ਕੋਲਕਾਤਾ ਨੇ ਦਿੱਲੀ ਨੂੰ 7 ਵਿਕਟਾਂ ਨਾਲ ਹਰਾਇਆ, ਸੀਜ਼ਨ ਵਿੱਚ ਦੂਜੀ ਵਾਰ ਵੀ ਦਿੱਤੀ ਮਾਤ

ਕੋਲਕਾਤਾ, 30 ਅਪ੍ਰੈਲ 2024 – ਕੋਲਕਾਤਾ ਨਾਈਟ ਰਾਈਡਰਜ਼ ਨੇ IPL-2024 ਦੇ 47ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 7 ਵਿਕਟਾਂ ਨਾਲ ਹਰਾਇਆ। ਕੋਲਕਾਤਾ ਨੇ ਇਸ ਸੈਸ਼ਨ ‘ਚ ਦੂਜੀ ਵਾਰ ਦਿੱਲੀ ਨੂੰ ਹਰਾਇਆ ਹੈ। ਟੀਮ ਨੇ 154 ਦੌੜਾਂ ਦਾ ਟੀਚਾ 16.3 ਓਵਰਾਂ ‘ਚ 3 ਵਿਕਟਾਂ ‘ਤੇ ਹਾਸਲ ਕਰ ਲਿਆ।

ਈਡਨ ਗਾਰਡਨ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੈਪੀਟਲਸ ਨੇ 20 ਓਵਰਾਂ ‘ਚ 9 ਵਿਕਟਾਂ ‘ਤੇ 153 ਦੌੜਾਂ ਬਣਾਈਆਂ। ਕੇਕੇਆਰ ਵੱਲੋਂ ਫਿਲ ਸਾਲਟ ਨੇ 33 ਗੇਂਦਾਂ ‘ਤੇ 68 ਦੌੜਾਂ ਦੀ ਪਾਰੀ ਖੇਡੀ। ਉਸਨੇ ਸੀਜ਼ਨ ਵਿੱਚ ਚੌਥਾ ਅਰਧ ਸੈਂਕੜਾ ਲਗਾਇਆ। ਸੁਨੀਲ ਨਰਾਇਣ ਨੇ 15 ਦੌੜਾਂ ਅਤੇ ਰਿੰਕੂ ਸਿੰਘ ਨੇ 11 ਦੌੜਾਂ ਦਾ ਯੋਗਦਾਨ ਪਾਇਆ। ਅਕਸ਼ਰ ਪਟੇਲ ਨੇ 2 ਵਿਕਟਾਂ ਹਾਸਲ ਕੀਤੀਆਂ।

ਇਸ ਤੋਂ ਪਹਿਲਾਂ ਡੀਸੀ ਦੇ ਕੁਲਦੀਪ ਯਾਦਵ ਨੇ 26 ਗੇਂਦਾਂ ‘ਤੇ ਨਾਬਾਦ 35 ਦੌੜਾਂ ਬਣਾਈਆਂ, ਜਦਕਿ ਕਪਤਾਨ ਰਿਸ਼ਭ ਪੰਤ ਨੇ 27 ਦੌੜਾਂ ਦਾ ਯੋਗਦਾਨ ਦਿੱਤਾ। ਵਰੁਣ ਚੱਕਰਵਰਤੀ ਨੇ 3, ਵੈਭਵ ਅਰੋੜਾ ਅਤੇ ਹਰਸ਼ਿਤ ਰਾਣਾ ਨੇ 2-2 ਵਿਕਟਾਂ ਹਾਸਲ ਕੀਤੀਆਂ। ਮਿਸ਼ੇਲ ਸਟਾਰਕ ਅਤੇ ਸੁਨੀਲ ਨਰਾਇਣ ਨੂੰ ਇਕ-ਇਕ ਵਿਕਟ ਮਿਲੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Covishield ਵੈਕਸੀਨ ਤੋਂ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ: ਕੰਪਨੀ ਨੇ ਬ੍ਰਿਟਿਸ਼ ਅਦਾਲਤ ਵਿੱਚ ਮੰਨਿਆ

IPL ਵਿੱਚ ਅੱਜ ਲਖਨਊ ਅਤੇ ਮੁੰਬਈ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