ਲਖਨਊ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾਇਆ, ਇਸ ਸੀਜ਼ਨ ਦਾ ਦੂਜਾ ਮੈਚ ਵੀ ਜਿੱਤਿਆ

ਲਖਨਊ, 24 ਅਪ੍ਰੈਲ 2024 – ਮਾਰਕਸ ਸਟੋਇਨਿਸ ਦੇ ਸੈਂਕੜੇ ਦੇ ਦਮ ‘ਤੇ IPL-2024 ‘ਚ ਲਖਨਊ ਸੁਪਰ ਜਾਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ। ਲਖਨਊ ਨੇ ਸੀਜ਼ਨ ‘ਚ ਦੂਜੀ ਵਾਰ ਚੇਨਈ ਨੂੰ ਹਰਾਇਆ ਹੈ। ਐਲਐਸਜੀ ਦੀ ਇਹ ਸੀਜ਼ਨ ਦੀ ਪੰਜਵੀਂ ਜਿੱਤ ਹੈ। ਟੀਮ 10 ਅੰਕਾਂ ਨਾਲ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਆ ਗਈ ਹੈ।

ਮੰਗਲਵਾਰ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਲਖਨਊ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 210 ਦੌੜਾਂ ਬਣਾਈਆਂ। ਲਖਨਊ ਨੇ 19.3 ਓਵਰਾਂ ‘ਚ 4 ਵਿਕਟਾਂ ‘ਤੇ 211 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਮਾਰਕਸ ਸਟੋਇਨਿਸ ਪਲੇਅਰ ਆਫ ਦਿ ਮੈਚ ਰਹੇ। ਉਸ ਨੇ 63 ਗੇਂਦਾਂ ‘ਤੇ 124 ਦੌੜਾਂ ਦੀ ਅਜੇਤੂ ਪਾਰੀ ਖੇਡੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਜੀਤ ਭੁੱਲਰ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਅਤੇ ਬੁਲਾਰਾ ਕੀਤਾ ਗਿਆ ਨਿਯੁਕਤ

ਅੱਜ IPL ਵਿੱਚ ਦਿੱਲੀ ਅਤੇ ਗੁਜਰਾਤ ‘ਚ ਹੋਵੇਗਾ ਮੁਕਾਬਲਾ