ਭਾਰਤ ਨੇ ਸੁਪਰ ਓਵਰ ਵਿੱਚ ਤੀਜਾ ਟੀ-20 ਜਿੱਤਿਆ: ਸੀਰੀਜ਼ ਵਿੱਚ ਕੀਤਾ ਕਲੀਨ ਸਵੀਪ

ਨਾਵੀ ਦਿੱਲੀ, 31 ਜੁਲਾਈ 2024 – ਭਾਰਤ ਨੇ ਸ਼੍ਰੀਲੰਕਾ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ ‘ਚ ਕਲੀਨ ਸਵੀਪ ਕਰ ਲਿਆ ਹੈ। ਟੀਮ ਇੰਡੀਆ ਨੇ ਆਖਰੀ ਟੀ-20 ਮੈਚ ‘ਚ ਸ਼੍ਰੀਲੰਕਾ ਨੂੰ ਸੁਪਰ ਓਵਰ ‘ਚ ਹਰਾਇਆ ਸੀ। ਪੱਲੇਕੇਲੇ ‘ਚ ਸ਼੍ਰੀਲੰਕਾਈ ਟੀਮ ਨੇ ਸੁਪਰ ਓਵਰ ‘ਚ ਸਿਰਫ 3 ਦੌੜਾਂ ਦਾ ਟੀਚਾ ਦਿੱਤਾ ਸੀ ਅਤੇ ਕਪਤਾਨ ਸੂਰਿਆਕੁਮਾਰ ਨੇ ਪਹਿਲੀ ਗੇਂਦ ‘ਤੇ ਚੌਕਾ ਲਗਾ ਕੇ ਜਿੱਤ ਹਾਸਲ ਕੀਤੀ।

ਟਾਸ ਹਾਰਨ ਤੋਂ ਬਾਅਦ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ‘ਤੇ 137 ਦੌੜਾਂ ਬਣਾਈਆਂ। ਜਵਾਬ ‘ਚ ਸ਼੍ਰੀਲੰਕਾ ਦੀ ਟੀਮ ਵੀ 20 ਓਵਰਾਂ ‘ਚ 8 ਵਿਕਟਾਂ ‘ਤੇ 137 ਦੌੜਾਂ ਹੀ ਬਣਾ ਸਕੀ ਅਤੇ ਮੈਚ ਟਾਈ ਹੋ ਗਿਆ।

ਸ਼੍ਰੀਲੰਕਾ ਨੂੰ ਆਖਰੀ ਓਵਰ ‘ਚ ਜਿੱਤ ਲਈ 6 ਦੌੜਾਂ ਦੀ ਲੋੜ ਸੀ। ਕਪਤਾਨ ਸੂਰਿਆ ਖੁਦ ਗੇਂਦਬਾਜ਼ੀ ਕਰਨ ਆਏ ਅਤੇ 6 ਗੇਂਦਾਂ ‘ਤੇ ਸਿਰਫ 5 ਦੌੜਾਂ ਹੀ ਦਿੱਤੀਆਂ। ਉਸ ਨੇ ਦੋ ਵਿਕਟਾਂ ਵੀ ਲਈਆਂ। ਰਿੰਕੂ ਸਿੰਘ ਨੇ 19ਵੇਂ ਓਵਰ ਵਿੱਚ 2 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਵਾਸ਼ਿੰਗਟਨ ਸੁੰਦਰ ਪਲੇਅਰ ਆਫ ਦਿ ਮੈਚ ਰਿਹਾ। ਉਸ ਨੇ 25 ਦੌੜਾਂ ਬਣਾਈਆਂ ਅਤੇ 2 ਵਿਕਟਾਂ ਲਈਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੇਰਲਾ ਦੇ ਵਾਇਨਾਡ ਵਿੱਚ ਜ਼ਮੀਨ ਖਿਸਕਣ ਕਾਰਨ ਹੁਣ ਤੱਕ 151 ਮੌਤਾਂ, 220 ਲਾਪਤਾ: ਬਚਾਅ ਕਾਰਜ ਜਾਰੀ

ਯੂਪੀ ‘ਚ ਲਵ ਜੇਹਾਦ ‘ਤੇ ਹੁਣ ਉਮਰ ਕੈਦ, ਜੁਰਮਾਨਾ ਵੀ ਵਧਾਇਆ, ਵਿਧਾਨ ਸਭਾ ‘ਚ ਬਿੱਲ ਹੋਇਆ ਪਾਸ