- ਮੀਂਹ ਕਾਰਨ ਆਖਰੀ ਦਿਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ,
- ਭਾਰਤ ਨੇ ਟੈਸਟ ਸੀਰੀਜ਼ 1-0 ਨਾਲ ਜਿੱਤ,
- ਭਾਰਤ ਨੇ ਵੈਸਟਇੰਡੀਜ਼ ਤੋਂ ਲਗਾਤਾਰ 9ਵੀਂ ਟੈਸਟ ਸੀਰੀਜ਼ ਜਿੱਤੀ
ਨਵੀਂ ਦਿੱਲੀ, 25 ਜੁਲਾਈ 2023 – ਭਾਰਤੀ ਟੀਮ ਨੇ ਵੈਸਟਇੰਡੀਜ਼ ਖਿਲਾਫ ਲਗਾਤਾਰ ਨੌਵੀਂ ਟੈਸਟ ਸੀਰੀਜ਼ ਜਿੱਤੀ ਹੈ। ਟੀਮ ਨੇ ਮੌਜੂਦਾ ਸੀਰੀਜ਼ 1-0 ਨਾਲ ਆਪਣੇ ਨਾਂ ਕੀਤੀ। ਸੀਰੀਜ਼ ਦਾ ਦੂਜਾ ਅਤੇ ਆਖਰੀ ਮੈਚ ਡਰਾਅ ਰਿਹਾ। ਵੈਸਟਇੰਡੀਜ਼ ਨੇ ਆਖਰੀ ਵਾਰ 2002 ‘ਚ ਭਾਰਤ ਖਿਲਾਫ ਟੈਸਟ ਸੀਰੀਜ਼ ਜਿੱਤੀ ਸੀ।
ਪੋਰਟ ਆਫ ਸਪੇਨ ਵਿੱਚ ਖੇਡੇ ਗਏ ਇਸ ਮੈਚ ਦਾ ਪੰਜਵਾਂ ਅਤੇ ਆਖਰੀ ਦਿਨ ਮੀਂਹ ਦੇ ਨਾਮ ਰਿਹਾ। ਦੁਪਹਿਰ ਤੱਕ ਰੁਕ-ਰੁਕ ਕੇ ਮੀਂਹ ਪੈ ਰਿਹਾ ਸੀ ਅਤੇ ਇਕ ਵੀ ਗੇਂਦ ਨਹੀਂ ਸੁੱਟੀ ਜਾ ਰਹੀ ਸੀ। ਇਸ ਤਰ੍ਹਾਂ ਮੈਚ ਡਰਾਅ ਹੋ ਗਿਆ ਕਿਉਂਕਿ ਭਾਰਤੀ ਟੀਮ ਨੇ ਪਹਿਲਾ ਮੈਚ ਪਾਰੀ ਅਤੇ 141 ਦੌੜਾਂ ਨਾਲ ਜਿੱਤ ਲਿਆ ਸੀ। ਇਸ ਲਈ ਇਹ ਸੀਰੀਜ਼ ਟੀਮ ਇੰਡੀਆ ਦੇ ਨਾਂ ਰਹੀ।
ਵੈਸਟਇੰਡੀਜ਼ ਨੂੰ ਚੌਥੇ ਦਿਨ ਐਤਵਾਰ ਨੂੰ 365 ਦੌੜਾਂ ਦਾ ਟੀਚਾ ਮਿਲਿਆ ਅਤੇ ਟੀਮ ਨੇ ਸਟੰਪ ਖਤਮ ਹੋਣ ਤੱਕ 2 ਵਿਕਟਾਂ ‘ਤੇ 76 ਦੌੜਾਂ ਬਣਾ ਲਈਆਂ ਸਨ। ਟੀਮ ਇੰਡੀਆ ਹੁਣ 27 ਜੁਲਾਈ ਤੋਂ ਵੈਸਟਇੰਡੀਜ਼ ਖਿਲਾਫ ਤਿੰਨ ਵਨਡੇ ਸੀਰੀਜ਼ ਖੇਡੇਗੀ।
ਭਾਰਤ ਨੂੰ ਆਖਰੀ ਦਿਨ ਮੀਂਹ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਕਿਉਂਕਿ ਟੀਮ ਨੂੰ ਵੈਸਟਇੰਡੀਜ਼ ਨਾਲ 4 ਅੰਕ ਸਾਂਝੇ ਕਰਨੇ ਪਏ। ਜੇਕਰ ਇੱਕ ਦਿਨ ਦੀ ਖੇਡ ਹੁੰਦੀ ਤਾਂ ਵਿੰਡੀਜ਼ ਨੂੰ ਆਲ ਆਊਟ ਕਰਕੇ ਭਾਰਤ ਨੂੰ ਪੂਰੇ 24 ਅੰਕ ਮਿਲ ਜਾਂਦੇ। ਆਖਰੀ ਦਿਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਮੀਂਹ ਕਾਰਨ ਪਹਿਲਾ ਸੈਸ਼ਨ ਨਹੀਂ ਖੇਡਿਆ ਜਾ ਸਕਿਆ। ਇੱਥੇ ਸਵੇਰ ਤੋਂ ਹੀ ਜ਼ੋਰਦਾਰ ਮੀਂਹ ਪੈ ਰਿਹਾ ਸੀ।
ਚੌਥੇ ਦਿਨ ਐਤਵਾਰ ਨੂੰ ਭਾਰਤ ਨੇ ਵੈਸਟਇੰਡੀਜ਼ ਨੂੰ 365 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਮੇਜ਼ਬਾਨ ਟੀਮ ਨੇ ਸਟੰਪ ਤੱਕ 2 ਵਿਕਟਾਂ ‘ਤੇ 76 ਦੌੜਾਂ ਬਣਾ ਲਈਆਂ ਸਨ।ਵੈਸਟਇੰਡੀਜ਼ ਨੇ 229/5 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਟੀਮ 255 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਵੱਲੋਂ ਮੁਹੰਮਦ ਸਿਰਾਜ ਨੇ 5 ਵਿਕਟਾਂ ਲਈਆਂ।
ਟੀਮ ਇੰਡੀਆ ਨੇ ਅਗਲੇ ਹੀ ਦਿਨ ਆਪਣੀ ਦੂਜੀ ਪਾਰੀ ਵੀ ਸ਼ੁਰੂ ਕੀਤੀ। ਟੀਮ ਨੇ 24 ਓਵਰਾਂ ‘ਚ 2 ਵਿਕਟਾਂ ‘ਤੇ 181 ਦੌੜਾਂ ਬਣਾ ਕੇ ਆਪਣੀ ਪਾਰੀ ਐਲਾਨ ਦਿੱਤੀ। ਵੈਸਟਇੰਡੀਜ਼ ਨੇ ਦੂਜੀ ਪਾਰੀ ਸ਼ੁਰੂ ਕੀਤੀ ਅਤੇ ਟੀਮ ਨੇ 2 ਵਿਕਟਾਂ ‘ਤੇ 76 ਦੌੜਾਂ ਬਣਾਈਆਂ ਸਨ, ਪਰ ਉਸ ਤੋਂ ਬਾਅਦ ਮੀਹ ਕਾਰਨ ਆਖਰੀ ਦਿਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ।