ਨਵੀਂ ਦਿੱਲੀ, 6 ਨਵੰਬਰ 2023 – ਵਰਲਡ ਕੱਪ ਦੇ ਪੁਆਇੰਟ ਟੇਬਲ ਦੀਆਂ ਟਾਪ-2 ਟੀਮਾਂ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਬੀਤੇ ਦਿਨ ਮੈਚ ਖੇਡਿਆ ਗਿਆ। ਜਿਸ ਨੂੰ ਭਾਰਤ ਨੇ 243 ਦੌੜਾਂ ਨਾਲ ਜਿੱਤ ਲਿਆ। ਵਿਰਾਟ ਕੋਹਲੀ ਦੇ 49ਵੇਂ ਸੈਂਕੜੇ ਨਾਲ ਭਾਰਤ ਨੇ 326 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਿਸ ਦਾ ਦੱਖਣੀ ਅਫਰੀਕਾ ਪਿੱਛਾ ਨਹੀਂ ਕਰ ਸਕਿਆ ਅਤੇ ਸਿਰਫ 83 ਦੌੜਾਂ ‘ਤੇ ਆਲ ਆਊਟ ਹੋ ਗਿਆ।
ਭਾਰਤ ਇਸ ਸਮੇਂ ਦੱਖਣੀ ਅਫਰੀਕਾ ਤੋਂ ਜਿੱਤ ਤੋਂ ਬਾਅਦ 16 ਅੰਕਾਂ ਨਾਲ ਟੇਬਲ ‘ਤੇ ਹੈ। ਭਾਰਤ ਨੇ 8 ਮੈਚ ਖੇਡੇ ਅਤੇ ਸਾਰੇ ਜਿੱਤੇ। ਭਾਰਤ ਨੇ ਅਜੇ 1 ਹੋਰ ਮੈਚ ਖੇਡਣਾ ਹੈ। ਜਦੋਂ ਕਿ ਦੱਖਣੀ ਅਫਰੀਕਾ ਟੇਬਲ ‘ਚ ਦੂਜੇ ਨੰਬਰ ‘ਤੇ ਹੈ। ਉਸ ਨੇ 8 ਮੈਚ ਖੇਡੇ ਅਤੇ 6 ਜਿੱਤੇ। ਉਸ ਦੇ 12 ਅੰਕ ਹਨ। ਉਸ ਨੂੰ 1 ਹੋਰ ਮੈਚ ਖੇਡਣਾ ਹੈ। ਅੰਕ ਸੂਚੀ ‘ਚ ਆਸਟਰੇਲੀਆ ਤੀਜੇ ਸਥਾਨ ‘ਤੇ ਹੈ। 7 ‘ਚੋਂ 5 ਮੈਚ ਜਿੱਤਣ ਤੋਂ ਬਾਅਦ ਉਸ ਦੇ 10 ਅੰਕ ਹੋ ਗਏ ਹਨ। ਆਸਟ੍ਰੇਲੀਆ ਨੂੰ 2 ਹੋਰ ਮੈਚ ਖੇਡਣੇ ਹਨ। ਨਿਊਜ਼ੀਲੈਂਡ ਚੌਥੇ ਨੰਬਰ ‘ਤੇ ਹੈ। ਉਸ ਦੇ 8 ਅੰਕ ਹਨ। ਨਿਊਜ਼ੀਲੈਂਡ ਨੇ 8 ‘ਚੋਂ 4 ਮੈਚ ਜਿੱਤੇ ਹਨ। ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵੀ 8-8 ਅੰਕ ਹਨ ਪਰ ਬਿਹਤਰ ਨੈੱਟ ਰਨ ਰੇਟ ਕਾਰਨ ਨਿਊਜ਼ੀਲੈਂਡ ਇਨ੍ਹਾਂ ਦੋਵਾਂ ਟੀਮਾਂ ਤੋਂ ਅੱਗੇ ਹੈ।
