50ਵੈਨ ਸੈਂਕੜਾਂ ਲਾਉਣ ਤੋਂ ਬਾਅਦ ਕੋਹਲੀ ਦਾ ਸਚਿਨ ਨੂੰ ਨਮਨ: ਫੁੱਟਬਾਲਰ ਡੇਵਿਡ ਬੈਹਕਮ ਨੇ ਵਿਰਾਟ ਨੂੰ ਦਿੱਤੀ ਵਧਾਈ

ਮੁੰਬਈ, 16 ਨਵੰਬਰ 2023 – ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਦਿੱਤਾ ਅਤੇ ਫਾਈਨਲ ‘ਚ ਥਾਂ ਬਣਾ ਲਈ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 4 ਵਿਕਟਾਂ ‘ਤੇ 397 ਦੌੜਾਂ ਬਣਾਈਆਂ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 48.5 ਓਵਰਾਂ ‘ਚ 327 ਦੌੜਾਂ ‘ਤੇ ਆਲ ਆਊਟ ਹੋ ਗਈ।

ਸੈਂਕੜਾ ਲਗਾਉਣ ਤੋਂ ਬਾਅਦ ਵਿਰਾਟ ਨੇ ਸਚਿਨ ਤੇਂਦੁਲਕਰ ਅੱਗੇ ਝੁਕ ਕੇ ਪ੍ਰਣਾਮ ਕੀਤਾ ਅਤੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਫਲਾਇੰਗ ਕਿੱਸ ਵੀ ਕੀਤੀ। ਇੰਗਲੈਂਡ ਦੇ ਸਾਬਕਾ ਸਟਾਰ ਫੁੱਟਬਾਲਰ ਡੇਵਿਡ ਬੈਹਕਮ ਸੈਮੀਫਾਈਨਲ ਦੇਖਣ ਪਹੁੰਚੇ ਹੋਏ ਸਨ ਅਤੇ ਵਿਰਾਟ ਕੋਹਲੀ ਨੂੰ ਵਧਾਈ ਵੀ ਦਿੱਤੀ।

ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਸੱਟ ਲੱਗਣ ਤੋਂ ਬਾਅਦ ਮੁੜ ਬੱਲੇਬਾਜ਼ੀ ਲਈ ਆਏ। ਮੈਚ ਦੇ ਹੀਰੋ ਮੁਹੰਮਦ ਸ਼ਮੀ ਨੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦਾ ਕੈਚ ਛੱਡਿਆ ਅਤੇ ਫਿਰ ਆਪ ਹੀ ਵਿਕਟ ਲਈ।

ਡੇਵਿਡ ਬੈਹਕਮ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸਚਿਨ ਤੇਂਦੁਲਕਰ ਨਾਲ ਸਟੇਡੀਅਮ ਵਿੱਚ ਨਜ਼ਰ ਆਏ। ਉਨ੍ਹਾਂ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਪਹਿਲੀ ਪਾਰੀ ਖਤਮ ਹੋਣ ਤੋਂ ਬਾਅਦ ਬੈਹਕਮ ਨੇ ਵੀ ਸੈਂਕੜਾ ਲਗਾਉਣ ਵਾਲੇ ਵਿਰਾਟ ਕੋਹਲੀ ਨੂੰ ਵਧਾਈ ਦਿੱਤੀ।

ਭਾਰਤੀ ਟੀਮ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਸੈਮੀਫਾਈਨਲ ਤੋਂ ਪਹਿਲਾਂ ਵਨਡੇ ਵਿਸ਼ਵ ਕੱਪ ਟਰਾਫੀ ਨਾਲ ਮੁੰਬਈ ਦੇ ਵਾਨਖੇੜੇ ਸਟੇਡੀਅਮ ਪਹੁੰਚੇ। ਸਚਿਨ 2011 ਵਿਸ਼ਵ ਕੱਪ ਜੇਤੂ ਟੀਮ ਇੰਡੀਆ ਦਾ ਹਿੱਸਾ ਸਨ। ਇਸ ਤੋਂ ਪਹਿਲਾਂ ਸਚਿਨ ਨੇ ਅਹਿਮਦਾਬਾਦ ‘ਚ ਖੇਡੇ ਗਏ ਭਾਰਤ-ਪਾਕਿਸਤਾਨ ਮੈਚ ‘ਚ ਵੀ ਟਰਾਫੀ ਦਿੱਤੀ ਸੀ। ਵਿਸ਼ਵ ਕੱਪ 2023 ਦੇ ਪਿਛਲੇ ਮੈਚਾਂ ‘ਚ ਕਈ ਦਿੱਗਜ ਖਿਡਾਰੀ ਮੈਚ ਤੋਂ ਪਹਿਲਾਂ ਟਰਾਫੀ ਭੇਟ ਕਰਨ ਪਹੁੰਚੇ।

