਰ ‘ਤੇ ਮੁਸ਼ੀਰ ਖਾਨ (4 ਦੌੜਾਂ) ਅਤੇ 25 ਦੌੜਾਂ ‘ਤੇ ਅਰਸ਼ੀਨ ਕੁਲਕਰਨੀ (12 ਦੌੜਾਂ) ਦੀਆਂ ਵਿਕਟਾਂ ਗੁਆ ਦਿੱਤੀਆਂ। ਤਿੰਨੋਂ ਬੱਲੇਬਾਜ਼ਾਂ ਨੂੰ ਟ੍ਰਿਸਟਨ ਲੂਸ ਨੇ ਆਊਟ ਕੀਤਾ। ਇੱਥੋਂ ਟੀਚੇ ਦਾ ਪਿੱਛਾ ਕਰਨਾ ਮੁਸ਼ਕਲ ਜਾਪਦਾ ਸੀ।

4 ਵਿਕਟਾਂ ਜਲਦੀ ਗੁਆਉਣ ਤੋਂ ਬਾਅਦ ਕਪਤਾਨ ਉਦੈ ਸਹਾਰਨ ਅਤੇ ਸਚਿਨ ਧਾਸ ਨੇ 5ਵੀਂ ਵਿਕਟ ਲਈ 171 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਮੁਕਾਬਲੇ ‘ਚ ਵਾਪਸ ਲਿਆਂਦਾ। 42 ਓਵਰਾਂ ਤੋਂ ਬਾਅਦ ਟੀਮ ਇੰਡੀਆ ਦਾ ਸਕੋਰ 203/4 ਸੀ। ਇੱਥੋਂ ਟੀਮ ਇੰਡੀਆ ਆਸਾਨੀ ਨਾਲ ਜਿੱਤਦੀ ਨਜ਼ਰ ਆ ਰਹੀ ਸੀ। ਉਦੋਂ ਟੀਮ ਨੂੰ 42 ਗੇਂਦਾਂ ‘ਤੇ 48 ਦੌੜਾਂ ਦੀ ਲੋੜ ਸੀ।

ਪਹਿਲੀ ਗੇਂਦ ‘ਤੇ ਵਿਕਟ ਲੈਣ ਵਾਲੇ ਕਵਾਨ ਮਾਫਾਕਾ ਨੇ ਆਪਣੇ ਆਖ਼ਰੀ ਓਵਰ ਦੀ ਆਖ਼ਰੀ ਗੇਂਦ ‘ਤੇ ਵਿਕਟ ਲੈ ਕੇ ਦੱਖਣੀ ਅਫ਼ਰੀਕਾ ਨੂੰ ਮੈਚ ਵਿਚ ਵਾਪਸ ਲਿਆਂਦਾ। ਉਸ ਨੇ 47ਵੇਂ ਓਵਰ ਦੀ ਆਖਰੀ ਗੇਂਦ ‘ਤੇ ਵਿਕਟਕੀਪਰ ਅਰਾਵਲੀ ਅਵਨੀਸ਼ (10 ਦੌੜਾਂ) ਦਾ ਵਿਕਟ ਲਿਆ। ਇੱਥੋਂ ਭਾਰਤੀ ਟੀਮ ਨੂੰ 18 ਗੇਂਦਾਂ ‘ਤੇ 19 ਦੌੜਾਂ ਦੀ ਲੋੜ ਸੀ।

47 ਓਵਰਾਂ ‘ਚ 226 ਦੌੜਾਂ ‘ਤੇ ਛੇਵੀਂ ਵਿਕਟ ਗੁਆਉਣ ਤੋਂ ਬਾਅਦ ਮੈਚ ਹੋਰ ਰੋਮਾਂਚਕ ਹੋ ਗਿਆ। ਭਾਰਤੀ ਪਾਰੀ ਦੇ 48ਵੇਂ ਓਵਰ ਦੀ ਦੂਜੀ ਗੇਂਦ ‘ਤੇ ਮੁਰੂਗਨ ਅਭਿਸ਼ੇਕ ਰਨ ਆਊਟ ਹੋ ਗਏ। ਨਵੇਂ ਬੱਲੇਬਾਜ਼ ਰਾਜ ਲਿੰਬਾਨੀ ਨੇ ਉਸੇ ਓਵਰ ਦੀ 5ਵੀਂ ਗੇਂਦ ‘ਤੇ ਛੱਕਾ ਜੜ ਕੇ ਭਾਰਤ ਨੂੰ ਮੈਚ ‘ਚ ਬਰਕਰਾਰ ਰੱਖਿਆ। ਰਿਲੇ ਨੌਰਟਨ ਇਸ ਓਵਰ ਨੂੰ ਗੇਂਦਬਾਜ਼ੀ ਕਰ ਰਿਹਾ ਸੀ। ਆਖਰੀ ਗੇਂਦ ‘ਤੇ 2 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਨੂੰ 12 ਗੇਂਦਾਂ ‘ਤੇ 9 ਦੌੜਾਂ ਦੀ ਲੋੜ ਸੀ।

ਭਾਰਤੀ ਕਪਤਾਨ ਉਦੈ ਸਹਾਰਨ ਨੇ 49ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਚੌਕਾ ਜੜਿਆ ਪਰ ਉਹ ਚੌਥੀ ਗੇਂਦ ‘ਤੇ ਰਨ ਆਊਟ ਹੋ ਗਏ, ਹਾਲਾਂਕਿ ਉਦੋਂ ਤੱਕ ਸਕੋਰ ਬਰਾਬਰ ਸੀ। ਅਜਿਹੇ ‘ਚ ਲਿੰਬਾਨੀ ਨੇ ਓਵਰ ਦੀ 5ਵੀਂ ਗੇਂਦ ‘ਤੇ ਚੌਕਾ ਲਗਾ ਕੇ ਭਾਰਤ ਨੂੰ ਫਾਈਨਲ ‘ਚ ਪਹੁੰਚਾਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

MP ਦੇ ਹਰਦਾ ‘ਚ ਇੱਕ ਪਟਾਕਾ ਫੈਕਟਰੀ ਵਿੱਚ ਧਮਾਕੇ, 11 ਦੀ ਮੌ+ਤ, 200 ਤੋਂ ਵੱਧ ਜ਼ਖਮੀ

ਚੰਗਾ ਕੰਮ ਕਰਨ ਵਾਲਿਆਂ ਨੂੰ ਸਨਮਾਨ ਨਹੀਂ ਮਿਲਦਾ, ਮਾੜਾ ਕੰਮ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲਦੀ – ਨਿਤਿਨ ਗਡਕਰੀ