IPL ਅੱਜ ਤੋਂ ਹੋਵੇਗਾ ਸ਼ੁਰੂ, ਪਹਿਲਾ ਮੈਚ ‘ਚ CSK ਅਤੇ RCB ਦੀਆਂ ਟੀਮਾਂ ਵਿਚਾਲੇ

  • ਚੇਨਈ ਦੀ ਟੀਮ ਨਵੇਂ ਕਪਤਾਨ ਨਾਲ ਬੈਂਗਲੁਰੂ ਦਾ ਸਾਹਮਣਾ ਕਰੇਗੀ

ਮੁੰਬਈ, 22 ਮਾਰਚ 2024 – ਇੰਡੀਅਨ ਪ੍ਰੀਮੀਅਰ ਲੀਗ (IPL) ਦਾ 17ਵਾਂ ਸੀਜ਼ਨ ਅੱਜ (22 ਮਾਰਚ) ਤੋਂ ਸ਼ੁਰੂ ਹੋਵੇਗਾ। ਪਹਿਲੇ ਮੈਚ ‘ਚ ਚੇਨਈ ਸੁਪਰ ਕਿੰਗਜ਼ (CSK) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ ‘ਚ ਚੇਨਈ ਦੀ ਟੀਮ ਆਪਣੇ ਨਵੇਂ ਕਪਤਾਨ ਨਾਲ ਮੈਦਾਨ ‘ਚ ਉਤਰੇਗੀ।

ਇਸ ਦਾ ਮਤਲਬ ਹੈ ਕਿ ਹੁਣ ਆਈਪੀਐਲ ਦੇ ਪਹਿਲੇ ਮੈਚ ਨਾਲ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਵੇਗੀ, ਜਿਸ ਵਿੱਚ ਹੁਣ ਕਮਾਨ ਮਹਿੰਦਰ ਸਿੰਘ ਧੋਨੀ ਦੀ ਥਾਂ ਰਿਤੂਰਾਜ ਗਾਇਕਵਾੜ ਦੇ ਹੱਥ ਵਿੱਚ ਹੈ। ਇਹ ਉਦਘਾਟਨੀ ਮੈਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ‘ਚ ਰਾਤ 8.00 ਵਜੇ ਤੋਂ ਖੇਡਿਆ ਜਾਵੇਗਾ।

ਪੰਜ ਵਾਰ ਦੀ ਚੈਂਪੀਅਨ ਅਤੇ ਪਿਛਲੀ ਵਾਰ ਦੀ ਜੇਤੂ ਚੇਨਈ ਦੀ ਟੀਮ ਦੀ ਨਜ਼ਰ ਛੇਵੇਂ ਖ਼ਿਤਾਬ ‘ਤੇ ਹੈ। ਦੂਜੇ ਪਾਸੇ, RCB ਪਹਿਲੀ ਵਾਰ ਖਿਤਾਬ ‘ਤੇ ਕਬਜ਼ਾ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। CSK ਅਤੇ RCB ਦੀਆਂ ਟੀਮਾਂ ਹੁਣ ਤੱਕ IPL ਵਿੱਚ 31 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਇਸ ਦੌਰਾਨ ਚੇਨਈ ਨੇ 20 ਮੈਚ ਜਿੱਤੇ ਜਦਕਿ ਬੈਂਗਲੁਰੂ ਨੇ 10 ਮੈਚ ਜਿੱਤੇ। ਇੱਕ ਮੈਚ ਬੇ-ਨਤੀਜਾ ਰਿਹਾ ਹੈ।

ਚੇਨਈ ਦੀ ਕਮਾਨ ਹੁਣ 42 ਸਾਲ ਦੇ ਧੋਨੀ ਦੇ ਹੱਥੋਂ ਨਿਕਲ ਕੇ ਨੌਜਵਾਨ ਰਿਤੂਰਾਜ ਗਾਇਕਵਾੜ ਦੇ ਹੱਥ ਆ ਗਈ ਹੈ। ਦੂਜੇ ਪਾਸੇ ਕ੍ਰਿਕਟ ਦੀ ਅਦਭੁਤ ਸਮਝ ਰੱਖਣ ਵਾਲੇ ਧੋਨੀ ਦਾ ਦਿਮਾਗ ਪਹਿਲਾਂ ਵਾਂਗ ਹੀ ਤਿੱਖਾ ਹੈ ਪਰ ਉਮਰ ਦੇ ਨਾਲ ਬੱਲੇਬਾਜ਼ ਵਜੋਂ ਉਨ੍ਹਾਂ ਦੀ ਚੁਸਤੀ ਘੱਟ ਗਈ ਹੈ। ਅਜਿਹੇ ‘ਚ ਪ੍ਰਦਰਸ਼ਨ ਦੀ ਵੱਡੀ ਜ਼ਿੰਮੇਵਾਰੀ ਨੌਜਵਾਨਾਂ ‘ਤੇ ਹੋਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੋਕ ਸਭਾ ਚੋਣਾਂ: ਕਾਂਗਰਸ ਨੇ 57 ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ

ਕਿਸਾਨ ਅੰਦੋਲਨ-2 ਦਾ 39ਵਾਂ ਦਿਨ: ਹਿਸਾਰ ‘ਚ ਅੱਜ ਸ਼ਹੀਦੀ ਸਮਾਗਮ, ਕੱਲ੍ਹ ਸ਼ੰਭੂ ਬਾਰਡਰ ‘ਤੇ ਮਨਾਇਆ ਜਾਵੇਗਾ ਸ਼ਹੀਦੀ ਦਿਵਸ