ਵੈਸਟਇੰਡੀਜ਼ ਦੇ ਸਾਬਕਾ ਸਟਾਰ ਕ੍ਰਿਕਟਰ ਵਿਵਿਅਨ ਰਿਚਰਡਸ ਵੀ ਮੈਚ ਦੇਖਣ ਲਈ ਵਾਨਖੇੜੇ ਸਟੇਡੀਅਮ ਪਹੁੰਚੇ। ਉਸ ਨੇ ਵਨਡੇ ਵਿਸ਼ਵ ਕੱਪ ਟਰਾਫੀ ਦੇ ਨਾਲ ਕਲਿੱਕ ਕੀਤੀ ਫੋਟੋ ਵੀ ਪਾਈ ਹੈ। ਉਨ੍ਹਾਂ ਤੋਂ ਇਲਾਵਾ ਟੀਮ ਇੰਡੀਆ ਦੇ ਖਿਡਾਰੀ ਯੁਜਵੇਂਦਰ ਚਾਹਲ ਅਤੇ ਹਾਰਦਿਕ ਪੰਡਯਾ ਵੀ ਮੈਚ ਦੇਖਣ ਪਹੁੰਚੇ।

ਟਿਮ ਸਾਊਥੀ ਨੇ 9ਵੇਂ ਓਵਰ ਦੀ ਚੌਥੀ ਗੇਂਦ ਚੰਗੀ ਲੈਂਥ ਦੀ ਸ਼ਾਰਟ ‘ਤੇ ਸੁੱਟੀ। ਗੇਂਦ ਵਿਰਾਟ ਕੋਹਲੀ ਦੇ ਪੈਡ ਨਾਲ ਲੱਗੀ ਅਤੇ ਬਾਊਂਡਰੀ ਤੋਂ ਬਾਹਰ ਚਲੀ ਗਈ। ਨਿਊਜ਼ੀਲੈਂਡ ਦੇ ਖਿਡਾਰੀਆਂ ਨੇ ਅਪੀਲ ਕੀਤੀ ਪਰ ਅੰਪਾਇਰ ਨੇ ਨਾਟ ਆਊਟ ਦਿੱਤਾ। ਕੇਨ ਵਿਲੀਅਮਸਨ ਅਤੇ ਟਿਮ ਸਾਊਥੀ ਵਿਚਕਾਰ ਲੰਮੀ ਚਰਚਾ ਤੋਂ ਬਾਅਦ ਨਿਊਜ਼ੀਲੈਂਡ ਨੇ ਸਮੀਖਿਆ ਕੀਤੀ, ਰੀਪਲੇਅ ਤੋਂ ਪਤਾ ਚੱਲਿਆ ਕਿ ਗੇਂਦ ਕੋਹਲੀ ਦੇ ਬੱਲੇ ਨਾਲ ਲੱਗ ਗਈ ਸੀ। ਅੰਪਾਇਰ ਨੇ ਫੈਸਲੇ ਨੂੰ ਬਰਕਰਾਰ ਰੱਖਿਆ ਅਤੇ ਕੋਹਲੀ ਨਾਟ ਆਊਟ ਰਹੇ। ਇਸ ਸਮੇਂ ਕੋਹਲੀ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ।

ਸ਼ੁਭਮਨ ਗਿੱਲ 23ਵੇਂ ਓਵਰ ਦੀ ਚੌਥੀ ਗੇਂਦ ‘ਤੇ ਰਿਟਾਇਰਡ ਹਰਟ ਹੋ ਗਿਆ। ਉਸ ਦੀ ਲੱਤ ‘ਤੇ ਸੱਟ ਲੱਗ ਗਈ ਸੀ। ਗਿੱਲ ਇਸ ਸਮੇਂ 65 ਗੇਂਦਾਂ ‘ਤੇ 79 ਦੌੜਾਂ ਬਣਾ ਕੇ ਖੇਡ ਰਿਹਾ ਸੀ। ਕੁਝ ਦੇਰ ਆਰਾਮ ਕਰਨ ਤੋਂ ਬਾਅਦ ਗਿੱਲ ਨੇ ਬਿਹਤਰ ਮਹਿਸੂਸ ਕੀਤਾ ਅਤੇ 50ਵੇਂ ਓਵਰ ‘ਚ ਬੱਲੇਬਾਜ਼ੀ ਕਰਨ ਆਏ। ਉਸ ਨੇ 66 ਗੇਂਦਾਂ ‘ਤੇ 80 ਦੌੜਾਂ ਦੀ ਅਜੇਤੂ ਪਾਰੀ ਖੇਡੀ।

