ਕੋਲਕਾਤਾ ਨੇ 24 ਦੌੜਾਂ ਨਾਲ ਜਿੱਤ ਕੀਤੀ ਦਰਜ, ਮੁੰਬਈ ਪਲੇਆਫ ਦੀ ਦੌੜ ਤੋਂ ਲਗਪਗ ਬਾਹਰ

ਮੁੰਬਈ, 4 ਮਈ 2024 – 3 ਮਈ ਨੂੰ ਹੋਏ ਇੰਡੀਅਨ ਪ੍ਰੀਮੀਅਰ ਲੀਗ 2024 (IPL 2024) ਮੈਚ ਵਿੱਚ, ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਮੁੰਬਈ ਇੰਡੀਅਨਜ਼ (MI) ਨੂੰ 24 ਦੌੜਾਂ ਨਾਲ ਹਰਾ ਦਿੱਤਾ। ਪਰ ਇਸ ਮੈਚ ਦੀ ਸਭ ਤੋਂ ਵੱਡੀ ਖਾਸੀਅਤ ਹਾਰਦਿਕ ਪੰਡਯਾ ਦੀ ਢਿੱਲੀ ਕਪਤਾਨੀ ਅਤੇ ਕੇਕੇਆਰ ਦੇ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਸੀ। ਇਕ ਸਮੇਂ ਮੁੰਬਈ ਨੇ ਕੋਲਕਾਤਾ ਦੀ ਹਾਲਤ ਬਦਤਰ ਹੋ ਕਰ ਦਿੱਤੀ ਸੀ। ਪਰ, ਪੰਡਯਾ ਇੱਕ ਵਾਰ ਫਿਰ ਇਸ IPL ਦੇ ਸਭ ਤੋਂ ਖਰਾਬ ਕਪਤਾਨ ਸਾਬਤ ਹੋਏ। ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 19.5 ਓਵਰਾਂ ‘ਚ 10 ਵਿਕਟਾਂ ਗੁਆ ਕੇ 169 ਦੌੜਾਂ ਬਣਾਈਆਂ। ਮੁੰਬਈ ਦੀ ਟੀਮ 18.5 ਓਵਰਾਂ ਵਿੱਚ 145 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਇਸ ਮੈਚ ਨੂੰ ਜਿੱਤ ਕੇ ਕੇਕੇਆਰ ਨੇ ਵਾਨਖੇੜੇ ਸਟੇਡੀਅਮ ਵਿੱਚ 12 ਸਾਲਾਂ ਦਾ ਜਿੱਤ ਦਾ ਸੋਕਾ ਖਤਮ ਕਰ ਦਿੱਤਾ। ਕੇਕੇਆਰ ਨੇ ਵਾਨਖੇੜੇ ਸਟੇਡੀਅਮ ਵਿੱਚ 12 ਸਾਲਾਂ ਬਾਅਦ ਐਮਆਈ ਖ਼ਿਲਾਫ਼ ਜਿੱਤ ਦਰਜ ਕੀਤੀ ਹੈ।

ਇਸ ਤੋਂ ਪਹਿਲਾਂ 2012 ਦੇ ਆਈਪੀਐਲ ਵਿੱਚ ਕੇਕੇਆਰ ਨੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਖ਼ਿਲਾਫ਼ ਜਿੱਤ ਦਰਜ ਕੀਤੀ ਸੀ। ਫਿਰ ਇਸ ਨੇ ਮੇਜ਼ਬਾਨ ਟੀਮ ਨੂੰ 32 ਦੌੜਾਂ ਨਾਲ ਹਰਾਇਆ ਸੀ। ਆਈਪੀਐਲ ਦੇ 10 ਮੈਚਾਂ ਵਿੱਚ ਕੋਲਕਾਤਾ ਦੀ ਇਹ ਸੱਤਵੀਂ ਜਿੱਤ ਸੀ। ਕੋਲਕਾਤਾ ਦੀ ਟੀਮ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ।

ਹਾਰਦਿਕ ਪੰਡਯਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਦੀ 11 ਮੈਚਾਂ ‘ਚ ਇਹ ਅੱਠਵੀਂ ਹਾਰ ਸੀ ਅਤੇ ਉਹ ਨੌਵੇਂ ਸਥਾਨ ‘ਤੇ ਹੈ। ਮੁੰਬਈ ਪਲੇਆਫ ਦੀ ਦੌੜ ਤੋਂ ਲਗਭਗ ਬਾਹਰ ਹੋ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ICC ਟੈਸਟ ਰੈਂਕਿੰਗ ‘ਚ ਆਸਟ੍ਰੇਲੀਆ ਬਣੀ ਨੰਬਰ-1 ਟੀਮ, ਭਾਰਤ ਦੂਜੇ ਸਥਾਨ ‘ਤੇ ਖਿਸਕਿਆ, ਵਨਡੇ ਅਤੇ ਟੀ-20 ‘ਚ ਭਾਰਤ ਅਜੇ ਵੀ ਚੋਟੀ ‘ਤੇ

MLA ਪਰਗਟ ਦੀ ਅਕਾਲੀ ਦਲ ਨੂੰ ਨਸੀਹਤ, “ਇੰਡੀਆ ਅਲਾਇੰਸ ‘ਚ ਸ਼ਾਮਿਲ ਹੋਕੇ ਪਾਰਟੀ ਨੂੰ ਬਚਾ ਲਓ, BJP 200 ਪਾਰ ਨਹੀਂ ਜਾਣੀ”