ਜੈਪੁਰ, 22 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 17ਵੇਂ ਸੀਜ਼ਨ ‘ਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ।
ਰਾਜਸਥਾਨ ਰਾਇਲਜ਼ 7 ਵਿੱਚੋਂ 6 ਮੈਚ ਜਿੱਤ ਕੇ 12 ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਹੈ। ਦੂਜੇ ਪਾਸੇ ਮੁੰਬਈ ਇੰਡੀਅਨਜ਼ 7 ‘ਚੋਂ 3 ਮੈਚ ਜਿੱਤ ਕੇ 6 ਅੰਕਾਂ ਨਾਲ ਛੇਵੇਂ ਸਥਾਨ ‘ਤੇ ਹੈ। ਅੱਜ ਦਾ ਮੈਚ ਜਿੱਤ ਕੇ ਮੁੰਬਈ ਟਾਪ-4 ‘ਚ ਆ ਸਕਦੀ ਹੈ। ਹਾਲਾਂਕਿ, ਮੁੰਬਈ ਨੇ ਜੈਪੁਰ ਵਿੱਚ ਆਪਣੇ 72% ਮੈਚ ਹਾਰੇ ਹਨ ਅਤੇ ਅੱਜ ਇੱਥੇ ਮੈਚ ਹੋਵੇਗਾ।
ਦੋਵੇਂ ਟੀਮਾਂ 17ਵੇਂ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਮੁੰਬਈ ਵਿੱਚ ਆਹਮੋ-ਸਾਹਮਣੇ ਹੋਈਆਂ ਸਨ, ਜਦੋਂ ਐਮਆਈ ਪਹਿਲਾਂ ਖੇਡਦੇ ਹੋਏ 125 ਦੌੜਾਂ ਹੀ ਬਣਾ ਸਕੀ ਸੀ। ਆਰਆਰ ਨੇ 16ਵੇਂ ਓਵਰ ਵਿੱਚ ਟੀਚਾ ਹਾਸਲ ਕਰ ਲਿਆ ਸੀ।
ਆਈਪੀਐਲ ਵਿੱਚ ਦੋਵਾਂ ਟੀਮਾਂ ਵਿਚਾਲੇ ਕੁੱਲ 29 ਮੈਚ ਖੇਡੇ ਗਏ। ਮੁੰਬਈ ਨੇ 15 ਅਤੇ ਰਾਜਸਥਾਨ ਨੇ 13 ਜਿੱਤੇ, ਇੱਕ ਮੈਚ ਵੀ ਬੇਨਤੀਜਾ ਵੀ ਰਿਹਾ ਹੈ। ਦੋਵਾਂ ਵਿਚਾਲੇ ਜੈਪੁਰ ‘ਚ 7 ਮੈਚ ਹੋਏ, ਜਿਨ੍ਹਾਂ ‘ਚੋਂ ਮੁੰਬਈ ਸਿਰਫ 28 ਫੀਸਦੀ ਭਾਵ 2 ਵਾਰ ਹੀ ਜਿੱਤ ਸਕੀ। ਘਰੇਲੂ ਟੀਮ ਨੇ 5 ਮੈਚ ਜਿੱਤੇ ਹਨ।