ਵਿਰਾਟ ਕੋਹਲੀ ਨੇ 113 ਗੇਂਦਾਂ ‘ਤੇ 117 ਦੌੜਾਂ ਦੀ ਪਾਰੀ ਖੇਡੀ। ਇਹ ਵਿਰਾਟ ਦੇ ਕਰੀਅਰ ਦਾ 50ਵਾਂ ਸੈਂਕੜਾ ਸੀ। ਉਹ ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਵੱਧ ਵਾਰ 100 ਦੌੜਾਂ ਦਾ ਅੰਕੜਾ ਪਾਰ ਕਰਨ ਵਾਲਾ ਬੱਲੇਬਾਜ਼ ਬਣਿਆ। ਵਿਰਾਟ ਨੇ ਸਚਿਨ ਤੇਂਦੁਲਕਰ (49 ਸੈਂਕੜੇ) ਦਾ ਰਿਕਾਰਡ ਤੋੜ ਦਿੱਤਾ ਹੈ। ਸੈਂਕੜਾ ਪੂਰਾ ਕਰਨ ਤੋਂ ਬਾਅਦ ਕੋਹਲੀ ਨੇ ਸਿਰ ਝੁਕਾ ਕੇ ਸਚਿਨ ਦਾ ਸਵਾਗਤ ਕੀਤਾ। ਵਿਰਾਟ ਨੇ ਪਤਨੀ ਅਨੁਸ਼ਕਾ ਸ਼ਰਮਾ ਨੂੰ ਫਲਾਇੰਗ ਕਿੱਸ ਵੀ ਕੀਤੀ।

ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਨਿਊਜ਼ੀਲੈਂਡ ਦੀ ਪਾਰੀ ਦੇ ਛੇਵੇਂ ਓਵਰ ਵਿੱਚ ਡੇਵੋਨ ਕੋਨਵੇ ਦਾ ਵਿਕਟ ਲਿਆ। ਓਵਰ ਦੀ ਪਹਿਲੀ ਗੇਂਦ ‘ਤੇ ਗੇਂਦ ਕੌਨਵੇ ਦੇ ਬੱਲੇ ਦੇ ਸਿਰੇ ‘ਤੇ ਲੱਗੀ ਅਤੇ ਪਿੱਛੇ ਨੂੰ ਚਲੀ ਗਈ। ਜਿਵੇਂ ਹੀ ਗੇਂਦ ਪਿੱਛੇ ਵੱਲ ਗਈ, ਵਿਕਟਕੀਪਰ ਕੇ.ਐੱਲ ਰਾਹੁਲ ਨੇ ਅਸਾਧਾਰਨ ਡਾਈਵਿੰਗ ਕੈਚ ਪੂਰਾ ਕੀਤਾ ਅਤੇ ਡੇਵੋਨ ਕੋਨਵੇ ਨੂੰ ਪਵੇਲੀਅਨ ਵਾਪਸ ਭੇਜ ਦਿੱਤਾ।

ਭਾਰਤ ਦੇ ਮੁਹੰਮਦ ਸ਼ਮੀ ਨੇ ਕੇਨ ਵਿਲੀਅਮਸਨ ਦਾ ਕੈਚ ਛੱਡਿਆ। 29ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ ਵਿਲੀਅਮਸਨ ਨੇ ਜਸਪ੍ਰੀਤ ਬੁਮਰਾਹ ਦੇ ਸਾਹਮਣੇ ਮਿਡ-ਆਨ ‘ਤੇ ਵੱਡਾ ਸ਼ਾਟ ਖੇਡਿਆ। ਉੱਥੇ ਫੀਲਡਿੰਗ ਕਰ ਰਹੇ ਸ਼ਮੀ ਗੇਂਦ ਦੇ ਹੇਠਾਂ ਆ ਗਏ। ਗੇਂਦ ਤੇਜ਼ੀ ਨਾਲ ਸ਼ਮੀ ਵੱਲ ਆਈ ਪਰ ਉਸ ਦੇ ਹੱਥ ‘ਚ ਆਉਣ ਤੋਂ ਬਾਅਦ ਉਸ ਨੂੰ ਛੱਡ ਦਿੱਤਾ। ਉਸ ਸਮੇਂ ਕੇਨ ਵਿਲੀਅਮਸਨ 52 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਿਹਾ ਸੀ।

