IPL ‘ਚ ਅੱਜ ਕੋਲਕਾਤਾ ਅਤੇ ਮੁੰਬਈ ਦਾ ਹੋਵੇਗਾ ਮੁਕਾਬਲਾ: KKR ਜਿੱਤ ਕੇ ਕਰ ਸਕਦਾ ਹੈ ਕੁਆਲੀਫਾਈ

ਕੋਲਕਾਤਾ, 11 ਮਈ 2024 – ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 60ਵੇਂ ਮੈਚ ‘ਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਇਹ ਮੈਚ ਕੋਲਕਾਤਾ ਦੇ ਘਰੇਲੂ ਮੈਦਾਨ ਈਡਨ ਗਾਰਡਨ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਮੈਚ ਦਾ ਟਾਸ ਸ਼ਾਮ 7 ਵਜੇ ਹੋਵੇਗਾ। KKR ਅਤੇ MI ਵਿਚਾਲੇ ਇਸ ਸੀਜ਼ਨ ਦਾ ਇਹ ਦੂਜਾ ਮੈਚ ਹੋਵੇਗਾ। ਪਿਛਲੇ ਮੈਚ ਵਿੱਚ ਕੋਲਕਾਤਾ ਨੇ 24 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।

ਅੱਜ ਕੋਲਕਾਤਾ ਦਾ ਸੀਜ਼ਨ ਦਾ 12ਵਾਂ ਮੈਚ ਹੋਵੇਗਾ। ਟੀਮ ਨੇ 11 ‘ਚੋਂ 8 ਮੈਚ ਜਿੱਤੇ ਅਤੇ 3 ਹਾਰੇ। ਟੀਮ ਅੰਕ ਸੂਚੀ ‘ਚ ਸਿਖਰ ‘ਤੇ ਹੈ। ਇਹ ਮੁੰਬਈ ਦਾ 13ਵਾਂ ਮੈਚ ਹੋਵੇਗਾ, ਮੁੰਬਈ 12 ਮੈਚਾਂ ‘ਚੋਂ 4 ਜਿੱਤ ਕੇ ਅਤੇ 8 ਹਾਰ ਕੇ 8 ਅੰਕਾਂ ਨਾਲ 8ਵੇਂ ਨੰਬਰ ‘ਤੇ ਹੈ। ਅੱਜ ਦਾ ਮੈਚ ਜਿੱਤ ਕੇ ਕੇਕੇਆਰ ਪਲੇਆਫ ਲਈ ਕੁਆਲੀਫਾਈ ਕਰ ਲਵੇਗੀ। ਮੁੰਬਈ ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ।

ਦੋਵਾਂ ਵਿਚਾਲੇ 33 ਆਈਪੀਐਲ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਮੁੰਬਈ ਨੇ 23 ਅਤੇ ਕੋਲਕਾਤਾ ਨੇ 10 ਜਿੱਤੇ ਹਨ। ਦੋਵੇਂ ਟੀਮਾਂ ਈਡਨ ਗਾਰਡਨ ‘ਤੇ 10 ਵਾਰ ਆਹਮੋ-ਸਾਹਮਣੇ ਹੋਈਆਂ, MI ਨੇ 7 ਵਾਰ ਅਤੇ ਕੇਕੇਆਰ ਨੇ ਸਿਰਫ 3 ਵਾਰ ਜਿੱਤ ਦਰਜ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੌਜਵਾਨ ਨੇ ਪੂਰਾ ਪਰਿਵਾਰ ਖਤਮ ਕੀਤਾ ਖਤਮ, ਫੇਰ ਖੁਦ ਵੀ…….

ਅੰਮ੍ਰਿਤਸਰ: 700 ਮੀਟਰ ‘ਚ ਫੈਲੇ ਕੂੜੇ ਦੇ ਡੰਪ ‘ਚ ਲੱਗੀ ਅੱਗ