ਲੁਧਿਆਣਾ, 19 ਦਸੰਬਰ 2020 – ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਦੀਪ ਸਿੰਘ ਉਰਫ਼ ਮਾਣਕ ਜੋਧਾਂ ਦੀ ਬੀਤੀ ਰਾਤ ਇਕ ਹਾਦਸੇ ‘ਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮਾਣਕ ਜੋਧਾਂ ਬੀਤੀ ਰਾਤ ਜਦੋਂ ਆਪਣੇ ਘਰ ਨੂੰ ਸਕੂਟਰ ‘ਤੇ ਪਰਤ ਰਿਹਾ ਸੀ ਤਾਂ ਸਕੂਟਰ ਦੇ ਤਿਲਕਣ ਦੇ ਨਾਲ ਉਨ੍ਹਾਂ ਦਾ ਸਿਰ ਸੜਕ ਦੇ ‘ਤੇ ਜਾ ਵੱਜਾ। ਇਸ ਹਾਦਸੇ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ 44 ਵਰ੍ਹਿਆਂ ਦੇ ਸਨ। ਉਹ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਬੱਚੇ, ਬੇਟਾ, ਬੇਟੀ ਛੱਡ ਗਏ ਹਨ।
ਮਾਣਕ ਜੋਧਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਇੰਗਲੈਂਡ, ਕੈਨੇਡਾ ਅਮਰੀਕਾ ਆਦਿ ਮੁਲਕਾਂ ਦੇ ਵਿਚ ਆਪਣੇ ਕਬੱਡੀ ਹੁਨਰ ਦਾ ਲੋਹਾ ਮਨਵਾਇਆ ਹਰ ਪੇਂਡੂ ਖੇਡ ਮੇਲੇ ਵਿੱਚ ਉਸ ਦੇ ਕਬੱਡੀ ਟੇਲੈਂਟ ਦੀ ਧਾਕ ਹੁੰਦੀ ਸੀ। ਮਾਣਕ ਜੋਧਾ ਦਾ ਅੰਤਿਮ ਸੰਸਕਾਰ ਅੱਜ 19 ਦਸੰਬਰ ਨੂੰ ਦੁਪਹਿਰ 12 ਵਜੇ ਉਨ੍ਹਾਂ ਦੇ ਜੱਦੀ ਪਿੰਡ ਜੋਧਾਂ ਵਿਖੇ ਹੋਵੇਗਾ।