ਭਾਰਤ ਦੇ 8 ਵਿੱਚੋਂ 8 ਮੈਚ ਜਿੱਤ ਕੇ 16 ਅੰਕ ਹਨ। ਭਾਰਤ ਦਾ ਅਗਲਾ ਮੈਚ ਨੀਦਰਲੈਂਡ ਨਾਲ ਹੈ। ਜੋ ਲੀਗ ਗੇੜ ਵਿੱਚ ਉਸਦਾ ਆਖਰੀ ਮੈਚ ਹੈ। ਦੱਖਣੀ ਅਫਰੀਕਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਉਹ ਆਖਰੀ ਮੈਚ ਜਿੱਤ ਕੇ ਵੀ ਪਹਿਲੇ ਸਥਾਨ ‘ਤੇ ਨਹੀਂ ਪਹੁੰਚ ਸਕੇਗੀ। ਜੇਕਰ ਦੱਖਣੀ ਅਫਰੀਕਾ ਆਪਣਾ ਆਖਰੀ ਮੈਚ ਜਿੱਤ ਵੀ ਲੈਂਦੀ ਹੈ ਤਾਂ ਵੀ ਉਸ ਦੇ ਸਿਰਫ 14 ਅੰਕ ਹੋਣਗੇ। ਭਾਰਤ ਅੰਕ ਸੂਚੀ ‘ਚ ਪਹਿਲੇ ਨੰਬਰ ‘ਤੇ ਰਹੇਗਾ। ਅਜਿਹੇ ‘ਚ ਇਸ ਦਾ ਸਾਹਮਣਾ ਟੇਬਲ ‘ਚ ਨੰਬਰ 4 ਟੀਮ ਨਾਲ ਹੋਵੇਗਾ।
ਨਿਊਜ਼ੀਲੈਂਡ 8 ਅੰਕਾਂ ਨਾਲ ਇਸ ਸਥਾਨ ‘ਤੇ ਬਰਕਰਾਰ ਹੈ। ਉਸ ਦਾ ਸ਼੍ਰੀਲੰਕਾ ਖਿਲਾਫ ਅਜੇ 1 ਮੈਚ ਬਾਕੀ ਹੈ। ਪਰ ਨਿਊਜ਼ੀਲੈਂਡ ਤੋਂ ਇਲਾਵਾ ਪਾਕਿਸਤਾਨ ਅਤੇ ਅਫਗਾਨਿਸਤਾਨ ਵੀ ਚੌਥੇ ਸਥਾਨ ਦੀ ਦੌੜ ਵਿੱਚ ਹਨ। ਜਿਨ੍ਹਾਂ ਦੇ 8-8 ਅੰਕ ਹਨ। ਪਾਕਿਸਤਾਨ ਨੂੰ ਲੀਗ ਪੜਾਅ ਵਿੱਚ 1 ਮੈਚ ਖੇਡਣਾ ਹੈ। ਇਹ ਮੈਚ ਇੰਗਲੈਂਡ ਨਾਲ ਹੋਵੇਗਾ। ਅਫਗਾਨਿਸਤਾਨ ਦੇ ਬਾਕੀ ਮੈਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੇ ਖਿਲਾਫ ਹਨ।
ਅੱਜ ਦੇ ਮੈਚ ਤੋਂ ਟਾਪ-4 ‘ਤੇ ਕੋਈ ਅਸਰ ਨਹੀਂ ਹੋਏਗਾ। ਅੱਜ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ ਮੈਚ ਹੈ। ਸ਼੍ਰੀਲੰਕਾ ਦੇ 7 ‘ਚੋਂ 2 ਮੈਚ ਜਿੱਤ ਕੇ 4 ਅੰਕ ਹਨ। ਉਹ ਅੰਕ ਸੂਚੀ ‘ਚ 7ਵੇਂ ਨੰਬਰ ‘ਤੇ ਹੈ। ਬੰਗਲਾਦੇਸ਼ ਦੀ ਟੀਮ 7 ਮੈਚਾਂ ‘ਚੋਂ 6 ਹਾਰ ਕੇ ਸਿਰਫ 2 ਅੰਕ ਹੀ ਹਾਸਲ ਕਰ ਸਕੀ ਹੈ। ਜੇਕਰ ਸ਼੍ਰੀਲੰਕਾ ਅੱਜ ਹਾਰਦਾ ਹੈ ਤਾਂ ਟੀਮ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਵੇਗੀ, ਜਦਕਿ ਬੰਗਲਾਦੇਸ਼ ਇਸ ਦੌੜ ‘ਚ ਨਹੀਂ ਹੈ।