ਅੱਜ IPL ‘ਚ LSG ਅਤੇ DC ਵਿਚਾਲੇ ਹੋਵੇਗਾ ਮੁਕਾਬਲਾ

ਲਖਨਊ, 12 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 26ਵੇਂ ਮੈਚ ਵਿੱਚ ਅੱਜ ਲਖਨਊ ਸੁਪਰ ਜਾਇੰਟਸ (LSG) ਦਾ ਸਾਹਮਣਾ ਦਿੱਲੀ ਕੈਪੀਟਲਜ਼ (DC) ਨਾਲ ਹੋਵੇਗਾ। ਇਹ ਮੈਚ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ (ਇਕਾਨਾ) ਸਟੇਡੀਅਮ, ਲਖਨਊ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ।

17ਵੇਂ ਸੀਜ਼ਨ ‘ਚ ਇਹ ਲਖਨਊ ਦਾ ਪੰਜਵਾਂ ਮੈਚ ਹੋਵੇਗਾ। ਐਲਐਸਜੀ ਦੇ 4 ਮੈਚਾਂ ਵਿੱਚ 3 ਜਿੱਤ ਅਤੇ 1 ਹਾਰ ਨਾਲ 6 ਅੰਕ ਹਨ। ਟੀਮ ਅੰਕ ਸੂਚੀ ‘ਚ ਤੀਜੇ ਸਥਾਨ ‘ਤੇ ਹੈ। ਦੂਜੇ ਪਾਸੇ ਦਿੱਲੀ ਦਾ ਇਹ ਛੇਵਾਂ ਮੈਚ ਹੋਵੇਗਾ। ਡੀਸੀ ਦੇ 5 ਮੈਚਾਂ ਵਿੱਚ ਸਿਰਫ਼ 1 ਜਿੱਤ ਅਤੇ 4 ਹਾਰਾਂ ਨਾਲ 2 ਅੰਕ ਹਨ। ਟੀਮ ਅੰਕ ਸੂਚੀ ‘ਚ ਸਭ ਤੋਂ ਹੇਠਲੇ 10ਵੇਂ ਸਥਾਨ ‘ਤੇ ਹੈ।

IPL ‘ਚ ਹੁਣ ਤੱਕ ਲਖਨਊ ਸੁਪਰ ਜਾਇੰਟਸ ਅਤੇ ਦਿੱਲੀ ਕੈਪੀਟਲਸ ਵਿਚਾਲੇ 3 ਮੈਚ ਖੇਡੇ ਗਏ ਹਨ। ਲਖਨਊ ਨੇ ਸਾਰੇ ਮੈਚ ਜਿੱਤੇ। ਦੋਹਾਂ ਟੀਮਾਂ ਵਿਚਾਲੇ ਲਖਨਊ ‘ਚ ਸਿਰਫ ਇਕ ਮੈਚ ਖੇਡਿਆ ਗਿਆ, ਜਿਸ ‘ਚ ਘਰੇਲੂ ਟੀਮ 50 ਦੌੜਾਂ ਨਾਲ ਜਿੱਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁੰਬਈ ਇੰਡੀਅਨਜ਼ ਨੇ RCB ਨੂੰ ਹਰਾਇਆ, 15.3 ਓਵਰਾਂ ਵਿੱਚ ਚੇਜ ਕੀਤਾ 197 ਦੌੜਾਂ ਦਾ ਟੀਚਾ

“ਜਨਰਲ ਡਾਇਰ ਦੇ ਡਿਨਰ ਬਾਰੇ ਬੋਲੋ…ਤੁਹਾਨੂੰ ਸੌਂਹ ਲੱਗੇ ਪੰਜਾਬੀਆਂ ਸਾਹਮਣੇ ਸੱਚ ਬੋਲੋ ਮਜੀਠੀਆ ਸਾਹਬ” – CM ਮਾਨ