ਭਾਰਤੀ ਹਾਕੀ ਟੀਮ ਗੋਲਡ ਦੀ ਦੌੜ ‘ਚੋਂ ਬਾਹਰ: ਜਰਮਨੀ ਨੇ ਸੈਮੀਫਾਈਨਲ ‘ਚ 3-2 ਨਾਲ ਜਿੱਤ ਦਰਜ ਕੀਤੀ

  • ਭਾਰਤ ਕਾਂਸੀ ਤਮਗਾ ਮੈਚ ਖੇਡੇਗਾ

ਨਵੀਂ ਦਿੱਲੀ, 7 ਅਗਸਤ 2024 – ਪੈਰਿਸ ਓਲੰਪਿਕ ‘ਚ ਭਾਰਤ ਹਾਕੀ ਦਾ ਸੈਮੀਫਾਈਨਲ ਮੈਚ ਹਾਰ ਗਿਆ ਹੈ। ਭਾਰਤੀ ਟੀਮ ਨੂੰ ਜਰਮਨੀ ਨੇ 3-2 ਨਾਲ ਹਰਾਇਆ ਸੀ। ਭਾਰਤ ਹੁਣ ਕਾਂਸੀ ਤਮਗਾ ਜਿੱਤਣ ਲਈ ਸਪੇਨ ਦਾ ਸਾਹਮਣਾ ਕਰੇਗਾ। ਇਹ ਮੈਚ 8 ਅਗਸਤ ਨੂੰ ਸ਼ਾਮ 5:30 ਵਜੇ ਤੋਂ ਖੇਡਿਆ ਜਾਵੇਗਾ।

ਜਰਮਨੀ ਲਈ ਗੋਂਜ਼ਾਲੋ ਪਿਲਾਟ ਨੇ 18ਵੇਂ ਮਿੰਟ, ਕ੍ਰਿਸਟੋਫਰ ਰੁਹਰ ਨੇ 27ਵੇਂ ਮਿੰਟ ਅਤੇ ਮਾਰਕੋ ਮਿਲਟਕਾਊ ਨੇ 54ਵੇਂ ਮਿੰਟ ਵਿੱਚ ਗੋਲ ਕੀਤੇ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 7ਵੇਂ ਮਿੰਟ ਅਤੇ ਸੁਖਜੀਤ ਸਿੰਘ ਨੇ 36ਵੇਂ ਮਿੰਟ ਵਿੱਚ ਗੋਲ ਕੀਤੇ। ਸੋਨ ਤਗਮੇ ਦਾ ਮੁਕਾਬਲਾ ਜਰਮਨੀ ਅਤੇ ਨੀਦਰਲੈਂਡ ਵਿਚਾਲੇ 8 ਅਗਸਤ ਨੂੰ ਰਾਤ 10:30 ਵਜੇ ਹੋਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੈਰਿਸ ਓਲੰਪਿਕ: ਫਾਈਨਲ ‘ਚ ਪਹੁੰਚੀ ਪਹਿਲਵਾਨ ਵਿਨੇਸ਼ ਫੋਗਾਟ, ਕਿਊਬਾ ਦੀ ਪਹਿਲਵਾਨ ਨੂੰ 5-0 ਨਾਲ ਦਿੱਤੀ ਮਾਤ

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਅੱਜ, ਭਾਰਤ 1-0 ਨਾਲ ਪਿੱਛੇ