ਇਸ ਤੋਂ ਬਾਅਦ 33ਵੇਂ ਓਵਰ ‘ਚ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 3 ਗੇਂਦਾਂ ‘ਚ 2 ਵਿਕਟਾਂ ਝਟਕਾਈਆਂ। ਸ਼ਮੀ ਨੇ ਓਵਰ ਦੀ ਦੂਜੀ ਗੇਂਦ ‘ਤੇ ਹੌਲੀ ਗੇਂਦ ਸੁੱਟੀ। ਬੱਲੇਬਾਜ਼ੀ ਕਰ ਰਹੇ ਕੇਨ ਵਿਲੀਅਮਸਨ ਨੇ ਸ਼ਾਰਟ ਸਕਵੇਅਰ ‘ਤੇ ਵੱਡਾ ਸ਼ਾਟ ਖੇਡਿਆ। ਉੱਥੇ ਸੂਰਿਆਕੁਮਾਰ ਯਾਦਵ ਫੀਲਡਿੰਗ ਕਰ ਰਿਹਾ ਸੀ, ਉਸ ਨੇ ਆਸਾਨੀ ਨਾਲ ਕੈਚ ਲੈ ਕੇ ਵਿਲੀਅਮਸਨ ਨੂੰ ਆਊਟ ਕਰ ਦਿੱਤਾ।

ਓਵਰ ਦੀ ਤੀਜੀ ਗੇਂਦ ‘ਤੇ ਟਾਮ ਲੈਥਮ ਆਇਆ ਅਤੇ ਆਪਣੀ ਪਹਿਲੀ ਗੇਂਦ ‘ਤੇ ਬਚਾਅ ਕੀਤਾ। ਲੈਥਮ ਚੌਥੀ ਗੇਂਦ ‘ਤੇ ਐੱਲ.ਬੀ.ਡਬਲਯੂ. ਸ਼ਮੀ ਦੀ ਗੇਂਦ ਅੰਦਰ ਵੱਲ ਆ ਗਈ ਅਤੇ ਲੈਥਮ ਇਸ ਨੂੰ ਸਮਝ ਨਹੀਂ ਸਕੇ ਅਤੇ ਸ਼ਮੀ ਨੂੰ ਮੈਚ ਦੀ ਚੌਥੀ ਸਫਲਤਾ ਮਿਲੀ। ਸ਼ਮੀ ਨੇ ਮੈਚ ਵਿੱਚ ਕੁੱਲ 7 ਵਿਕਟਾਂ ਲਈਆਂ।

ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਸ਼ਾਨਦਾਰ ਕੈਚ ਲਿਆ। ਜਸਪ੍ਰੀਤ ਬੁਮਰਾਹ 43ਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ। ਬੁਮਰਾਹ ਨੇ ਓਵਰ ਦੀ ਪੰਜਵੀਂ ਗੇਂਦ ਹੌਲੀ-ਹੌਲੀ ਸੁੱਟੀ। ਇਸ ‘ਤੇ ਬੱਲੇਬਾਜ਼ੀ ਕਰ ਰਹੇ ਗਲੇਨ ਫਿਲਿਪਸ ਨੇ ਲਾਂਗ ਆਨ ‘ਤੇ ਸ਼ਾਟ ਖੇਡਿਆ। ਰਵਿੰਦਰ ਜਡੇਜਾ ਲਾਂਗ ਆਫ ਤੋਂ ਦੌੜ ਕੇ ਆਏ ਅਤੇ ਲਾਂਗ ਆਨ ‘ਤੇ ਸ਼ਾਨਦਾਰ ਕੈਚ ਲਿਆ। ਇਸ ਤੋਂ ਬਾਅਦ ਰਵਿੰਦਰ ਜਡੇਜਾ ਨੇ ਮਾਰਕ ਚੈਪਮੈਨ ਅਤੇ ਡੇਰਿਲ ਮਿਸ਼ੇਲ ਨੂੰ ਵੀ ਕੈਚ ਫੜਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼ਹੀਦ ਕਰਤਾਰ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਮੌਕੇ ਸੀ ਐਮ ਮਾਨ ਨੇ ਸਾਈਕਲ ਰੈਲੀ ਨੂੰ ਕੀਤਾ ਰਵਾਨਾ

OTT ‘ਤੇ 5.3 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਭਾਰਤ-ਨਿਊਜ਼ੀਲੈਂਡ ਵਿਸ਼ਵ ਕੱਪ ਸੈਮੀਫਾਈਨਲ ਮੈਚ